ਐਲਨ ਮਸਕ ਨੇ ਟਵਿੱਟਰ ਸੌਦਾ ਰੱਦ ਕਰਨ ਲਈ ਮੁੜ  ਭੇਜਿਆ ਨੋਟਿਸ

ਸੈਨ ਫਰਾਂਸਿਸਕੋ  : ਅਮਰੀਕਾ ਨੂੰ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ ਟੈਸਲਾ ਦੇ ਸੀਈਓ ਐਲਨ ਮਸਕ ਨੇ ਟਵਿੱਟਰ ਸੌਦਾ ਰੱਦ ਕਰਨ ਲਈ ਤੀਜੀ ਵਾਰ ਨੋਟਿਸ ਭੇਜਿਆ ਹੈ। ਐਲਨ ਮਸਕ ਨੇ ਮਈ ’ਚ ਟਵਿੱਟਰ ਖ਼ਰੀਦਣ ਲਈ 44 ਅਰਬ ਡਾਲਰ ਦਾ ਸੌਦਾ ਕੀਤਾ ਸੀ। ਯੂਐੱਸ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਦੇ ਸਾਹਮਣੇ ਪੇਸ਼ ਕੀਤੇ ਗਏ ਤਾਜ਼ਾ ਨੋਟਿਸ ’ਚ ਮਸਕ ਦੀ ਕਾਨੂੰਨੀ ਟੀਮ ਨੇ ਸਾਬਕਾ ਸੁਰੱਖਿਆ ਮੁਖੀ ਤੇ ਵ੍ਹਿਸਲਬਲੋਅਰ ਪੀਟਰ ਮੁਡਗੇ ਜੇਟਕੋ ਨੂੰ ਟਵਿੱਟਰ ਵੱਲੋਂ ਭੁਗਤਾਨ ਕਰਨ ਦਾ ਹਵਾਲਾ ਦਿੱਤਾ ਗਿਆ ਹੈ। ਨੋਟਿਸ ਮੁਤਾਬਕ 28 ਜੂਨ, 2022 ਨੂੰ ਟਵਿੱਟਰ ਨੇ ਪੀਟਰ ਜੇਟਕੋ ਨਾਲ ਇਕ ਸਮਝੌਤਾ ਕੀਤਾ, ਜਿਸਦੇ ਤਹਿਤ ਟਵਿੱਟਰ ਨੇ ਜੇਟਕੋ ਤੇ ਉਨ੍ਹਾਂ ਦੇ ਵਕੀਲ ਨੂੰ ਕੁਲ 7.75 ਮਿਲੀਅਨ ਡਾਲਰ ਦਾ ਭੁਗਤਾਨ ਕੀਤਾ ਸੀ। ਮਸਕ ਦੇ ਵਕੀਲਾਂ ਨੇ ਇਸ ਸੌਦੇ ਨੂੰ ਖ਼ਤਮ ਕਰਨ ਦਾ ਇਕ ਹੋਰ ਕਾਰਨ ਦੱਸਿਆ। ਡੇਲਾਵੇਅਰ ਦੀ ਚਾਂਸਰੀ ਕੋਰਟ ਨੇ ਮਸਕ ਤੇ ਟਵਿੱਟਰ ਸੌਦੇ ਦਾ ਪ੍ਰੀਖਣ ਸ਼ੁਰੂ ਕਰਨ ਲਈ 17 ਅਕਤੂਬਰ ਦੀ ਤਰੀਕ ਨਿਰਧਾਰਤ ਕੀਤੀ ਹੈ। ਟੈਸਲਾ ਦੇ ਸੀਈਓ ਨੇ ਜੇਟਕੋ ਦੀ ਗਵਾਹੀ ਦਾ ਹਵਾਲਾ ਦਿੰਦਿਆਂ ਅਦਾਲਤ ਨੂੰ ਹੋਰ ਸਮਾਂ ਦੇਣ ਦੀ ਮੰਗ ਕੀਤੀ ਹੈ। ਹਾਲਾਂਕਿ, ਹਾਲੇ ਇਸ ਨੋਟਿਸ ’ਤੇ ਟਵਿੱਟਰ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

Leave a Reply

Your email address will not be published.