ਉਲੰਪਿਕ: ਭਾਰਤ ਨੇ ਅਰਜਨਟੀਨਾ ਨੂੰ ਦਿੱਤੀ ਕਰਾਰੀ ਮਾਤ

Home » Blog » ਉਲੰਪਿਕ: ਭਾਰਤ ਨੇ ਅਰਜਨਟੀਨਾ ਨੂੰ ਦਿੱਤੀ ਕਰਾਰੀ ਮਾਤ
ਉਲੰਪਿਕ: ਭਾਰਤ ਨੇ ਅਰਜਨਟੀਨਾ ਨੂੰ ਦਿੱਤੀ ਕਰਾਰੀ ਮਾਤ

ਟੋਕੀਉ: ਬੈਡਮਿੰਟਨ ਵਿਚ ਪੀਵੀ ਸਿੰਧੂ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਭਾਰਤ ਲਈ ਇਹ ਇਕ ਹੋਰ ਚੰਗੀ ਖ਼ਬਰ ਹੈ।

ਹਾਕੀ ਵਿਚ ਵੀ ਭਾਰਤ ਦੇ ਤਮਗੇ ਦੀ ਉਮੀਦ ਵੱਧ ਗਈ ਹੈ। ਭਾਰਤੀ ਪੁਰਸ਼ ਹਾਕੀ ਟੀਮ ਨੇ ਅਰਜਨਟੀਨਾ ਨੂੰ 3-1 ਨਾਲ ਮਾਤ ਦਿੰਦੇ ਹੋਏ ਕੁਆਰਟਰ ਫਾਈਨਲ ਵਿਚ ਥਾਂ ਬਣਾਈ ਹੈ। ਟੀਮ ਨੇ 2016 ਦੇ ਰੀE Eਲੰਪਿਕ ਸੋਨ ਤਮਗਾ ਜੇਤੂ ਅਰਜਨਟੀਨਾ ਦੀ ਟੀਮ ਨੂੰ ਕਰਾਰੀ ਮਾਤ ਦਿੱਤੀ ਹੈ। ਪੂਲ ਏ ਦੇ ਇਸ ਮੈਚ ਵਿਚ ਭਾਰਤ ਅਰਜਨਟੀਨਾ ‘ਤੇ ਹਾਵੀ ਰਿਹਾ ਪਰ ਅਰਜਨਟੀਨਾ ਨੇ ਵੀ ਚੰਗਾ ਬਚਾਅ ਕੀਤਾ ਅਤੇ ਬਰਾਬਰੀ ਦੀ ਸਥਿਤੀ ਬਣਾਈ ਰੱਖੀ। ਹਾਫ ਟਾਈਮ ਤੱਕ ਦੋਵੇਂ ਟੀਮਾਂ ਇਕ ਵੀ ਗੋਲ ਨਹੀਂ ਕਰ ਸਕੀਆਂ। ਪਰ ਹਾਫ ਟਾਈਮ ਤੋਂ ਬਾਅਦ ਤੀਜਾ ਕੁਆਰਟਰ ਖਤਮ ਹੋਣ ਤੋਂ ਪਹਿਲਾਂ ਭਾਰਤ ਨੇ ਇਕ ਗੋਲ ਕਰਕੇ ਲੀਡ ਹਾਸਲ ਕਰ ਲਈ। ਅਰਜਨਟੀਨਾ ਦੀ ਟੀਮ ਲਗਾਤਾਰ ਸੰਘਰਸ਼ ਕਰਦੀ ਦਿਖਾਈ ਦਿੱਤੀ। ਦੂਜੇ ਹਾਫ ਵਿਚ ਮਿਲੇ ਪੈਨਲਟੀ ਕਾਰਨਰ ਵਿਚ ਅਰਜਨਟੀਨਾ ਦੇ ਮਾਈਕੋ ਕੇਸੈਲਾ ਨੇ ਇਕ ਗੋਲ ਕੀਤਾ ਅਤੇ ਦੋਵੇਂ ਟੀਮਾਂ 1-1 ਨਾਲ ਬਰਾਬਰੀ ’ਤੇ ਆ ਗਈਆਂ। ਇਸ ਤੋਂ ਬਾਅਦ ਭਾਰਤ ਨੇ ਲਗਾਤਾਰ ਦੋ ਗੋਲ ਕੀਤੇ। ਦੂਜਾ ਹਾਫ ਖਤਮ ਤੋਂ ਪਹਿਲਾਂ ਵਿਵੇਕ ਸਾਗਰ ਵੱਲੋਂ ਇਕ ਗੋਲ ਕਰਨ ਨਾਲ ਭਾਰਤ ਨੂੰ 2-1 ਦੀ ਲੀਡ ਮਿਲੀ। ਇਸ ਤੋਂ ਥੋੜ੍ਹੀ ਦੇਰ ਬਾਅਦ ਹਰਮਨਪ੍ਰੀਤ ਸਿੰਘ ਨੇ ਇਕ ਹੋਰ ਗੋਲ ਕਰਕੇ ਭਾਰਤ ਦੀ ਜਿੱਤ ਯਕੀਨੀ ਬਣਾਈ। ਹੁਣ ਭਾਰਤ ਦਾ ਅਗਲਾ ਮੁਕਾਬਲਾ ਜਪਾਨ ਨਾਲ ਹੈ।

Leave a Reply

Your email address will not be published.