ਓਨਟਾਰੀਓ ਸੂਬੇ ਨੇ ਸਕੂਲ ਖੋਲ੍ਹਣ ਦੇ ਨਿਰਦੇਸ਼ ਕੀਤੇ ਜਾਰੀ

ਟੋਰਾਂਟੋ / ਕੈਨੇਡਾ ਵਿਚ ਇਕ ਪਾਸੇ ਜਿੱਥੇ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਹਨ, ਉੱਥੇ ਦੇਸ਼ ਦੇ ਸਭ ਤੋਂ ਵੱਡੇ ਸੂਬੇ ਵਿੱਚ ਵਿਦਆਰਥੀ ਸੋਮਵਾਰ ਨੂੰ ਕਲਾਸਾਂ ਵਿੱਚ ਵਾਪਸ ਆ ਜਾਣਗੇ।

ਇੱਥੇ ਅਧਿਆਪਕਾਂ ਅਤੇ ਸਟਾਫ ਨੂੰ ’95 ਮਾਸਕ ਪ੍ਰਦਾਨ ਕੀਤੇ ਜਾਣਗੇ। ਅਧਿਕਾਰੀਆਂ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ। ਸੂਬਾਈ ਸਰਕਾਰ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਆਨਲਾਈਨ ਲਰਨਿੰਗ ਘੱਟੋ-ਘੱਟ 17 ਜਨਵਰੀ ਤੱਕ ਚੱਲੇਗੀ ਕਿਉਂਕਿ ਕੋਰੋਨਾ ਵਾਇਰਸ ਦੇ Eਮੀਕ੍ਰੋਨ ਵੇਰੀਐਂਟ ਨਾਲ ਲਾਗ ਵਿੱਚ ਵਾਧਾ ਹੋਇਆ ਹੈ। ਓਨਟਾਰੀਓ ਦੇ ਵਿਦਆਰਥੀਆਂ ਨੇ ਮਹਾਮਾਰੀ ਦੌਰਾਨ ਕੈਨੇਡਾ ਅਤੇ ਅਮਰੀਕਾ ਵਿੱਚ ਆਪਣੇ ਸਾਥੀਆਂ ਦੀ ਤੁਲਨਾ ਵਿਚ ਵੱਧ ਸਮਾਂ ਆਨਲਾਈਨ ਸਿੱਖਣ ਵਿੱਚ ਬਿਤਾਇਆ ਹੈ।

ਓਨਟਾਰੀਓ ਦੇ ਸਿੱਖਿਆ ਮੰਤਰੀ ਸਟੀਫਨ ਲੇਸੇ ਨੇ ਪੁਸ਼ਟੀ ਕੀਤੀ ਕਿ ਇਸ ਹਫ਼ਤੇ ਦੇ ਸ਼ੁਰੂ ਵਿੱਚ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਵਿਦਆਰਥੀ ਸੋਮਵਾਰ ਨੂੰ ਕਲਾਸਾਂ ਵਿੱਚ ਵਾਪਸ ਆਉਣਗੇ। ਓਨਟਾਰੀਓ ਦੇ ਸਕੂਲਾਂ ਵਿੱਚ ਵਿਦਆਰਥੀ ਅਤੇ ਸਟਾਫ਼ ਹਰੇਕ ਨੂੰ ਦੋ ਰੈਪਿਡ ਟੈਸਟ ਕਿੱਟਾਂ ਮਿਲਣਗੀਆਂ, ਜੇਕਰ ਉਹਨਾਂ ਵਿੱਚ ਕੋਵਿਡ-19 ਦੇ ਲੱਛਣ ਪੈਦਾ ਹੁੰਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਮਾਪਿਆਂ ਨੂੰ ਉਨ੍ਹਾਂ ਦੇ ਬੱਚੇ ਦੇ ਸਕੂਲ ਵਿੱਚ ਫੈਲੇ ਪ੍ਰਕੋਪ ਬਾਰੇ ਉਦੋਂ ਤੱਕ ਸੂਚਿਤ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਸਟਾਫ ਅਤੇ ਵਿਦਆਰਥੀਆਂ ਵਿੱਚ 30% ਗੈਰਹਾਜ਼ਰੀ ਦਰ ਨਹੀਂ ਹੁੰਦੀ। ਸਰਕਾਰ ਨੇ ਬਾਅਦ ਵਿੱਚ ਸਪੱਸ਼ਟ ਕੀਤਾ ਕਿ 24 ਜਨਵਰੀ ਤੋਂ ਸਕੂਲਾਂ ਵਿੱਚ ਰੋਜ਼ਾਨਾ ਕੇਸਾਂ ਦੀ ਗਿਣਤੀ ਆਨਲਾਈਨ ਉਪਲਬਧ ਹੋਵੇਗੀ। ਇਸ ਦੌਰਾਨ ਕੈਨੇਡੀਅਨ ਸਰਕਾਰ ਨਿਯਮ ਲਾਗੂ ਹੋਣ ਤੋਂ ਤਿੰਨ ਦਿਨ ਪਹਿਲਾਂ ਕੈਨੇਡੀਅਨ ਟਰੱਕ ਡਰਾਈਵਰਾਂ ਲਈ ਆਪਣੇ ਟੀਕੇ ਦੇ ਜਨਾਦੇਸ਼ ਤੋਂ ਪਿੱਛੇ ਹਟ ਰਹੀ ਹੈ।

ਓਟਾਵਾ ਨੇ ਨਵੰਬਰ ਦੇ ਅੱਧ ਵਿੱਚ ਘੋਸ਼ਣਾ ਕੀਤੀ ਕਿ ਕੈਨੇਡਾ ਵਿੱਚ ਜਾਣ ਵਾਲੇ ਟਰੱਕ ਡਰਾਈਵਰਾਂ ਨੂੰ ਇਸ ਸ਼ਨੀਵਾਰ ਤੱਕ ਪੂਰੀ ਤਰ੍ਹਾਂ ਟੀਕਾਕਰਨ ਦੀ ਲੋੜ ਹੋਵੇਗੀ ਪਰ ਬੁੱਧਵਾਰ ਸ਼ਾਮ ਨੂੰ ਟਰਾਂਸਪੋਰਟ ਮੰਤਰਾਲੇ ਦੀ ਬੁਲਾਰਨ ਰੇਬੇਕਾ ਪਰਡੀ ਨੇ ਕਿਹਾ ਕਿ ਕੈਨੇਡੀਅਨ ਟਰੱਕ ਡਰਾਈਵਰਾਂ ਨੂੰ ਕੁਆਰੰਟੀਨ ਨਹੀਂ ਰਹਿਣਾ ਪਵੇਗਾ ਜੇ ਉਨ੍ਹਾਂ ਨੇ ਟੀਕਾ ਨਹੀਂ ਲਗਾਇਆ ਹੈ ਜਾਂ ਉਨ੍ਹਾਂ ਨੂੰ ਸਿਰਫ ਇੱਕ ਖੁਰਾਕ ਮਿਲੀ ਹੈ।ਨਵਾਂ ਨਿਯਮ ਅਜੇ ਵੀ ਅਮਰੀਕੀ ਟਰੱਕ ਡਰਾਈਵਰਾਂ ਲਈ ਇਸ ਹਫ਼ਤੇ ਦੇ ਅੰਤ ਵਿੱਚ ਲਾਗੂ ਹੋਵੇਗਾ, ਜਿਨ੍ਹਾਂ ਨੂੰ ਸਰਹੱਦ ‘ਤੇ ਵਾਪਸ ਮੋੜ ਦਿੱਤਾ ਜਾਵੇਗਾ ਜੇਕਰ ਉਹਨਾਂ ਨੇ ਟੀਕਾਕਰਨ ਨਹੀਂ ਕਰਾਇਆ ਹੈ।

Leave a Reply

Your email address will not be published. Required fields are marked *