ਏਲੋਨ ਮਸਕ ਨੇ ਟਵਿੱਟਰ ਡੀਲ ਕੈਂਸਲ ਕਰਨ ਦਾ ਕੀਤਾ ਐਲਾਨ

ਏਲੋਨ ਮਸਕ ਨੇ ਟਵਿੱਟਰ ਡੀਲ ਕੈਂਸਲ ਕਰਨ ਦਾ ਕੀਤਾ ਐਲਾਨ

ਅਮਰੀਕਾ : ਏਲੋਨ ਮਸਕ ਨੇ ਟਵੀਟਰ ਡੀਲ ਆਪਣੇ ਵੱਲੋਂ ਕੈਂਸਲ ਕਰ ਦਿੱਤੀ ਹੈ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਏਲੋਨ ਮਸਕ ਨੇ 25 ਅਪ੍ਰੈਲ ਨੂੰ ਟਵਿੱਟਰ ਨੂੰ 54.20 ਬਿਲੀਅਨ ਡਾਲਰਸ ਵਿਚ ਖਰੀਦਣ ਦਾ ਆਫਰ ਦਿੱਤਾ ਸੀ।

ਹਾਲਾਂਕਿ ਇਹ ਡੀਲ ਬਾਅਦ ਵਿਚ 44 ਬਿਲੀਅਨ ਡਾਲਰ ‘ਤੇ ਪੱਕੀ ਹੋਈ ਸੀ। ਡੀਲ ਤੋਂ ਪਿੱਛੇ ਹਟਣ ਦੇ ਬਾਅਦ ਹੁਣ ਏਲੋਨ ਮਸਕ ‘ਤੇ ਟਵਿੱਟਰ ਮੁਕੱਦਮਾ ਕਰਨ ਦੀ ਤਿਆਰੀ ਵਿਚ ਹੈ। ਕੁਝ ਹਫਤਿਆਂ ਤੱਕ ਚੱਲੇ ਟੇਕ ਵਰਲਡ ਦੇ ਇਸ ਹਾਈ ਵੋਲਟੇਜ ਡਰਾਮੇ ਵਿਚ ਇਕ ਨਵਾਂ ਮੋੜ ਆ ਚੁੱਕਾ ਹੈ। ਏਲੋਨ ਮਸਕ ਨੇ ਕਿਹਾ ਹੈ ਕਿ ਟਵਿੱਟਰ ਨੇ ਐਗਰੀਮੈਂਟਸ ਦੇ ਕਈ ਨਿਯਮ ਤੋੜੇ ਹਨ, ਇਸ ਲਈ ਉਹ ਡੀਲ ਤੋਂ ਪਿੱਛੇ ਹਟ ਰਹੇ ਹਨ। 16 ਸਾਲ ਪੁਰਾਣੀ ਸੈਨ ਫ੍ਰਾਂਸਿਸਕੋ ਦੀ ਕੰਪਨੀ ਟਵਿੱਟਰ ਅਤੇ ਏਲੋਨ ਮਸਕ ਵਿਚ ਹੁਣ ਲੰਬੀ ਅਦਾਲਤੀ ਲੜਾਈ ਛਿੜ ਸਕਦੀ ਹੈ ਕਿਉਂਕਿ ਟਵਿੱਟਰ ਦੇ ਚੇਅਰਮੈਨ ਬ੍ਰੇਟ ਟਾਇਲੋ ਨੇ ਕਿਹਾ ਹੈ ਕਿ ਕੰਪਨੀ ਬੋਰਡ ਨੇ ਰਲੇਵੇਂ ਸਮਝੌਤੇ ਨੂੰ ਲਾਗੂ ਕਰਾਉਣ ਲਈ ਅਦਾਲਤ ਦਾ ਰੁਖ਼ ਕਰਨ ਦਾ ਫੈਸਲਾ ਲਿਆ ਹੈ।

ਉਨ੍ਹਾਂ ਕਿਹਾ ਕਿ ਬੋਰਡ ਇਸ ਸਮਝੌਤੇ ਨੂੰ ਉਨ੍ਹਾਂ ਸ਼ਰਤਾਂ ਤੇ ਕੀਮਤ ‘ਤੇ ਕਰਨ ਲਈ ਪ੍ਰਤੀਬੱਧ ਹੈ, ਜੋ ਏਲੋਨ ਮਸਕ ਦੇ ਨਾਲ ਤੈਅ ਹੋਇਆ ਸੀ।ਏਲੋਨ ਮਸਕ ਦੇ ਵਕੀਲਾਂ ਨੇ ਇਕ ਪਟੀਸ਼ਨ ਵਿਚ ਕਿਹਾ ਕਿ ਵਾਰ-ਵਾਰ ਮੰਗੇ ਜਾਣ ‘ਤੇ ਵੀ ਟਵਿੱਟਰ ਆਪਣੇ ਫੇਕ ਅਕਾਊਂਟਸ ਦੀ ਜਾਣਕਾਰੀ ਦੇਣ ਵਿਚ ਅਸਫਲ ਰਿਹਾ ਜਾਂ ਮਨ੍ਹਾ ਕਰ ਦਿੱਤਾ ਜੋ ਕੰਪਨੀ ਦੀ ਕਾਰੋਬਾਰੀ ਪਰਫਾਰਮੈਂਸ ਲਈ ਜ਼ਰੂਰੀ ਹੈ। ਫਾਈਲਿੰਗ ਵਿਚ ਟਵਿੱਟਰ ‘ਤੇ ਸਮਝੌਤੇ ਦਾ ਉਲੰਘਣ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਗਿਆ ਹੈ ਕਿ ਅਜਿਹਾ ਲੱਗਦਾ ਹੈ ਕਿ ਟਵਿੱਟਰ ਨੇ ਗਲਤ ਜਾਣਕਾਰੀ ਦਿੱਤੀ ਸੀ ਜਿਸ ‘ਤੇ ਭਰੋਸਾ ਕਰਕੇ ਮਸਕ ਨੇ ਰਲੇਵਾਂ ਸਮਝੌਤਾ ਕਰਨ ਦਾ ਫੈਸਲਾ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਡੀਲ ਨੂੰ ਰੱਦ ਕਰਨ ਲਈ ਏਲਨ ਮਸਕ ਨੂੰ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ। ਰਲੇਵਾਂ ਸਮਝੌਤੇ ਦੀਆਂ ਸ਼ਰਤਾਂ ਦਾ ਪਾਲਣ ਨਾ ਕਰਨ ‘ਤੇ 1 ਅਰਬ ਡਾਲਰ ਦੀ ਬ੍ਰੇਕ ਅੱਪ ਫੀਸ ਲਗਾਈ ਜਾ ਸਕਦੀ ਹੈ।

Leave a Reply

Your email address will not be published.