ਓਟਵਾ ਵਿੱਚ ਟਰੱਕ ਚਾਲਕਾਂ ਨੂੰ ਖਦੇੜਨ ਦੀ ਕਾਰਵਾਈ ਸ਼ੁਰੂ

ਓਟਵਾ ਵਿੱਚ ਟਰੱਕ ਚਾਲਕਾਂ ਨੂੰ ਖਦੇੜਨ ਦੀ ਕਾਰਵਾਈ ਸ਼ੁਰੂ

ਕੋਵਿਡ ਪਾਬੰਦੀਆਂ ਦਾ ਵਿਰੋਧ ਕਰ ਰਹੇ ਟਰੱਕ ਚਾਲਕਾਂ ਨੂੰ ਪੁਲੀਸ ਨੇ ਖਦੇੜਨਾ ਸ਼ੁਰੂ ਕਰ ਦਿੱਤਾ ਹੈ।

ਇਹ ਟਰੱਕ ਚਾਲਕ ਪਿਛਲੇ ਤਿੰਨ ਹਫਤਿਆਂ ਤੋਂ ਚੱਕਾ ਜਾਮ ਕਰ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਪੁਲੀਸ ਨੇ ਕਈ ਟਰੱਕ ਡਰਾਈਵਰਾਂ ਨੂੰ ਹੱਥਕੜੀਆਂ ਲਗਾ ਕੇ ਗ੍ਰਿਫ਼ਤਾਰ ਵੀ ਕਰ ਲਿਆ। ਪੁਲੀਸ ਨੇ ਇਕ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਜਿਸ ਨੇ ਹੱਥ ਵਿੱਚ ਤਖਤੀ ਫੜੀ ਹੋਈ ਸੀ ਜਿਸ ’ਤੇ ‘ਮੈਨਡੇਟ ਫਰੀਡਮ’ ਲਿਖਿਆ ਹੋਇਆ ਸੀ। ਪੁਲੀਸ ਦੀ ਇਸ ਕਾਰਵਾਈ ਦੌਰਾਨ ਕਈ ਟਰੱਕ ਡਰਾਈਵਰਾਂ ਨੇ ਆਤਮ-ਸਮਰਪਨ ਕਰ ਦਿੱਤਾ ਤੇ ਕਈ ਡਰਾਈਵਰ ਰੋਸ ਪ੍ਰਦਰਸ਼ਨ ਕਰਨ ਦੀ ਜ਼ਿੱਦ ’ਤੇ ਅੜੇ ਰਹੇ। ਇਸੇ ਦੌਰਾਨ ਮੌਨਟਰੀਅਲ ਦੇ ਇਕ ਡਰਾਈਵਰ ਨੇ ਕਿਹਾ ‘ਆਜ਼ਾਦੀ ਕਦੇ ਮੁਫਤ ਨਹੀਂ ਮਿਲਦੀ। ਤਾਂ ਕੀ ਹੋਇਆ ਜੇਕਰ ਪੁਲੀਸ ਹੱਥਕੜੀਆਂ ਲਗਾ ਕੇ ਸਾਨੂੰ ਜੇਲ੍ਹ ਭੇਜ ਦੇਵੇਗੀ।

Leave a Reply

Your email address will not be published.