ਐਮੀ ਵਿਰਕ-ਸੋਨਮ ਬਾਜਵਾ ਦੀ ਲਵ ਕੈਮਿਸਟਰੀ ਕਰੇਗੀ ਹੈਰਾਨ

ਐਮੀ ਵਿਰਕ-ਸੋਨਮ ਬਾਜਵਾ ਦੀ ਲਵ ਕੈਮਿਸਟਰੀ ਕਰੇਗੀ ਹੈਰਾਨ

ਚੰਡੀਗੜ : ਪੰਜਾਬੀ ਗਾਇਕ ‘ਤੇ ਅਦਾਕਾਰ ਐਮੀ ਵਿਰਕ ‘ਸੌਂਕਣ ਸੌਂਕਣੇ’ ਤੋਂ ਬਾਅਦ ਹੁਣ ਫਿਲਮ ‘ਸ਼ੇਰ ਬੱਗਾ’ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।

ਫਿਲਮ ਵਿੱਚ ਉਨ੍ਹਾਂ ਨਾਲ ਅਦਾਕਾਰਾ ਸੋਨਮ ਬਾਜਵਾ ਅਹਿਮ ਭੂਮਿਕਾ ਵਿੱਚ ਨਜ਼ਰ ਆਵੇਗੀ। ਦੱਸ ਦੇਈਏ ਕਿ ਐਮੀ ਵਿਰਕ ਦੀ ਫਿਲਮ ‘ਸ਼ੇਰ ਬੱਗਾ’ 10 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਉਸ ਤੋਂ ਪਹਿਲਾ ਫਿਲਮ ਦਾ ਖੂਬ ਪ੍ਰਮੋਸ਼ਨ ਹੋ ਰਿਹਾ ਹੈ। ਫਿਲਮ ਦੇ ਟ੍ਰੇਲਰ ਨੂੰ ਦਰਸ਼ਕ ਬੇਹੱਦ ਪਸੰਦ ਕਰ ਰਹੇ ਹਨ। ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਤੇ ਲਾਈਵ ਹੋ ਕੇ ਦਰਸ਼ਕਾਂ ਨੂੰ ਫਿਲਮ ਸ਼ੇਰ ਬੱਗਾ ਦੇ ਟ੍ਰੇਲਰ ਨੂੰ ਪਸੰਦ ਕਰਨ ਲਈ ਧੰਨਵਾਦ ਕਿਹਾ ਹੈ। ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ- ਬਹੁਤ ਬਹੁਤ ਧੰਨਵਾਦ ਫਿਲਮ ਸ਼ੇਰ ਬੱਗਾ ਦੇ ਟ੍ਰੇਲਰ ਨੂੰ ਪਸੰਦ ਕਰਨ ਲਈ, ਵਾਹਿਗੁਰੂ ਮੇਹਰ ਰੱਖਣ. ਫਿਲਮ ਦੇ ਟ੍ਰੇਲਰ ਵਿੱਚ ਤੁਸੀ ਦੇਖ ਸਕਦੇ ਹੋ ਕਿ ਕਿਵੇਂ ਸੋਨਮ ਅਤੇ ਐਮੀ ਵਿਰਕ ਦੀ ਇੱਕ ਦੂਜੇ ਨਾਲ ਮੁਲਾਕਾਤ ਹੁੰਦੀ ਹੈ।

ਇਸ ਤੋਂ ਬਾਅਦ ਉਨ੍ਹਾਂ ਵਿਚਕਾਰ ਕੁੱਝ ਅਜਿਹਾ ਹੁੰਦਾ ਹੈ ਜੋ ਤੁਹਾਨੂੰ ਹਸਾਉਣ ਦੇ ਨਾਲ-ਨਾਲ ਬੇਹੱਦ ਭਾਵੁਕ ਵੀ ਕਰੇਗਾ। ਜ਼ਿਕਰਯੋਗ ਹੈ ਕਿ ਫਿਲਮ ‘ਸ਼ੇਰ ਬੱਗਾ’ ਦੇ ਨਾਲ-ਨਾਲ ਐਮੀ ਵਿਰਕ ਆਪਣੀ ਫਿਲਮ ‘ਸੌਂਕਣ ਸੌਂਕਣੇ’ ਨੂੰ ਲੈ ਕੇ ਚਰਚਾ ਵਿੱਚ ਸਨ। ਇਸ ਫਿਲਮ ਵਿੱਚ ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਨਾਲ ਉਨ੍ਹਾਂ ਦੀ ਲਵ ਕੈਮਿਸਟਰੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਹਾਲਾਂਕਿ ਇਸ ਫਿਲਮ ਨੇ ਸਿਰਫ 10 ਦਿਨਾਂ ਵਿੱਚ ਹੀ 40 ਕਰੋੜ ਦਾ ਆਂਕੜਾ ਪਾਰ ਕਰ ਲਿਆ। ਸਰਗੁਣ ਮਹਿਤਾ  ਅਤੇ ਨਿਮਰਤ ਖਹਿਰਾ  ਦੀ ਜੋੜੀ ਨੂੰ ਬਾੱਕਸ ਆਫਿਸ ਤੇ ਪ੍ਰਸ਼ੰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ। ਇਨ੍ਹਾਂ ਤਿੰਨਾਂ ਕਲਾਕਾਰਾਂ ਨੇ ਆਪਣੀ ਕਾਮੇਡੀ ਅਤੇ ਭਾਵੁਕ ਕਰ ਦੇਣ ਵਾਲੇ ਅੰਦਾਜ਼ ਨਾਲ ਦਰਸ਼ਕਾਂ ਦਾ ਖੂਬ ਪਿਆਰ ਲੁੱਟਿਆ। 

ਫਿਲਹਾਲ ਐਮੀ ਵਿਰਕ ਆਪਣੀ ਫਿਲਮ ‘ਸ਼ੇਰ ਬੱਗਾ’ ਨਾਲ ਬਾਕਸ ਆਫਿਸ ਤੇ ਕੀ ਕਮਾਲ ਦਿਖਾਉਦੇ ਹਨ। ਇਹ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ। ਇਸ ਫਿਲਮ ਦੇ ਨਿਰਮਾਤਾ ਦਲਜੀਤ ਥਿੰਦ ਹਨ। ਟ੍ਰੇਲਰ ਨੂੰ ਦੇਖਣ ਤੋਂ ਬਾਅਦ ਦਰਸ਼ਕ ਫਿਲਮ ਦੇਖਣ ਨੂੰ ਬੇਹੱਦ ਉਤਸ਼ਾਹਿਤ ਹਨ। ਇਹ ਫਿਲਮ 10 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਹ ਦੇਖਣਾ ਖੂਬ ਮਜ਼ੇਦਾਰ ਰਹੇਗਾ ਕਿ ਆਪਣੀ ਇਸ ਫਿਲਮ ਨਾਲ ਐਮੀ ਪ੍ਰਸ਼ੰਸ਼ਕਾਂ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ।

Leave a Reply

Your email address will not be published.