ਕਨੈਡਾ  ਚ ਸੜਕ ਹਾਦਸੇ ਦਾ ਸ਼ਿਕਾਰ ਹੋਏ ਹਰਪ੍ਰੀਤ ਨੂੰ ਚਚੇਰੀ ਭੈਣ ਨੇ  ਸਿਹਰਾ ਬਣ ਦਿੱਤੀ ਅੰਤਿਮ ਵਿਦਾਈ

ਲੁਧਿਆਣਾ : ਹਰਪ੍ਰੀਤ ਸਿੰਘ ਸੈਣੀ ਦੀ 12 ਮਾਰਚ ਨੂੰ ਬਰੈਂਪਟਨ, ਕੈਨੇਡਾ ਵਿੱਚ ਇੱਕ ਹਾਦਸੇ ਵਿੱਚ ਮੌਤ ਹੋ ਗਈ ਸੀ।

ਹਰਪ੍ਰੀਤ ਦੀ ਲਾਸ਼ ਕੈਨੇਡਾ ਤੋਂ ਲੁਧਿਆਣਾ ਲਿਆਂਦੀ ਗਈ ਸੀ, ਜਿਸ ਦਾ ਅੰਤਿਮ ਸੰਸਕਾਰ ਕੀਤਾ ਗਿਆ।
 ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਇੱਕ ਕਾਰ ਹਾਦਸੇ ਵਿੱਚ ਮਾਰੇ ਗਏ ਵਿਦਿਆਰਥੀਆਂ ਵਿੱਚ ਹਰਪ੍ਰੀਤ ਸਿੰਘ ਸੈਣੀ, ਵਾਸੀ ਕੋਟ ਮੰਗਲ ਸਿੰਘ, ਲੁਧਿਆਣਾ ਵੀ ਸ਼ਾਮਲ ਹੈ।  ਹਰਪ੍ਰੀਤ ਸਿੰਘ ਸੈਣੀ ਦੀ ਦੇਹ ਕੈਨੇਡਾ ਤੋਂ ਲੁਧਿਆਣਾ ਲਿਆਂਦੀ ਗਈ।  ਦੋ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਹਰਪ੍ਰੀਤ ਸਿੰਘ ਸੈਣੀ ਦੀ ਚਚੇਰੀ ਭੈਣ ਨੇ ਸਹਿਰਾ ਬਣ ਉਸ ਨੂੰ ਅੰਤਿਮ ਵਿਦਾਇਗੀ ਦਿੱਤੀ।  ਇਹ ਦਿਲ ਦਹਿਲਾ ਦੇਣ ਵਾਲਾ ਮਾਹੌਲ ਦੇਖ ਕੇ ਉਥੇ ਮੌਜੂਦ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ।  ਹਰਪ੍ਰੀਤ ਸਿੰਘ ਸੈਣੀ ਦੇ ਪਿਤਾ ਸਰਬਜੀਤ ਸਿੰਘ ਸੈਣੀ ਅਤੇ ਛੋਟੇ ਭਰਾ ਪਰਮਪ੍ਰੀਤ ਸਿੰਘ ਨੇ ਅੰਤਿਮ ਰਸਮਾਂ ਨਿਭਾਈਆਂ |  ਦੱਸ ਦੇਈਏ ਕਿ ਹਰਪ੍ਰੀਤ ਸਿੰਘ ਸੈਣੀ ਚਾਰ ਸਾਲ ਪਹਿਲਾਂ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕਰਨ ਕੈਨੇਡਾ ਗਿਆ ਸੀ।  ਇਹ ਹਰਪ੍ਰੀਤ ਦੀ ਪੜ੍ਹਾਈ ਦਾ ਆਖਰੀ ਸਾਲ ਸੀ।

  12 ਮਾਰਚ ਨੂੰ ਹਰਪ੍ਰੀਤ ਸਿੰਘ ਸੈਣੀ ਪੇਪਰ ਦੇ ਕੇ ਦੋਸਤਾਂ ਨਾਲ ਕਾਰ ਵਿੱਚ ਵਾਪਸ ਆ ਰਿਹਾ ਸੀ।  ਫਿਰ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਉਨ੍ਹਾਂ ਦੀ ਕਾਰ ਦਾ ਟਰਾਲੀ ਨਾਲ ਹਾਦਸਾ ਵਾਪਰ ਗਿਆ।  ਇਸ ਹਾਦਸੇ ‘ਚ ਕਾਰ ‘ਚ ਸਵਾਰ 7 ਵਿਦਿਆਰਥੀਆਂ ‘ਚੋਂ 5 ਦੀ ਮੌਤ ਹੋ ਗਈ।  ਮਰਨ ਵਾਲਿਆਂ ਵਿੱਚ ਹਰਪ੍ਰੀਤ ਸਿੰਘ ਸੈਣੀ ਵੀ ਸ਼ਾਮਲ ਸੀ।  ਅੰਤਿਮ ਸੰਸਕਾਰ ਮੌਕੇ ਪਤਵੰਤਿਆਂ ਨੇ ਹਰਪ੍ਰੀਤ ਸਿੰਘ ਸੈਣੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕੀਤੀ। 

Leave a Reply

Your email address will not be published. Required fields are marked *