ਐਸ.ਐਫ.ਜੇ ਦੀ ਹਿਮਾਚਲ ਦੇ ਸੀ.ਐਮ ਜੈਰਾਮ ਨੂੰ ਧਮਕੀ

‘ਸਿੱਖਸ ਫਾਰ ਜਸਟਿਸ’ (ਐੱਸਐੱਫਜੇ) ਨੇ ਆਡੀਓ ਸੰਦੇਸ਼ ਵਿੱਚ ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੂੰ ਮੁਹਾਲੀ ਹਮਲੇ ਤੋਂ ਸਬਕ ਲੈਣ ਅਤੇ ਖ਼ਾਲਿਸਤਾਨ ਪੱਖੀ ਗਰੁੱਪ ਨਾਲ ਨਾ ਉਲਝਣ ਦੀ ਚਿਤਾਵਨੀ ਦਿੱਤੀ ਹੈ।

ਰਾਜ ਦੇ ਕੁੱਝ ਪੱਤਰਕਾਰਾਂ ਨੂੰ ਭੇਜੇ ਆਡੀਓ ਸੰਦੇਸ਼ ਵਿੱਚ ਜਥੇਬੰਦੀ ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂ ਨੇ ਸ੍ਰੀ ਠਾਕੁਰ ਨੂੰ ਧਮਕੀ ਦਿੱਤੀ ਕਿ ਜੇ ਉਹ ਧਰਮਸ਼ਾਲਾ ਵਿੱਚ ਖਾਲਿਸਤਾਨੀ ਝੰਡਾ ਲਹਿਰਾਉਣ ਵਿਰੁੱਧ ਕੋਈ ਕਾਰਵਾਈ ਕਰਦੇ ਹਨ ਤਾਂ ਇਸ ਦਾ ਜਵਾਬ ਹਿੰਸਾ ਵਿੱਚ ਦਿੱਤਾ ਜਾਵੇਗਾ।ਮੁਹਾਲੀ ਵਿੱਚ ਪੰਜਾਬ ਪੁਲਿਸ ਖੁਫ਼ੀਆ ਵਿਭਾਗ ਹੈੱਡਕੁਆਰਟਰ ‘ਤੇ ਹਮਲੇ ਦਾ ਹਵਾਲਾ ਦਿੰਦੇ ਹੋਏ ਕਿਹਾ, ‘ਇਹ ਸ਼ਿਮਲਾ ਵੀ ਹੋ ਸਕਦਾ ਸੀ।’ ਧਮਕੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਅਜਿਹਾ ਹਮਲਾ ਸ਼ਿਮਲਾ ਵਿਚ ਵੀ ਹੋ ਸਕਦਾ ਹੈ। ਧਮਕੀ ਵਿਚ ਅੱਗੇ ਕਿਹਾ ਗਿਆ ਹੈ ਕਿ ਸਿੱਖ ਫ਼ਾਰ ਜਸਟਿਸ ਨੇ ਧਰਮਸ਼ਾਲਾ ਵਿਚ ਝੰਡੇ ਲਗਾਏ ਹਨ, ਇਸ ਭਾਈਚਾਰੇ ਨੂੰ ਨਾ ਭੜਕਾਓ ਨਹੀਂ ਤਾਂ ਇਸਦੇ ਨਤੀਜੇ ਭੁਗਤਣੇ ਪੈਣਗੇ।ਦੱਸ ਦਈਏ ਕਿ ਮੁਹਾਲੀ ਦੇ ਸੈਕਟਰ-77 ਸਥਿਤ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ਦੀ ਇਮਾਰਤ ਨੇੜੇ ਜ਼ੋਰਦਾਰ ਧਮਾਕਾ ਹੋਇਆ ਸੀ। ਧਮਾਕੇ ਵਾਲੀ ਥਾਂ ਤੋਂ ਰਾਕੇਟ ਵਰਗੀ ਕੋਈ ਚੀਜ਼ ਬਰਾਮਦ ਹੋਈ ਹੈ।

Leave a Reply

Your email address will not be published. Required fields are marked *