ਓਟਾਵਾ- ਯੂਕ੍ਰੇਨ ‘ਤੇ ਹਮਲੇ ਮਗਰੋਂ ਰੂਸ ‘ਤੇ ਕਈ ਦੇਸ਼ਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ।
ਇਸੇ ਕੜੀ ਵਿਚ ਕੈਨੇਡਾ ਨੇ ਐਲਾਨ ਕੀਤਾ ਕਿ ਉਸ ਨੇ ਯੂਕ੍ਰੇਨ ਉੱਤੇ ਚੱਲ ਰਹੇ ਰੂਸੀ ਹਮਲੇ ਦੇ ਸਮਰਥਨ ਦੇ ਜਵਾਬ ਵਿਚ ਆਪਣੇ ਹਵਾਈ ਖੇਤਰ ਤੋਂ ਬੇਲਾਰੂਸੀ ਜਹਾਜ਼ਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਕੈਨੇਡਾ ਦੇ ਟਰਾਂਸਪੋਰਟ ਮੰਤਰੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਕੈਨੇਡੀਅਨ ਟਰਾਂਸਪੋਰਟ ਮੰਤਰੀ ਉਮਰ ਅਲਗਬਾਰਾ ਨੇ ਟਵੀਟ ਕੀਤਾ: “ਅਸੀਂ ਯੂਕ੍ਰੇਨ ਵਿਚ ਰੂਸ ਦੇ ਬਿਨਾਂ ਕਾਰਨ ਹਮਲੇ ਦੇ ਸਮਰਥਨ ਦੇ ਜਵਾਬ ਵਿਚ ਬੇਲਾਰੂਸੀ ਜਹਾਜ਼ਾਂ ਨੂੰ ਕੈਨੇਡੀਅਨ ਹਵਾਈ ਖੇਤਰ ਵਿਚ ਦਾਖ਼ਲ ਹੋਣ ਤੋਂ ਰੋਕ ਰਹੇ ਹਾਂ।
ਤੁਹਾਨੂੰ ਦੱਸ ਦੇਈਏ ਕਿ ਯੂਕ੍ਰੇਨ ‘ਤੇ ਹਮਲੇ ਨੂੰ ਲੈ ਕੇ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਦੋਵਾਂ ਨੇ ਆਪਣੇ ਹਵਾਈ ਖੇਤਰ ਤੋਂ ਰੂਸੀ ਜਹਾਜ਼ਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਆਪਣੇ ਪਹਿਲੇ ਸਟੇਟ ਆਫ ਦਿ ਯੂਨੀਅਨ ਸੰਬੋਧਨ ਦੌਰਾਨ ਕਿਹਾ ਕਿ ਉਹ ਰੂਸੀ ਉਡਾਣਾਂ ਲਈ ਅਮਰੀਕੀ ਹਵਾਈ ਖੇਤਰ ਨੂੰ ਬੰਦ ਕਰਨ ਵਿਚ ਆਪਣੇ ਸਹਿਯੋਗੀਆਂ ਨਾਲ ਸ਼ਾਮਲ ਹੋਣਗੇ।
ਦੱਸ ਦੇਈਏ ਕਿ ਬੀਤੇ ਦਿਨ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਪੁਤਿਨ ਨੇ ਆਪਣੇ ਭਾਵੁਕ ਭਾਸ਼ਣ ਵਿਚ ਕੈਨੇਡਾ ਤੋਂ ਮਦਦ ਦੀ ਅਪੀਲ ਕੀਤੀ ਸੀ। ਜੇਲੇਂਸਕੀ ਨੇ ਕੈਨੇਡੀਅਨ ਲੋਕਾਂ ਨੂੰ ਉਨ੍ਹਾਂ ਦੇ ਭਾਈਚਾਰਿਆਂ ਵਿਚਾਲੇ ਬੰਬਾਂ ਨੂੰ ਸੁੱਟਣ ਦੀ ਕਲਪਨਾ ਕਰਨ ਲਈ ਕਿਹਾ ਸੀ। ਉਨ੍ਹਾਂ ਨੇ ਕੈਨੇਡਾ ਦੀ ਸੰਸਦ ਅਤੇ ਸਰਕਾਰ ਨੂੰ ਰੂਸ ‘ਤੇ ਵਾਧੂ ਆਰਥਿਕ ਅਤੇ ਫ਼ੌਜੀ ਦਬਾਅ ਪਾਉਣ ਦੀ ਅਪੀਲ ਵੀ ਕੀਤੀ ਸੀ। ਦੱਸ ਦੇਈਏ ਕਿ ਬੀਤੇ ਦਿਨ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਪੁਤਿਨ ਨੇ ਆਪਣੇ ਭਾਵੁਕ ਭਾਸ਼ਣ ਵਿਚ ਕੈਨੇਡਾ ਤੋਂ ਮਦਦ ਦੀ ਅਪੀਲ ਕੀਤੀ ਸੀ। ਜੇਲੇਂਸਕੀ ਨੇ ਮੰਗਲਵਾਰ ਨੂੰ ਕੈਨੇਡੀਅਨ ਲੋਕਾਂ ਨੂੰ ਉਨ੍ਹਾਂ ਦੇ ਭਾਈਚਾਰਿਆਂ ਵਿਚਾਲੇ ਬੰਬਾਂ ਨੂੰ ਸੁੱਟਣ ਦੀ ਕਲਪਨਾ ਕਰਨ ਲਈ ਕਿਹਾ ਸੀ। ਉਨ੍ਹਾਂ ਨੇ ਕੈਨੇਡਾ ਦੀ ਸੰਸਦ ਅਤੇ ਸਰਕਾਰ ਨੂੰ ਰੂਸ ‘ਤੇ ਵਾਧੂ ਆਰਥਿਕ ਅਤੇ ਫ਼ੌਜੀ ਦਬਾਅ ਪਾਉਣ ਦੀ ਅਪੀਲ ਵੀ ਕੀਤੀ ਸੀ।
Leave a Reply