ਅਗਰਤਲਾ, 15 ਮਈ (ਸ.ਬ.) ਤ੍ਰਿਪੁਰਾ ਦੀ ਕੇਂਦਰੀ ਜੇਲ ਦੇ ਦੋ ਜੇਲ ਅਧਿਕਾਰੀਆਂ ਨੂੰ ਬੁੱਧਵਾਰ ਨੂੰ ਸਿਪਾਹੀਜਾਲਾ ਜ਼ਿਲੇ ਵਿਚ ਸਥਿਤ ਜੇਲ ਵਿਚੋਂ ਉਮਰ ਕੈਦ ਦੀ ਸਜ਼ਾ ਕੱਟ ਰਹੇ ਨੈਸ਼ਨਲ ਲਿਬਰੇਸ਼ਨ ਫਰੰਟ ਆਫ ਤ੍ਰਿਪੁਰਾ (ਐਨ.ਐਲ.ਐਫ.ਟੀ.) ਨਾਲ ਸਬੰਧਤ ਇਕ ਅੱਤਵਾਦੀ ਦੇ ਭੱਜਣ ਵਿਚ ਕਥਿਤ ਭੂਮਿਕਾ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ। ਮੰਗਲਵਾਰ ਨੂੰ ਪੁਲਿਸ ਨੇ ਦੱਸਿਆ ਕਿ ਵਾਰਡਨ ਤਪਨ ਰੂਪੀਨੀ ਅਤੇ ਗਾਰਡ ਕਮਾਂਡਰ ਮਾਫਿਜ਼ ਮੀਆ ਨੂੰ ਮੰਗਲਵਾਰ ਨੂੰ ਜੇਲ ਤੋਂ ਐੱਨਐੱਲਐੱਫਟੀ ਅੱਤਵਾਦੀ ਸਵਰਨ ਕੁਮਾਰ ਤ੍ਰਿਪੁਰਾ ਨੂੰ ਭੱਜਣ ‘ਚ ਮਦਦ ਕਰਨ ਦੇ ਸ਼ੱਕ ‘ਚ ਗ੍ਰਿਫਤਾਰ ਕੀਤਾ ਗਿਆ ਸੀ।
ਇਕ ਅਧਿਕਾਰੀ ਨੇ ਦੱਸਿਆ ਕਿ ਸਵਰਨ ਕੁਮਾਰ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਦੋਸ਼ੀ ਨੂੰ ਗੁਆਂਢੀ ਦੇਸ਼ ਬੰਗਲਾਦੇਸ਼ ਜਾਣ ਤੋਂ ਰੋਕਣ ਲਈ ਸੀਮਾ ਸੁਰੱਖਿਆ ਬਲ (ਬੀਐਸਐਫ) ਨੂੰ ਵੀ ਹਾਈ ਅਲਰਟ ‘ਤੇ ਰੱਖਿਆ ਗਿਆ ਹੈ।
ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਮੰਗਲਵਾਰ ਸਵੇਰੇ ਰੂਟੀਨ ਚੈਕਿੰਗ ਦੌਰਾਨ ਕੈਦੀ ਲਾਪਤਾ ਪਾਇਆ ਗਿਆ ਸੀ।
ਬੰਗਲਾਦੇਸ਼ ਵਿੱਚ ਸਥਿਤ, ਐਨਐਲਐਫਟੀ ਕਾਡਰ ਨੂੰ ਕਤਲ ਅਤੇ ਅਗਵਾ ਸਮੇਤ ਕਈ ਮਾਮਲਿਆਂ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਸਵਰਨ ਕੁਮਾਰ ਪਹਿਲਾਂ ਵੀ ਦੋ ਵਾਰ ਫਰਾਰ ਹੋ ਗਿਆ ਸੀ