ਐਡਵੋਕੇਟ ਕਰਨ ਮੈਣੀ ਜਿਲ੍ਹਾ ਬਾਰ ਐਸੋਸੀਏਸ਼ਨ ਫਾਜ਼ਿਲਕਾ ਦੇ ਪ੍ਰਧਾਨ ਤੇ ਮਨੋਜ਼ ਰਾਠੀ ਸਕੱਤਰ ਬਣੇ

Home » Blog » ਐਡਵੋਕੇਟ ਕਰਨ ਮੈਣੀ ਜਿਲ੍ਹਾ ਬਾਰ ਐਸੋਸੀਏਸ਼ਨ ਫਾਜ਼ਿਲਕਾ ਦੇ ਪ੍ਰਧਾਨ ਤੇ ਮਨੋਜ਼ ਰਾਠੀ ਸਕੱਤਰ ਬਣੇ
ਐਡਵੋਕੇਟ ਕਰਨ ਮੈਣੀ ਜਿਲ੍ਹਾ ਬਾਰ ਐਸੋਸੀਏਸ਼ਨ ਫਾਜ਼ਿਲਕਾ ਦੇ ਪ੍ਰਧਾਨ ਤੇ ਮਨੋਜ਼ ਰਾਠੀ ਸਕੱਤਰ ਬਣੇ

ਫਾਜ਼ਿਲਕਾ, 18 ਦਸੰਬਰ: ਜ਼ਿਲ੍ਹਾ ਬਾਰ ਐਸੋਸੀਏਸ਼ਨ 2021-22 ਦੀਆਂ ਚੋਣਾਂ ਦੇਰ ਸ਼ਾਮ ਸ਼ੁੱਕਰਵਾਰ ਨੂੰ ਸੰਪਨ ਹੋਈਆਂ।

ਜਿਸ ਵਿੱਚ ਕਰਨ ਮੈਣੀ ਨੇ ਆਪਣੇ ਮੁਕਾਬਲੇਬਾਜ ਰੋਮਿਲ ਬਜਾਜ ਨੂੰ 9 ਵੋਟਾਂ ਨਾਲ ਹਰਾਇਆ। ਜਾਣਕਾਰੀ ਦਿੰਦੇ ਹੋਏ ਚੋਣ ਕਮੇਟੀ ਦੇ ਮੈਂਬਰ ਐਡਵੋਕੇਟ ਮਨੋਜ਼ ਤਿਰਪਾਠੀ, ਐਡਵੋਕੇਟ ਬਲਤੇਜ ਸਿੰਘ ਬਰਾੜ ਅਤੇ ਐਡਵੋਕੇਟ ਸੋਨੀਆ ਕੋਖ਼ਾਰ ਨੇ ਦੱਸਿਆ ਕਿ ਇਸ ਵਾਰ ਜ਼ਿਲ੍ਹਾ ਐਸੋਸੀਏਸ਼ਨ ਦੇ ਚਾਰ ਅਹੁੱਦਿਆਂ ਲਈ 9 ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ। ਮੀਤ ਪ੍ਰਧਾਨ ਦੇ ਲਈ ਮੀਨੂ ਬਜਾਜ ਨੇ 109 ਵੋਟਾਂ ਹਾਸਲ ਕਰਕੇ ਆਪਣੇ ਮਕਾਬਲੇਬਾਜ ਚੰਦਰਦੀਪ (102) ਨੂੰ 7 ਵੋਟਾਂ ਨਾਲ ਹਰਾਇਆ। ਸਕੱਤਰ ਅਹੁਦੇ ’ਤੇ ਮਨੋਜ਼ ਰਾਠੀ ਨੇ 196 ਵੋਟਾਂ ਪ੍ਰਾਪਤ ਕਰਕੇ ਆਪਣੇ ਮੁਕਾਬਲੇਬਾਜ ਅਮਰ ਸਿੰਘ ਵਾਰਵਲ 108 ਨੂੰ 88 ਵੋਟਾਂ ਨਾਲ ਹਰਾਇਆ। ਖਜ਼ਾਨਚੀ ਅਹੁੱਦੇ ’ਤੇ ਜਗਦੀਸ਼ ਕੰਬੋਜ ਨੇ 171 ਵੋਟਾਂ ਪ੍ਰਾਪਤ ਕਰਕੇ ਆਪਣੇ ਮੁਕਾਬਲੇਬਾਜ ਰਮੇਸ਼ ਢਾਕਾ ਨੂੰ (126) ਨੂੰ 45 ਵੋਟਾਂ ਨਾਲ ਹਰਾਇਆ। ਜਦਕਿ ਸੰਯੁਕਤ ਸਕੱਤਰ ਦੇ ਲਈ ਹਰਮੀਤ ਸਿੰਘ ਢਿੱਲੋਂ ਪਹਿਲਾਂ ਹੀ ਸਰਵਸੰਮਤੀ ਨਾਲ ਚੁਣੇ ਗਏ ਸਨ। ਐਡਵੋਕੇਟ ਮਨੋਜ਼ ਤਿਰਪਾਠੀ ਨੇ ਸਾਰਿਆਂ ਵਕੀਲਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਚੋਣਾਂ ਨੂੰ ਪੂਰੀ ਨਿਰਪਖਤਾ ਨਾਲ ਕਰਵਾਉਣ ਦੇ ਲਈ ਸਹਿਯੋਗ ਕੀਤਾ।

Leave a Reply

Your email address will not be published.