ਕਰੂਜ਼ ਡਰੱਗਜ਼ ਮਾਮਲੇ ‘ਚ ਐਨਸੀਬੀ ਨੇ ਆਰੀਅਨ ਖਾਨ ਨੂੰ ਦਿੱਤੀ ਕਲੀਨ ਚਿੱਟ

ਕਰੂਜ਼ ਡਰੱਗਜ਼ ਮਾਮਲੇ ‘ਚ ਐਨਸੀਬੀ ਨੇ ਆਰੀਅਨ ਖਾਨ ਨੂੰ ਦਿੱਤੀ ਕਲੀਨ ਚਿੱਟ

ਮੁੰਬਈ : ਕਰੂਜ਼ ਡਰੱਗਜ਼ ਮਾਮਲੇ ‘ਚ ਦੋਸ਼ੀ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਆਰੀਅਨ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਅਜਿਹੀਆਂ ਖਬਰਾਂ ਆਈਆਂ ਸਨ ਕਿ ਜਾਂਚ ਵਿੱਚ ਐਨਸੀਬੀ ਨੂੰ ਆਰੀਅਨ ਦੇ ਖਿਲਾਫ ਕੋਈ ਸਬੂਤ ਨਹੀਂ ਮਿਲਿਆ ਹੈ, ਇਸ ਲਈ ਆਰੀਅਨ ਦੇ ਬੇਗੁਨਾਹ ਹੋਣ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ।ਜਾਣਕਾਰੀ ਲਈ ਦੱਸ ਦੇਈਏ ਕਿ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਐਨਸੀਬੀ ਨੇ ਪਿਛਲੇ ਸਾਲ 2 ਅਕਤੂਬਰ ਦੀ ਰਾਤ ਨੂੰ ਕਾਰਡਿਆਲਾ ਕਰੂਜ਼ ਜਹਾਜ਼ ਤੋਂ ਹਿਰਾਸਤ ਵਿੱਚ ਲਿਆ ਸੀ। ਇਹ ਕਰੂਜ਼ ਮੁੰਬਈ ਤੋਂ ਗੋਆ ਜਾ ਰਿਹਾ ਸੀ ਅਤੇ ਇਸ ‘ਤੇ ਕਥਿਤ ਤੌਰ ‘ਤੇ ਡਰੱਗ ਪਾਰਟੀ ਚੱਲ ਰਹੀ ਸੀ। ਆਰੀਅਨ ਦੇ ਨਾਲ ਹੀ ਇਸ ਮਾਮਲੇ ਚ 8 ਹੋਰ ਦੋਸ਼ੀਆਂ ਨੂੰ ਵੀ ਹਿਰਾਸਤ ‘ਚ ਲਿਆ ਗਿਆ ਸੀ, ਜਿਨ੍ਹਾਂ ਨੂੰ ਬਾਅਦ ‘ਚ ਗ੍ਰਿਫਤਾਰ ਕਰ ਲਿਆ ਗਿਆ ਸੀ। ਆਰੀਅਨ ਦੇ ਨਾਲ ਉਸ ਦਾ ਦੋਸਤ ਅਰਬਾਜ਼ ਮਰਚੈਂਟ ਵੀ ਕਰੂਜ਼ ਜਹਾਜ਼ ਤੋਂ ਫੜਿਆ ਗਿਆ ਸੀ।ਐਨਸੀਬੀ ਨੇ ਆਰੀਅਨ ਖਾਨ ‘ਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ, ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਨ ਅਤੇ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਨਾਲ ਸੰਪਰਕ ਕਰਨ ਦਾ ਦੋਸ਼ ਲਗਾਇਆ ਸੀ। ਆਰੀਅਨ ਖਾਨ ਦੀ ਜ਼ਮਾਨਤ ਨੂੰ ਲੈ ਕੇ ਵੀ ਕਾਫੀ ਹੰਗਾਮਾ ਹੋਇਆ ਸੀ। ਹੇਠਲੀ ਅਦਾਲਤ ਨੇ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਸੀ। ਜਿਸ ਤੋਂ ਬਾਅਦ ਬਾਂਬੇ ਹਾਈ ਕੋਰਟ ਨੇ 28 ਅਕਤੂਬਰ ਨੂੰ ਆਰੀਅਨ ਨੂੰ ਜ਼ਮਾਨਤ ਦੇ ਦਿੱਤੀ ਸੀ। ਇਸ ਤੋਂ ਬਾਅਦ ਆਰੀਅਨ ਖਾਨ ਨੂੰ 30 ਅਕਤੂਬਰ ਨੂੰ ਜੇਲ ਤੋਂ ਰਿਹਾਅ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਐਨਸੀਬੀ ਨੇ ਦੋ ਕਥਿਤ ਨਾਈਜੀਰੀਅਨ ਡਰੱਗ ਸਮੱਗਲਰਾਂ ਸਮੇਤ 20 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ।

Leave a Reply

Your email address will not be published.