ਈਰਾਨ ‘ਚ ਸੜਕਾਂ ‘ਤੇ ਉਤਰੇ ਲੋਕ, ਆਟੇ ਦੀਆਂ ਕੀਮਤਾਂ ਚ 300 ਫੀਸਦੀ ਵਾਧਾ

ਈਰਾਨ ‘ਚ ਸੜਕਾਂ ‘ਤੇ ਉਤਰੇ ਲੋਕ, ਆਟੇ ਦੀਆਂ ਕੀਮਤਾਂ ਚ 300 ਫੀਸਦੀ ਵਾਧਾ

ਇਰਾਨ : ਈਰਾਨ ਦੇ ਕਈ ਸ਼ਹਿਰਾਂ ‘ਚ ਖਾਧ ਪਦਾਰਥਾਂ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਜਾਰੀ ਰਿਹਾ।

ਜਦੋਂ ਕਿ ਇਕ ਈਰਾਨੀ ਸਾਂਸਦ ਨੇ ਦੱਸਿਆ ਕਿ ਦੇਸ਼ ਦੇ ਦੱਖਣ-ਪੱਛਮ ਵਿਚ ਪ੍ਰਦਰਸ਼ਨ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਪਿਛਲੇ ਹਫਤੇ ਆਯਾਤ ਕਣਕ ਲਈ ਸਰਕਾਰੀ ਸਬਸਿਡੀਆਂ ਵਿੱਚ ਕਟੌਤੀ ਕੀਤੇ ਜਾਣ ਤੋਂ ਬਾਅਦ ਈਰਾਨ ਵਿੱਚ ਕਈ ਤਰ੍ਹਾਂ ਦੇ ਆਟਾ-ਅਧਾਰਤ ਭੋਜਨ ਦੀਆਂ ਕੀਮਤਾਂ ਵਿੱਚ 300% ਤੱਕ ਦਾ ਵਾਧਾ ਹੋਇਆ ਹੈ। ਇਸ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।

ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਸਰਕਾਰ ਨੇ ਖਾਧ ਤੇਲ ਤੇ ਡੇਅਰੀ ਉਤਪਾਦਾਂ ਵਰਗੇ ਬੁਨਿਆਦੀ ਸਾਮਾਨਾਂ ਦੀਆਂ ਕੀਮਤਾਂ ਵੀ ਵਧਾ ਦਿੱਤੀਆਂ ਹਨ। ਸੋਸ਼ਲ ਮੀਡੀਆ ‘ਤੇ ਪੋਸਟ ਕੀਤੇ ਗਏ ਵੀਡੀਓ ਮੁਤਾਬਕ ਈਰਾਨ ਦੇ ਉੱਤਰੀ ਸ਼ਹਿਰ ਰਸ਼ਤ, ਮੱਧ ਸ਼ਹਿਰ ਫਰਮਾਨ ਤੇ ਉੱਤਰ ਪੂਰਬੀ ਸ਼ਹਿਰ ਨੇਸ਼ਾਬੁਰ ਵਿਚ ਵਿਰੋਧ ਪ੍ਰਦਰਸ਼ਨ ਹੋਏ। ਜਿਸ ਵਿਚ ਪ੍ਰਦਰਸ਼ਨਕਾਰੀ ‘ਰਾਇਸੀ, ਕੁਝ ਸ਼ਰਮ ਕਰੋ, ਦੇਸ਼ ਤੋਂ ਬਾਹਰ ਜਾਓ’ ਦੇ ਨਾਅਰੇ ਲਗਾ ਰਹੇ ਹਨ।

ਸਥਾਨਕ ਸਾਂਸਦ ਅਹਿਮਦ ਅਵਾਈ ਨੇ ਆਈਐੱਲਐੱਨਏ ਨੇ ਦੱਸਿਆ ਕਿ ਦੱਖਣ-ਪੱਛਮੀ  ਸੂਬੇ ਖੁਜ਼ੇਸਤਾਨ ਦੇ ਤੇਲ ਉਤਪਾਦਕ ਸ਼ਹਿਰ ਡੇਜ਼ਫੁਲ ਵਿਚ ਰੈਲੀਆਂ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ। ਡੇਜ਼ਫੁੱਲ ਵਿਚ ਸੁਰੱਖਿਆ ਬਲਾਂ ਵੱਲੋਂ  ਵੀਰਵਾਰ ਦੇਲ ਰਾਤ 15 ਵਿਅਕਤੀਆਂ ਨੂੰ  ਗ੍ਰਿਫਤਾਰ ਕੀਤਾ ਗਿਆ। ਕੀਮਤਾਂ ਵਿਚ ਵਾਧੇ ‘ਤੇ ਅਸੰਤੋਸ਼ ਦੇ ਪਹਿਲਾਂ ਹੀ ਈਰਾਨੀ ਮੀਡੀਆ ਨੇ ਪਿਛਲੇ ਹਫਤੇ ਇੰਟਰਨੈਟ ਸੇਵਾਵਾਂ ‘ਤੇ ਪਾਬੰਦੀ ਦੀ ਸੂਚਨਾ ਦਿੱਤੀ।

ਈਰਾਨ ਦੇ ਇੰਟਰਨੈਟ ਸੇਵਾ ਪ੍ਰਦਾਤਾ ਕੰਪਨੀ ਮੋਬਿਨਨੇਟ ਦੀ ਸਰਵਿਸ ਵਿਚ ਕਈ ਘੰਟਿਆਂ ਤੱਕ ਰੁਕਾਵਟ ਰਹੀ। ਨੈੱਟਬਲਾਕਸ ਨੇ ਟਵਿੱਟਰ ‘ਤੇ ਕਿਹਾ ਈਰਾਨ ਵਿਚ ਵਿਰੋਧ ਪ੍ਰਦਰਸ਼ਨਾਂ ਵਿਚ ਇੰਟਰਨੈਟ ਸੇਵਾ ਵਿਚ ਰੁਕਾਵਟ ਦੀ ਸੂਚਨਾ ਹੈ। ਫਰਵਰੀ ਵਿਚ ਯੂਕਰੇਨ ‘ਤੇ ਰੂਸੀ ਹਮਲੇ ਦੀ ਸ਼ੁਰੂਆਤ ਤੋਂ ਬਾਅਦ ਵੈਸ਼ਵਿਕ ਪੱਧਰ ‘ਤੇ ਕਣਕ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ ਜਿਸ ਨਾਲ ਈਰਾਨ ਵਿਚ ਸਬਸਿਡੀ ਦੀ ਲਾਗਤ ਵਧ ਗਈ ਹੈ। ਈਰਾਨੀ ਅਧਿਕਾਰੀਆਂ ਨੇ ਕੀਮਤਾਂ ਵਿਚ ਵਾਧੇ ਲਈ ਗੁਆਂਢੀ ਦੇਸ਼ ਇਰਾਕ ਤੇ ਅਫਗਾਨਿਸਤਾਨ ਵਿਚ ਭਾਰੀ ਸਬਸਿਡੀ ਵਾਲੇ ਆਟੇ ਦੀ ਤਸਕਰੀ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ।

Leave a Reply

Your email address will not be published.