ਐਸ.ਆਈ.ਟੀ. ਅੱਗੇ ਪੇਸ਼ ਹੋਏ ਸੁਮੇਧ ਸੈਣੀ

Home » Blog » ਐਸ.ਆਈ.ਟੀ. ਅੱਗੇ ਪੇਸ਼ ਹੋਏ ਸੁਮੇਧ ਸੈਣੀ
ਐਸ.ਆਈ.ਟੀ. ਅੱਗੇ ਪੇਸ਼ ਹੋਏ ਸੁਮੇਧ ਸੈਣੀ

ਚੰਡੀਗੜ੍ਹ / ਗੋਲੀ ਕਾਂਡ ਮਾਮਲੇ ‘ਚ ਪੰਜਾਬ ਸਰਕਾਰ ਵਲੋਂ ਬਣਾਈ ਨਵੀਂ ਐਸ.ਆਈ.ਟੀ. ਅੱਗੇ ਅੱਜ ਸਾਬਕਾ ਪੰਜਾਬ ਪੁਲਿਸ ਮੁਖੀ ਸੁਮੇਧ ਸੈਣੀ ਪੇਸ਼ ਹੋਏ।

ਚੰਡੀਗੜ੍ਹ ਦੇ ਸੈਕਟਰ 32 ਸਥਿਤ ਪੰਜਾਬ ਪੁਲਿਸ ਆਫ਼ੀਸਰਜ਼ ਇੰਸਟੀਚਿਊਟ ‘ਚ ਸੈਣੀ ਤੋਂ ਪੁੱਛਗਿੱਛ ਕੀਤੀ ਗਈ ਦੱਸੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਐਸ.ਆਈ.ਟੀ. ਵਲੋਂ ਸਵੇਰੇ 11 ਵਜੇ ਪੁੱਛਗਿੱਛ ਦਾ ਕੰਮ ਸ਼ੁਰੂ ਕੀਤਾ ਗਿਆ ਜੋ ਸ਼ਾਮ 7 ਵਜੇ ਤੱਕ ਚੱਲਿਆ, ਜਿੱਥੇ ਸੁਮੇਧ ਸੈਣੀ ਤੋਂ ਐਸ.ਆਈ.ਟੀ. ਵਲੋਂ 4 ਘੰਟੇ ਪੁੱਛਗਿੱਛ ਕੀਤੀ ਗਈ, ਉੱਥੇ ਅੱਜ 11 ਵਜੇ ਤੋਂ 2 ਵਜੇ ਤੱਕ ਇਕਬਾਲਪ੍ਰੀਤ ਸਿੰਘ ਸਹੋਤਾ ਅਤੇ ਰੋਹਿਤ ਚੌਧਰੀ ਤੋਂ ਵੀ ਪੁੱਛਗਿੱਛ ਕੀਤੀ ਦੱਸੀ ਜਾ ਰਹੀ ਹੈ। ਇਸੇ ਦੌਰਾਨ ਪਰਮਰਾਜ ਸਿੰਘ ਉਮਰਾਨੰਗਲ ਨੂੰ ਪੇਸ਼ ਹੋਣ ਲਈ ਸੱਦਿਆ ਗਿਆ ਸੀ ਜੋ ਪੇਸ਼ ਤਾਂ ਹੋਏ ਪਰ ਅੱਜ ਉਨ੍ਹਾਂ ਤੋਂ ਪੁੱਛਗਿੱਛ ਨਹੀਂ ਕੀਤੀ ਜਾ ਸਕੀ ਕਿਉਂਕਿ ਐਸ.ਆਈ.ਟੀ. ਕੋਲ ਸਮੇਂ ਦੀ ਘਾਟ ਸੀ। ਇਸ ਲਈ ਉਮਰਾਨੰਗਲ ਨੂੰ ਆਉਂਦੇ ਸੋਮਵਾਰ ਨੂੰ ਫਿਰ ਪੇਸ਼ ਹੋਣ ਲਈ ਸਮਾਂ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸੁਮੇਧ ਸੈਣੀ ਨੂੰ ਪੇਸ਼ ਹੋਣ ਲਈ ਪਹਿਲਾਂ ਨੋਟਿਸ ਭੇਜਿਆ ਗਿਆ ਸੀ, ਜਿਸ ਦੇ ਚੱਲਦੇ ਉਹ ਅੱਜ ‘ਸਿੱਟ’ ਅੱਗੇ ਪੇਸ਼ ਹੋਏ ਸੂਤਰ ਦੱਸਦੇ ਹਨ ਕਿ ‘ਸਿੱਟ’ ਨੇ ਸੈਣੀ ਤੋਂ ਪੁੱਛਿਆ ਕਿ ਉਸ ਨੂੰ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ ਸਨ, ਇਸ ਦੇ ਇਲਾਵਾ ‘ਸਿੱਟ’ ਨੇ ਇਸ ਦੌਰਾਨ ਇਹ ਜਾਣਕਾਰੀ ਵੀ ਇਕੱਤਰ ਕਰਨ ਦੀ ਕੋਸ਼ਿਸ਼ ਕੀਤੀ ਕਿ ਗੋਲੀਕਾਂਡ ਤੋਂ ਪਹਿਲਾਂ ਕੀ ਹੋਇਆ ਸੀ ਅਤੇ ਸੁਮੇਧ ਸੈਣੀ ਨਾਲ ਉਸ ਵੇਲੇ ਮੋਬਾਈਲ ‘ਤੇ ਕਿਹੜੇ ਕਿਹੜੇ ਲੋਕ ਸੰਪਰਕ ‘ਚ ਸਨ। ਸੂਤਰ ਦੱਸਦੇ ਹਨ ਕਿ ਐਸ.ਆਈ.ਟੀ. ਵਲੋਂ ਪੁੱਛਗਿੱਛ ਦੌਰਾਨ ਸਖ਼ਤ ਰਵੱਈਆ ਅਪਣਾਇਆ ਗਿਆ ਤਾਂ ਕਿ ਇਸ ਗੰਭੀਰ ਅਤੇ ਸੰਵੇਦਨਸ਼ੀਲ ਮਸਲੇ ਦਾ ਹੱਲ ਨਿਕਲ ਸਕੇ ਅਤੇ ਸਚਾਈ ਤੋਂ ਪਰਦਾ ਚੁੱਕਿਆ ਜਾ ਸਕੇ।

Leave a Reply

Your email address will not be published.