ਈਡੀ ਦਾ ਦਾਅਵਾ, ਵੀਵੋ ਨੇ ਟੈਕਸ ਤੋਂ ਬਚਣ ਲਈ 62,476 ਕਰੋੜ ਰੁਪਏ ਵਿਦੇਸ਼ ਭੇਜੇ

ਈਡੀ ਦਾ ਦਾਅਵਾ, ਵੀਵੋ ਨੇ ਟੈਕਸ ਤੋਂ ਬਚਣ ਲਈ 62,476 ਕਰੋੜ ਰੁਪਏ ਵਿਦੇਸ਼ ਭੇਜੇ

ਨਵੀਂ ਦਿੱਲੀ : ਕੇਂਦਰੀ ਜਾਂਚ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ )  ਦਾ ਕਹਿਣਾ ਹੈ ਕਿ ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਦੀ ਭਾਰਤੀ ਇਕਾਈ ਨੇ ਇੱਥੇ ਟੈਕਸ ਦੇਣਦਾਰੀ ਤੋਂ ਬਚਣ ਲਈ ਆਪਣੇ ਕੁੱਲ ਕਾਰੋਬਾਰ ਦਾ ਲਗਭਗ 50 ਫੀਸਦੀ ਯਾਨੀ 62,476 ਕਰੋੜ ਰੁਪਏ ਵਿਦੇਸ਼ ਭੇਜ ਦਿੱਤੇ ਹਨ।

ਈਡੀ ਨੇ ਕਿਹਾ ਕਿ ਵੀਵੋ ਇੰਡੀਆ ਨੇ ਭਾਰਤ ਵਿੱਚ ਟੈਕਸ ਅਦਾ ਕਰਨ ਤੋਂ ਬਚਣ ਲਈ ਆਪਣੇ ਮਾਲੀਏ ਦਾ ਵੱਡਾ ਹਿੱਸਾ ਚੀਨ ਅਤੇ ਕੁਝ ਹੋਰ ਦੇਸ਼ਾਂ ਨੂੰ ਭੇਜਿਆ। ਵਿਦੇਸ਼ ਭੇਜੀ ਗਈ ਰਕਮ 62,476 ਕਰੋੜ ਰੁਪਏ ਹੈ ਜੋ ਕਿ ਇਸ ਦੇ ਕਾਰੋਬਾਰ ਦਾ ਲਗਭਗ ਅੱਧਾ ਹੈ।ਈਡੀ ਨੇ ਕਿਹਾ ਕਿ ਵੀਵੋ ਮੋਬਾਈਲ ਇੰਡੀਆ ਪ੍ਰਾਈਵੇਟ ਲਿਮਟਿਡ ਅਤੇ ਇਸ ਨਾਲ ਜੁੜੀਆਂ 23 ਕੰਪਨੀਆਂ ਦੇ ਖਿਲਾਫ ਬੁੱਧਵਾਰ ਨੂੰ ਚਲਾਏ ਗਏ ਇੱਕ ਡੂੰਘੇ ਤਲਾਸ਼ੀ ਅਭਿਆਨ ਤੋਂ ਬਾਅਦ 119 ਬੈਂਕ ਖਾਤਿਆਂ ਵਿੱਚ ਜਮ੍ਹਾਂ 465 ਕਰੋੜ ਰੁਪਏ ਦੀ ਰਕਮ ਅਟੈਚ ਕੀਤੀ ਗਈ ਹੈ। ਇਸ ਤੋਂ ਇਲਾਵਾ 73 ਲੱਖ ਰੁਪਏ ਦੀ ਨਕਦੀ ਅਤੇ ਦੋ ਕਿਲੋ ਸੋਨੇ ਦੀਆਂ ਛੜਾਂ ਵੀ ਜ਼ਬਤ ਕੀਤੀਆਂ ਗਈਆਂ ਹਨ।

ਈਡੀ ਨੇ ਕਿਹਾ ਕਿ ਵੀਵੋ ਦੇ ਸਾਬਕਾ ਨਿਰਦੇਸ਼ਕ ਬਿਨ ਲਾਉ ਨੇ ਭਾਰਤ ਵਿੱਚ ਕਈ ਕੰਪਨੀਆਂ ਬਣਾਉਣ ਤੋਂ ਬਾਅਦ ਸਾਲ 2018 ਵਿੱਚ ਦੇਸ਼ ਛੱਡ ਦਿੱਤਾ ਸੀ। ਹੁਣ ਜਾਂਚ ਏਜੰਸੀ ਦੀ ਨਜ਼ਰ ਇਨ੍ਹਾਂ ਕੰਪਨੀਆਂ ਦੇ ਵਿੱਤੀ ਵੇਰਵਿਆਂ ‘ਤੇ ਹੈ। ਜਾਂਚ ਏਜੰਸੀ ਨੇ ਇਹ ਵੀ ਦੋਸ਼ ਲਾਇਆ ਹੈ ਕਿ ਵੀਵੋ ਇੰਡੀਆ ਦੇ ਕਰਮਚਾਰੀਆਂ ਨੇ ਇਸ ਦੀ ਖੋਜ ਮੁਹਿੰਮ ਦੌਰਾਨ ਸਹਿਯੋਗ ਨਹੀਂ ਦਿੱਤਾ ਅਤੇ ਭੱਜਣ ਤੇ ਡਿਜ਼ੀਟਲ ਡਿਵਾਈਸਾਂ ਨੂੰ ਛੁਪਾਉਣ ਦੀ ਕੋਸ਼ਿਸ਼ ਵੀ ਕੀਤੀ। ਹਾਲਾਂਕਿ, ਏਜੰਸੀ ਦੀਆਂ ਖੋਜ ਟੀਮਾਂ ਇਹ ਡਿਜੀਟਲ ਜਾਣਕਾਰੀ ਪ੍ਰਾਪਤ ਕਰਨ ਵਿੱਚ ਸਫਲ ਰਹੀਆਂ।

Leave a Reply

Your email address will not be published.