ਕਬੱਡੀ ਖਿਡਾਰ ‘ਤੇ ਚਲਦੇ ਟੂਰਨਾਮੈਂਟ ਦੌਰਾਨ ਤਾਬੜ-ਤੋੜ ਫਾਇਰਿੰਗ, ਮੌਤ

ਕਬੱਡੀ ਖਿਡਾਰ ‘ਤੇ ਚਲਦੇ ਟੂਰਨਾਮੈਂਟ ਦੌਰਾਨ ਤਾਬੜ-ਤੋੜ ਫਾਇਰਿੰਗ, ਮੌਤ

ਜਲੰਧਰ : ਜਲੰਧਰ ਦੇ ਮੱਲੀਆਂ ਵਿਖੇ ਵੱਡੀ ਵਾਰਦਾਤ ਵਾਪਰੀ। ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ‘ਤੇ ਚਲਦੇ ਟੂਰਨਾਮੈਂਟ ਦੌਰਾਨ ਤਾਬੜਤੋੜ ਹਮਲਾਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ।

ਉਨ੍ਹਾਂ ਨੂੰ ਕਾਫੀ ਗੋਲੀਆਂ ਲੱਗੀਆਂ ਹਨ ਜਿਸ ਕਾਰਨ ਉਨ੍ਹਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਸੰਦੀਪ ਨੰਗਲ ਅੰਬੀਆਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਮੱਲੀਆਂ ਵਿਖੇ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ। ਉਸ ਦੌਰਾਨ ਸੰਦੀਪ ਨੰਗਲ ਅੰਬੀਆਂ ‘ਤੇ ਫਾਇਰਿੰਗ ਹੋਈ। ਖਬਰ ਹੈ ਕਿ ਉਨ੍ਹਾਂ ਨੂੰ ਕਾਫੀ ਗੋਲੀਆਂ ਲੱਗੀਆਂ ਹਨ। ਚੱਲਦੇ ਮੈਚ ਦੌਰਾਨ ਸੰਦੀਪ ਨੰਗਲ ‘ਤੇ ਹਮਲਾ ਹੋਇਆ ਹੈ। 4 ਹਮਲਾਵਰਾਂ ਵੱਲੋਂ ਸੰਦੀਪ ਨੰਗਲ ‘ਤੇ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ ਹਨ। ਘਟਨਾ ਕਾਰਨ ਕਬੱਡੀ ਪ੍ਰੇਮੀਆਂ ਵਿਚ ਸੋਗ ਦੀ ਲਹਿਰ ਹੈ। ਦੱਸ ਦੇਈਏ ਕਿ ਸੰਦੀਪ ਨੰਗਲ ਮੇਜਰ ਕਬੱਡੀ ਲੀਗ ਦੇ ਮੁੁੱਖ ਅਹੁਦੇਦਾਰ ਹਨ। ਉਹ ਵਰਲਡ ਕੱਪ ਕਬੱਡੀ ਵੀ ਖੇਡਦੇ ਰਹੇ ਹਨ। ਸੰਦੀਪ ਨੰਗਲ ਨੂੰ ਮੱਲੀਆਂ ਵਿਖੇ ਟੂਰਨਾਮੈਂਟ ਵਿਚ ਸਨਮਾਨਿਤ ਕੀਤਾ ਜਾਣਾ ਸੀ।

Leave a Reply

Your email address will not be published.