ਭੁਵਨੇਸ਼ਵਰ, 14 ਦਸੰਬਰ (ਸ.ਬ.) ਉੜੀਸਾ ਦੀ ਰੁੜਕੇਲਾ ਪੁਲੀਸ ਨੇ ਸ਼ੁੱਕਰਵਾਰ ਨੂੰ ਸੁੰਦਰਗੜ੍ਹ ਜ਼ਿਲ੍ਹੇ ਦੇ ਝਿਰਦਾਪਲੀ ਪਿੰਡ ਵਿੱਚ ਗਰਭਵਤੀ ਪਤਨੀ ਨੂੰ ਮਾਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਇੱਕ ਵਿਅਕਤੀ ਅਤੇ ਉਸ ਦੇ ਜੀਜਾ, ਇੱਕ ਸਹਾਇਕ ਸਬ-ਇੰਸਪੈਕਟਰ ਆਫ਼ ਪੁਲਿਸ ਨੂੰ ਗ੍ਰਿਫ਼ਤਾਰ ਕੀਤਾ ਹੈ।
ਮੁਲਜ਼ਮਾਂ ਦੀ ਪਛਾਣ ਟਿਕਾਯਤਪਲੀ ਪੁਲੀਸ ਸੀਮਾ ਅਧੀਨ ਪੈਂਦੇ ਪਿੰਡ ਝਿਰਦਾਪਲੀ ਦੇ ਦੇਬੇਨ ਕੁਮਾਰ ਬਹੇਰਾ (35) ਅਤੇ ਸੁੰਦਰਗੜ੍ਹ ਜ਼ਿਲ੍ਹੇ ਦੇ ਘੁਸਰਾ ਪੁਲੀਸ ਸਟੇਸ਼ਨ ਦੇ ਗੋਪੀਨਾਥਪੁਰ ਪਿੰਡ ਦੇ ਸੱਤਿਆ ਨਰਾਇਣ ਬਹੇਰਾ (48) ਵਜੋਂ ਹੋਈ ਹੈ।
ਦੋਸ਼ੀ ਪਤੀ ਦੇਬੇਨ ਕੁਮਾਰ ਸਥਾਨਕ ਪੰਚਾਇਤ ਐਕਸਟੈਂਸ਼ਨ ਅਫਸਰ (ਪੀ.ਈ.ਓ.) ਹੈ ਜਦਕਿ ਉਸ ਦਾ ਜੀਜਾ ਏਐੱਸਆਈ ਸੱਤਿਆ ਨਰਾਇਣ ਸੁੰਦਰਗੜ੍ਹ ਦੀ ਉਦਿਤਨਗਰ ਅਦਾਲਤ ਵਿੱਚ ਤਾਇਨਾਤ ਹੈ।
ਪੁਲਿਸ ਦੇ ਡੀਆਈਜੀ (ਪੱਛਮੀ ਰੇਂਜ) ਬ੍ਰਿਜੇਸ਼ ਕੁਮਾਰ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੀੜਤਾ ਸ਼ਾਮਿਆਈ ਬੇਹਰਾ ਦੇ ਪਤੀ ਦੇਬੇਨ ਕੁਮਾਰ ਨੇ ਪੁਲਿਸ ਸਾਹਮਣੇ ਬਿਆਨ ਦਿੱਤਾ ਹੈ ਕਿ ਕੁਝ ਸ਼ਰਾਰਤੀ ਅਨਸਰ ਲੁੱਟ ਦੀ ਨੀਅਤ ਨਾਲ ਉਸਦੇ ਘਰ ਆਏ ਸਨ।
ਪੀੜਤ ਸ਼ਾਮਿਆਮਈ ਦਾ ਬਦਮਾਸ਼ਾਂ ਨਾਲ ਉਸ ਸਮੇਂ ਝਗੜਾ ਹੋ ਗਿਆ ਜਦੋਂ ਉਹ ਉਸ ਦੀ ਸੋਨੇ ਦੀ ਚੇਨ ਖੋਹਣ ਦੀ ਕੋਸ਼ਿਸ਼ ਕਰ ਰਹੇ ਸਨ।