ਕਨੈਡਾ ਵਲੋਂ ਯੂਕਰੇਨ ਨੂੰ ਮਦਦ ਦੇਣ ਦਾ ਐਲਾਨ

ਕਨੈਡਾ ਵਲੋਂ ਯੂਕਰੇਨ ਨੂੰ ਮਦਦ ਦੇਣ ਦਾ ਐਲਾਨ

ਰੂਸ ਤੇ ਯੂਕਰੇਨ ਦੀ ਜੰਗ ਨੂੰ ਰੋਕਣ ਲਈ ਗੱਲਬਾਤ ਦਾ ਦੌਰ ਤਾਂ ਸ਼ੁਰੂ ਹੋ ਗਿਆ ਹੈ ਪਰ ਦੋਵੇਂ ਪਾਸਿਓਂ ਫੌਜੀ ਕਾਰਵਾਈ ਵੀ ਜਾਰੀ ਹੈ।

ਇਸ ਵੇਲੇ ਯੂਕਰੇਨ ਨੂੰ ਕਈ ਦੇਸ਼ਾਂ ਵੱਲੋਂ ਮਦਦ ਦਿੱਤੀ ਜਾ ਰਹੀ ਹੈ ਤੇ ਰੂਸ ‘ਤੇ ਕਈ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਇਸੇ ਵਿਚਾਲੇ ਹੁਣ ਕੈਨੇਡਾ ਵੀ ਯੂਕੇਰਨ ਦੀ ਮਦਦ ਲਈ ਅੱਗੇ ਆਇਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਯੂਕਰੇਨ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਫ਼ੋਨ ‘ਤੇ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵੱਲੋਂ ਯੂਕਰੇਨ ਨੂੰ ਇੱਕ ਵਾਰ ਫਿਰ ਅਤਿਆਧੁਨਿਕ ਹਥਿਆਰ ਦਿੱਤੇ ਜਾਣਗੇ।

ਇਸ ਤੋਂ ਇਲਾਵਾ ਟਰੂਡੋ ਨੇ ਜ਼ੇਲੇਂਸਕੀ ਨੂੰ ਆਪਣੇ ਦੇਸ਼ ਵਿੱਚ ਸੰਬੋਧਨ ਦੇਣ ਲਈ ਵੀ ਸੱਦਾ ਦਿੱਤਾ ਹੈ। ਕਿਹਾ ਗਿਆ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਕੈਨੇਡਾ ਦੀ ਸਦਨ ਵਿੱਚ ਆਪਣੀ ਸਪੀਚ ਦੇਣ। ਇਸ ਤੋਂ ਪਹਿਲਾਂ ਬ੍ਰਿਟੇਨ ਦੇ ਸਦਨ ਵਿੱਚ ਵੀ ਜ਼ੇਲੇਂਸਕੀ ਨੇ ਆਪਣਾ ਭਾਸ਼ਣ ਦਿੱਤਾ ਸੀ, ਉਦੋਂ ਉਨ੍ਹਾਂ ਨੂੰ ਉਥੇ ਮੌਜੂਦ ਸਾਰੇ ਸਾਂਸਦਾਂ ਵੱਲੋਂ ਸਟੈਂਡਿੰਗ ਓਵੇਸ਼ਨ ਮਿਲਿਆ ਸੀ।

ਦੱਸ ਦੇਈਏ ਕਿ ਯੂਕਰੇਨ ਵਿੱਚ ਰੂਸੀ ਫੌਜ ਵੱਲੋਂ ਤਬਾਹੀ ਦੇ ਮੰਜ਼ਰ ਵਿਚਾਲੇ ਯੂਕਰੇਨ ਦੀ ਰਾਜਧਾਨੀ ਕੀਵ ਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਹਵਾਈ ਅਲਰਟ ਐਲਾਨ ਦਿੱਤਾ ਗਿਆ ਹੈ ਤੇ ਉਥੇ ਦੇ ਨਿਵਾਸੀਆਂ ਨੂੰ ਜਲਦ ਤੋਂ ਜਲਦ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਗਈ ਹੈ। ਖੇਤਰੀ ਪ੍ਰਸ਼ਾਸਨ ਦੇ ਪ੍ਰਮੁੱਖ ਓਲੇਕਸੀ ਕੁਲੇਬਾ ਨੇ ਟੈਲੀਗ੍ਰਾਮ ‘ਤੇ ਕਿਹਾ, ‘ਕੀਵ-ਇਲਾਕਾ-ਹਵਾਈ ਅਲਰਟ। ਮਿਜ਼ਾਇਲ ਹਮਲੇ ਦਾ ਖ਼ਤਰਾ ਹੈ। ਸਾਰੇ ਲੋਕ ਤੁਰੰਤ ਸੁਰੱਖਿਅਤ ਥਾਵਾਂ ‘ਤੇ ਚਲੇ ਜਾਣ।

Leave a Reply

Your email address will not be published.