ਓਨਟਾਰੀਓ ਦੇ ਸਿੱਖ ਬੱਚੇ ਨੇ ਕੀਤਾ ਕੈਨੇਡਾ ਅਤੇ ਪੰਜਾਬੀਆਂ ਦਾ ਨਾਮ ਰੌਸ਼ਨ

Home » Blog » ਓਨਟਾਰੀਓ ਦੇ ਸਿੱਖ ਬੱਚੇ ਨੇ ਕੀਤਾ ਕੈਨੇਡਾ ਅਤੇ ਪੰਜਾਬੀਆਂ ਦਾ ਨਾਮ ਰੌਸ਼ਨ
ਓਨਟਾਰੀਓ ਦੇ ਸਿੱਖ ਬੱਚੇ ਨੇ ਕੀਤਾ ਕੈਨੇਡਾ ਅਤੇ ਪੰਜਾਬੀਆਂ ਦਾ ਨਾਮ ਰੌਸ਼ਨ

ਨਿਊਯਾਰਕ/ਓਨਟਾਰੀਓ / ਕੈਨੇਡਾ ਦੇ ਸੂਬਾ ਓਨਟਾਰੀਓ ਨਾਲ ਸਬੰਧਿਤ 15 ਸਾਲਾ ਸਿੱਖ ਵਿਦਿਆਰਥੀ ਨੇ ਅੰਤਰਰਾਸ਼ਟਰੀ ਸਾਇੰਸ ਮੇਲੇ ਵਿੱਚ ਕੈਨੇਡਾ ਦਾ ਨਾਮ ਰੌਸ਼ਨ ਕੀਤਾ ਹੈ।

ਵਾਟਰਲੂ, ਓਨਟਾਰੀਓ ਦੇ ਵਿਦਿਆਰਥੀ ਹਰਦਿੱਤ ਸਿੰਘ ਵੱਲੋ ਵਿਕਸਤ ਕੀਤੇ ਆਈ ਕੇਅਰ ਪ੍ਰੋਜੈਕਟ ਨੂੰ ਯੂਰਪੀਅਨ ਯੂਨੀਅਨ ਕੰਟੈਸਟ ਫੌਰ ਯੰਗ ਸਾਇੰਟਿਸਟਸ ਲਈ ਸ਼ਾਰਟਲਿਸਟ ਕੀਤਾ ਗਿਆ ਹੈ ਅਤੇ ਇਸ ਪ੍ਰੋਜੈਕਟ ਨੇ ਮੁਕਾਬਲੇ ਵਿੱਚ ਦੂਜਾ ਇਨਾਮ ਜਿੱਤਿਆ ਹੈ। ਰਪੀਅਨ ਯੂਨੀਅਨ ਯੁਵਾ ਵਿਗਿਆਨੀਆਂ ਵਾਸਤੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਮੁਕਾਬਲਾ ਸਪੇਨ ਦੇ ਸਲਾਮਾਨਕਾ ਵਿੱਚ ਆਯੋਜਿਤ ਕੀਤਾ ਗਿਆ ਸੀ, ਬਹੁਤ ਸਾਰੇ ਮੁਲਕਾ ਨੇ ਆਪਣੇ ਸਰਬੋੱਤਮ ਪ੍ਰੋਜੈਕਟ ਵਿਗਿਆਨ-ਮੇਲੇ ਨੂੰ ਭੇਜੇ ਸਨ। ਇਸੇ ਹੀ ਮੁਕਾਬਲੇ ਵਿੱਚ ਕੈਨੇਡਾ ਦੇ ਹਰਦਿੱਤ ਸਿੰਘ ਦੇ ਪ੍ਰੋਜੈਕਟ ਨੂੰ ਜੱਜਾਂ ਦੁਆਰਾ ਭਰਵਾਂ ਹੁੰਗਾਰਾ ਦਿੱਤਾ ਗਿਆ ਸੀ ਅਤੇ ਹਰਦਿੱਤ ਸਿੰਘ ਦੇ ਪ੍ਰੋਜੈਕਟ ਨੇ ਮੇਲੇ ਵਿੱਚ ਦੂਜਾ ਇਨਾਮ ਜਿੱਤਿਆ ਹੈ। ਹਰਦਿੱਤ ਸਿੰਘ ਦੁਆਰਾ ਸਪੈਕੂਲਰ ਨਾਮ ਹੇਠ ਬਣਾਇਆ ਗਿਆ ਇਹ ਅੱਖਾਂ ਦੀ ਦੇਖਭਾਲ ਵਾਲਾ ਪ੍ਰੋਜੈਕਟ ਅੱਖਾਂ ਦੇ ਇਲਾਜ ਨੂੰ ਸਸਤਾ ਅਤੇ ਵਧੇਰੇ ਪਹੁੰਚ ਯੋਗ ਬਣਾਉਣ ਵਿੱਚ ਸਹਾਇਤਾ ਕਰੇਗਾ।

Leave a Reply

Your email address will not be published.