ਉਮੀਦਾਂ ਦੇ ਦਬਾਅ ਹੇਠ ਨਹੀਂ ਖੇਡਣਾ ਆਪਣਾ ਸਰਬੋਤਮ ਪ੍ਰਦਰਸ਼ਨ ਦੇਣਾ-ਮੋਦੀ

Home » Blog » ਉਮੀਦਾਂ ਦੇ ਦਬਾਅ ਹੇਠ ਨਹੀਂ ਖੇਡਣਾ ਆਪਣਾ ਸਰਬੋਤਮ ਪ੍ਰਦਰਸ਼ਨ ਦੇਣਾ-ਮੋਦੀ
ਉਮੀਦਾਂ ਦੇ ਦਬਾਅ ਹੇਠ ਨਹੀਂ ਖੇਡਣਾ ਆਪਣਾ ਸਰਬੋਤਮ ਪ੍ਰਦਰਸ਼ਨ ਦੇਣਾ-ਮੋਦੀ

ਨਵੀਂ ਦਿੱਲੀ / ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 17 ਜੁਲਾਈ ਨੂੰ ਟੋਕੀE ਉਲੰਪਿਕ ਲਈ ਖਿਡਾਰੀਆਂ ਦੇ ਪਹਿਲੇ ਜਥੇ ਦੇ ਰਵਾਨਾ ਹੋਣ ਤੋਂ ਪਹਿਲਾਂ ਵੀਡੀE ਕਾਨਫ਼ਰੰਸਿੰਗ ਰਾਹੀਂ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਭੇਟ ਕੀਤੀਆਂ |

ਪ੍ਰਧਾਨ ਮੰਤਰੀ ਨੇ ਭਾਰਤੀ ਟੀਮ ਦੇ 15 ਖਿਡਾਰੀਆਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ‘ਚ ਦੀਪਿਕਾ ਕੁਮਾਰੀ, ਪ੍ਰਵੀਨ ਯਾਧਵ, ਸਾਨੀਆ ਮਿਰਜ਼ਾ, ਪੀ.ਵੀ. ਸਿੰਧੂ, ਨੀਰਜ ਚੋਪੜਾ, ਦੁੱਤੀ ਚੰਦ, ਅਸ਼ੀਸ਼ ਕੁਮਾਰ, ਮੈਰੀ ਕਾਮ, ਮੋਨਿਕਾ ਬੱਤਰਾ, ਵਿਨੇਸ਼ ਫੋਗਾਟ, ਸਾਜਨ ਪ੍ਰਕਾਸ਼ ਅਤੇ ਮਨਪ੍ਰੀਤ ਸਿੰਘ ਸ਼ਾਮਿਲ ਸੀ | ਇਸ ਪ੍ਰੋਗਰਾਮ ‘ਚ ਖੇਡ ਮੰਤਰੀ ਅਨੁਰਾਗ ਠਾਕੁਰ ਅਤੇ ਸਾਬਕਾ ਖੇਡ ਮੰਤਰੀ ਨੇ ਖਿਡਾਰੀਆਂ ਨੂੰ ਬਿਨਾਂ ਕਿਸੇ ਦਬਾਅ ਦੇ ਖੇਡਣ ਲਈ ਪ੍ਰੇਰਦਿਆ ਕਿਹਾ ਕਿ ਕਿਸੇ ਵੀ ਖਿਡਾਰੀ ਨੂੰ ਉਮੀਦਾਂ ਦੇ ਭਾਰ ਹੇਠਾਂ ਦੱਬਣ ਦੀ ਲੋੜ ਨਹੀਂ ਹੈ | ਮੋਦੀ ਨੇ ਖਿਡਾਰੀਆਂ ਨੂੰ ਗੱਲਬਾਤ ਰਾਹੀਂ ਉਤਸ਼ਾਹਿਤ ਕਰਦਿਆਂ ਆਪਣੇ ਸੰਘਰਸ਼ ਅਤੇ ਚੁਣੌਤੀਆਂ ਬਾਰੇ ਜਾਣਕਾਰੀ ਸਾਂਝੀ ਕਰਨ ਨੂੰ ਕਿਹਾ, ਜਿਸ ‘ਚੇ ਸਾਰੇ ਖਿਡਾਰੀਆਂ ਤੇ ਪ੍ਰਧਾਨ ਮੰਤਰੀ ਨਾਲ ਆਪਣੇ ਸੰਘਰਸ਼ ਤੇ ਤਜ਼ਰਬੇ ਸਾਂਝੇ ਕੀਤੇ | ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਦੌਰਾਨ ਬੈਡਮਿੰਟਨ ਖਿਡਾਰਨ ਅਤੇ 2016 ਰਿਯੋ ਉਲੰਪਿਕ ‘ਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਪੀ.ਵੀ. ਸਿੰਧੂ ਨੂੰ ਕਿਹਾ ਕਿ ਉਲੰਪਿਕ ‘ਚ ਚੰਗਾ ਪ੍ਰਦਰਸ਼ਨ ਕਰਕੇ ਆਉਣ ‘ਤੇ ਅਸੀਂ ਇਕੱਠੇ ਆਈਸਕ੍ਰੀਮ ਖਾਵਾਂਗੇ | ਜ਼ਿਕਰਯੋਗ ਹੈ ਕਿ 23 ਜੁਲਾਈ ਤੋਂ ਉਲੰਪਿਕ ਦੀ ਸ਼ੁਰੂਆਤ ਹੋ ਰਹੀ ਹੈ | ਭਾਰਤ ਵਲੋਂ ਇਸ ਵਾਰ 126 ਖਿਡਾਰੀਆਂ ਦੀ ਟੀਮ ਉਲੰਪਿਕ ‘ਚ ਹਿੱਸਾ ਲੈਣ ਜਾ ਰਹੀ ਹੈ, ਜੋ ਹਾਲੇ ਤੱਕ ਉਲੰਪਿਕ ‘ਚ ਭਾਰਤ ਵਲੋਂ ਭੇਜਿਆ ਜਾਣ ਵਾਲਾ ਸਭ ਤੋਂ ਵੱਡਾ ਜਥਾ ਹੈ | ਭਾਰਤੀ ਖਿਡਾਰੀ 18 ਖੇਡਾਂ ਦੇ 69 ਮੁਕਾਬਲਿਆਂ ‘ਚ ਹਿੱਸਾ ਲੈਣਗੇ |

Leave a Reply

Your email address will not be published.