ਕਪਿਲ ਇਹੋ ਜਿਹਾ ਕੀ ਕੀਤਾ ਪੋਸਟ ਕਿ 17 ਲੱਖ ਤੋਂ ਵੱਧ ਵਿਊਜ਼ ਮਿਲੇ

Home » Blog » ਕਪਿਲ ਇਹੋ ਜਿਹਾ ਕੀ ਕੀਤਾ ਪੋਸਟ ਕਿ 17 ਲੱਖ ਤੋਂ ਵੱਧ ਵਿਊਜ਼ ਮਿਲੇ
ਕਪਿਲ ਇਹੋ ਜਿਹਾ ਕੀ ਕੀਤਾ ਪੋਸਟ ਕਿ 17 ਲੱਖ ਤੋਂ ਵੱਧ ਵਿਊਜ਼ ਮਿਲੇ

ਕਾਮੇਡੀ ਕਿੰਗ ਕਪਿਲ ਸ਼ਰਮਾ ਨੈੱਟਫ਼ਲਿਕਸ `ਤੇ ਆਪਣਾ ਪਹਿਲਾ ਵੈੱਬ ਸ਼ੋਅ ਲੈਕੇ ਆ ਰਹੇ ਹਨ। ਇਹ ਸ਼ੋਅ 28 ਜਨਵਰੀ ਨੂੰ ਨੈਟਫ਼ਲਿਕਸ `ਤੇ ਰਿਲੀਜ਼ ਹੋ ਜਾਵੇਗਾ।

ਜਿਸ ਸਬੰਧੀ ਕਪਿਲ ਨੇ ਖ਼ੁਦ ਆਪਣੇ ਇੰਸਟਾਗ੍ਰਾਮ ਅਕਾਊਂਟ `ਤੇ ਇਸ ਦਾ ਅਧਿਕਾਰਤ ਐਲਾਨ ਕੀਤਾ। ਉਨ੍ਹਾਂ ਨੇ ਨੈੱਟਫ਼ਲਿਕਸ ਸ਼ੋਅ ਦਾ ਇੱਕ ਛੋਟਾ ਜਿਹਾ ਕਲਿਪ ਇੰਸਟਾ `ਤੇ ਪੋਸਟ ਕੀਤਾ। ਤਕਰੀਬਨ ਡੇਢ ਕੁ ਮਿੰਟ ਦੇ ਇਸ ਵੀਡੀਓ ਨਾਲ ਕਪਿਲ ਨੇ ਇਹ ਸਾਬਤ ਕਰ ਦਿਤਾ ਕਿ ਇਹ ਤਾਂ ਸਿਰਫ਼ ਟਰੇਲਰ ਹੈ, “ਪਿਕਚਰ ਅਭੀ ਬਾਕੀ ਹੈ ਮੇਰੇ ਦੋਸਤ”। 

ਦਰਅਸਲ ਕਪਿਲ ਦੇ ਇਸ ਨੈੱਟਫ਼ਲਿਕਸ ਦੇ ਵੀਡੀਓ ਨੂੰ ਹੁਣ ਤੱਕ 17 ਲੱਖ ਤੋਂ ਵੀ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਇਸ ਤੋਂ ਸਾਫ਼ ਪਤਾ ਲਗਦਾ ਹੈ ਕਿ ਉਨ੍ਹਾਂ ਦੇ ਫ਼ੈਨਜ਼ ਹੀ ਨਹੀਂ, ਸਗੋਂ ਪੂਰਾ ਇੰਡੀਆ ਉਨ੍ਹਾਂ ਨੂੰ ਨੈੱਟਫ਼ਲਿਕਸ `ਤੇ ਪਰਫ਼ਾਰਮ ਕਰਦੇ ਦੇਖਣਾ ਚਾਹੁੰਦਾ ਹੈ। 

ਉੱਧਰ ਕਪਿਲ ਸ਼ਰਮਾ ਖ਼ੁਦ ਵੀ ਆਪਣੇ ਇਸ ਪਹਿਲੇ ਵੈੱਬ ਸ਼ੋਅ ਨੂੰ ਲੈਕੇ ਕਾਫ਼ੀ ਉਤਸ਼ਾਹਤ ਨਜ਼ਰ ਆ ਰਹੇ ਹਨ। ਇਹੀ ਨਹੀਂ ਉਹ ਫ਼ੈਨਜ਼ ਅਤੇ ਇੰਡਸਟਰੀ ਦੇ ਆਪਣੇ ਦੋਸਤਾਂ ਵੱਲੋਂ ਸ਼ੁੱਭਕਾਮਨਾਵਾਂ ਮਿਲਣ ਤੋਂ ਵੀ ਕਾਫ਼ੀ ਖ਼ੁਸ਼ ਹਨ।

ਕਾਬਿਲੇਗ਼ੌਰ ਹੈ ਕਿ ਆਈ ਐਮ ਨਾਟ ਡਨ’ ਕਪਿਲ ਦਾ ਸਟੈਂਡਅੱਪ ਹੋਵੇਗਾ, ਜਿਸ ‘ਚ ਉਹ ਲੋਕਾਂ ਨੂੰ ਆਪਣੀ ਅਸਲ ਜ਼ਿੰਦਗੀ ਬਾਰੇ ਦੱਸਦੇ ਹੋਏ ਨਜ਼ਰ ਆਉਣਗੇ। ਕਪਿਲ ਦਾ ਇਹ ਸ਼ੋਅ 28 ਜਨਵਰੀ ਨੂੰ ਨੈੱਟਫਲਿਕਸ ‘ਤੇ ਰਿਲੀਜ਼ ਹੋਵੇਗਾ। ਇਸ ਸ਼ੋਅ ਨਾਲ ਕਪਿਲ ਪਹਿਲੀ ਵਾਰ OTT ਦੀ ਦੁਨੀਆ ‘ਚ ਐਂਟਰੀ ਕਰ ਰਹੇ ਹਨ। ਕਪਿਲ ਨੇ ਆਪਣੀ ਸ਼ੁਰੂਆਤੀ ਵੀਡੀਓ ‘ਚ ਦੱਸਿਆ ਕਿ ਕਿਸ ਤਰ੍ਹਾਂ ਉਹ ਇਸ ਸ਼ੋਅ ‘ਚ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਦੇ ਨਜ਼ਰ ਆਉਣਗੇ।

Leave a Reply

Your email address will not be published.