ਐਪਲ ਨਵਾਂ mobile ਲਾਂਚ ਕਰਨ ਦੀ ਕਰ ਰਹੀ ਤਿਆਰੀ

Home » Blog » ਐਪਲ ਨਵਾਂ mobile ਲਾਂਚ ਕਰਨ ਦੀ ਕਰ ਰਹੀ ਤਿਆਰੀ
ਐਪਲ ਨਵਾਂ mobile ਲਾਂਚ ਕਰਨ ਦੀ ਕਰ ਰਹੀ ਤਿਆਰੀ

ਐਪਲ ਨਵੇਂ ਸਾਲ ਦੀ ਸ਼ੁਰੂਆਤ ’ਚ ਆਪਣੇ iPhone SE ਦੇ ਅਪਡੇਟਿਡ 2022 ਮਾਡਲ ਨੂੰ ਤਿਆਰ ਕਰਨ ’ਚ ਲੱਗੀ ਹੋਈ ਹੈ।

ਮੰਨਿਆ ਜਾ ਰਿਹਾ ਹੈ ਕਿ ਇਸਨੂੰ 5ਜੀ ਤਕਨੀਕ ਦੀ ਸਪੋਰਟ ਨਾਲ ਲਿਆਇਆ ਜਾਵੇਗਾ ਪਰ ਡਿਜ਼ਾਇਨ ਦੇ ਮਾਮਲੇ ’ਚ ਇਹ ਆਈਫੋਨ 8 ਨਾਲ ਮਿਲਦਾ-ਜੁਲਦਾ ਹੀ ਹੋਵੇਗਾ। ਜੀ.ਐੱਸ.ਐੱਮ. ਏਰੀਨਾ ਦੀ ਰਿਪੋਰਟ ਮੁਤਾਬਕ, iPhone SE ਦੇ 2022 ਮਾਡਲ ਨੂੰ ਪਹਿਲੇ 6 ਮਹੀਨਿਆਂ ’ਚ ਲਾਂਚ ਕੀਤਾ ਜਾ ਸਕਦਾ ਹੈ। ਇਸਦੇ ਸ਼ੁਰੂਆਤੀ ਮਾਡਲ ’ਚ 4.7 ਇੰਚ ਦੀ ਡਿਸਪਲੇਅ ਦਿੱਤੀ ਜਾ ਸਕਦੀ ਹੈ, ਉਥੇ ਹੀ ਦੂਜੇ ਮਾਡਲ ’ਚ 5.7 ਇੰਚ ਦੀ ਡਿਸਪਲੇਅ ਅਤੇ ਤੀਜੇ ’ਚ 6.1 ਇੰਚ ਦੀ ਐੱਲ.ਸੀ.ਡੀ. ਡਿਸਪਲੇਅ ਮਿਲ ਸਕਦੀ ਹੈ। ਫਿਲਹਾਲ ਅਜੇ ਇਹ ਸਾਫ ਨਹੀਂ ਹੋ ਸਕਿਆ ਕਿ ਐਪਲ iPhone SE ਨੂੰ A14 ਬਾਇਓਨਿਕ ਜਾਂ ਫਿਰ A15 ਬਾਇਓਨਿਕ ਚਿੱਪ ਨਾਲ ਲੈ ਕੇ ਆਏਗੀ। 

Leave a Reply

Your email address will not be published.