ਐਡਮਿੰਟਨ :- ਮੈਕਨਲੀ ਹਾਈ ਸਕੂਲ ਦੇ ਬਾਹਰ ਹਮਲੇ ਤੋਂ ਬਾਅਦ 16 ਸਾਲਾ ਲੜਕੇ ਕਰਨਵੀਰ ਸਹੋਤਾ ਦੀ ਮੌਤ ਹੋ ਗਈ ਸੀ।
ਕਰਨਵੀਰ ਸਹੋਤਾ ਨੂੰ ਇਸੇ ਮਹੀਨੇ ਹੋਏ ਜਾਨਲੇਵਾ ਹਮਲੇ ਦੇ ਤੋਂ ਬਾਅਦ ਹਸਪਤਾਲ ਵਿਚ ਲਿਜਾਇਆ ਗਿਆ। ਇਕ ਹਫਤੇ ਬਾਅਦ ਉਸ ਦੀ ਮੌਤ ਹੋ ਗਈ। ਪੋਸਟਮਾਰਟਮ ਤੋਂ ਬਾਅਦ ਪੁਸ਼ਟੀ ਹੋਈ ਹੈ ਕਿ ਉਸ ਦੀ ਮੌਤ ਛਾਤੀ ’ਚ ਚਾਕੂ ਲੱਗਣ ਕਾਰਨ ਹੋਈ ਹੈ। ਐਡਮਿੰਟਨ ਪੁਲਸ ਸੇਵਾ ਮੁਖੀ ਨੇ ਦੱਸਿਆ ਕਿ ਇਸ ਕਤਲ ਪਿੱਛੇ ਨੌਜਵਾਨਾਂ ਨੂੰ ਸ਼ੱਕ ਦੇ ਦਾਇਰੇ ਵਿਚ ਰੱਖਿਆ ਗਿਆ ਹੈ।
ਸਹੋਤਾ ਦੇ ਪਰਿਵਾਰ ਦੇ ਲਈ ਗੋ ਫੰਡ ਮੀ ਪੇਜ ਨੇ 2 ਲੱਖ ਡਾਲਰ ਤੋਂ ਵੱਧ ਦਾ ਫੰਡ ਇਕੱਠਾ ਕੀਤਾ ਹੈ। ਫੰਡ ਇਕੱਠਾ ਕਰਨ ਵਾਲੇ ਉਸ ਦੇ ਚਚੇਰੇ ਭਰਾ ਨੇ ਕਿਹਾ ਕਿ ਸਹੋਤਾ ਦੇ ਪਿਤਾ ਲੰਬੇ ਸਮੇਂ ਤੋਂ ਅਪਾਹਜ ਹਨ ਅਤੇ ਉਨ੍ਹਾਂ ਦੀ ਮਾਂ ਉਨ੍ਹਾਂ ਦੀ ਦੇਖਭਾਲ ਕਰਨ ਦੇ ਕਾਰਨ ਕੰਮ ਕਰਨ ਲਈ ਬਾਹਰ ਨਹੀਂ ਜਾ ਸਕਦੀ ਹੈ, ਇਸ ਲਈ ਉਨ੍ਹਾਂ ਨੂੰ ਬਾਕੀ ਜੀਵਨ ਵਿਚ ਕੋਈ ਪਰੇਸ਼ਾਨੀ ਨਾ ਆਏ ਇਸ ਲਈ ਅਸੀਂ ਉਨ੍ਹਾਂ ਦੀ ਵੱਧ ਤੋ ਵੱਧ ਆਰਥਿਕ ਮਦਦ ਕਰ ਰਹੇ ਹਾਂ।