ਇੱਕ ਅਨੋਖਾ ਟਾਪੂ, ਜਿੱਥੇ ਰਹਿੰਦੇ ਹਨ ਸਿਰਫ਼ ਅਰਬਪਤੀ! 

ਨਾਈਜੀਰੀਆ : ਦੁਨੀਆ ਦੇ ਵੱਡੇ-ਵੱਡੇ ਅਰਬਪਤੀ ਆਪਣੇ ਲਈ ਵੱਖਰੇ ਤਰ੍ਹਾਂ ਦੇ ਘਰ ਤੇ ਇਮਾਰਤਾਂ ਦਾ ਨਿਰਮਾਣ ਕਰਵਾਉਂਦੇ ਹਨ ਤਾਂ ਜੋ ਪੂਰੀ ਦੁਨੀਆ ਉਸ ਨੂੰ ਵੇਖ ਸਕੇ। ਅੰਬਾਨੀ ਦੇ ਐਂਟੀਲੀਆ ਵਾਂਗ ਦੁਨੀਆ ‘ਚ ਕਈ ਅਜਿਹੇ ਘਰ ਹਨ ਜੋ ਕਿਸੇ ਮਹਿਲ ਤੋਂ ਘੱਟ ਨਹੀਂ ਲਗਦੇ ਹਨ। ਪਰ ਨਾਈਜੀਰੀਆ ‘ਚ ਇਕ ਅਜਿਹਾ ਟਾਪੂ ਹੈ ਜੋ ਦੇਖਣ ‘ਚ ਪੂਰਾ ਮਹਿਲ ਲੱਗਦਾ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਟਾਪੂ ‘ਤੇ ਰਹਿਣ ਵਾਲੇ ਸਾਰੇ ਲੋਕਾਂ ਦੇ ਘਰ ਆਲੀਸ਼ਾਨ ਹਨ। ਇਹ ਸਾਰੇ ਲੋਕ ਅਰਬਪਤੀ ਹਨ ਜਿਨ੍ਹਾਂ ਨੇ ਆਪਣੇ ਲਈ ਇੱਕ ਵੱਖਰਾ ਟਾਪੂ ਸਥਾਪਤ ਕੀਤਾ ਹੈ। ਨਾਈਜੀਰੀਆ ਵਿੱਚ ਬਣਾਨਾ ਆਈਸਲੈਂਡ ਲਾਗੋਸ, ਨਾਈਜੀਰੀਆ ਵਿੱਚ ਇੱਕ ਕੇਲੇ ਦੇ ਆਕਾਰ ਦਾ ਟਾਪੂ ਹੈ। ਪਰ ਨਾਮ ਸੁਣ ਕੇ ਇਹ ਨਾ ਸੋਚੋ ਕਿ ਜਿੰਨੇ ਸਸਤੇ ਇੱਕ ਦਰਜਨ ਕੇਲੇ ਮਿਲਦੇ ਹਨ, ਓਨੇ ਹੀ ਸਸਤੇ ਇਸ ਟਾਪੂ ‘ਤੇ ਤੁਹਾਨੂੰ ਘਰ ਮਿਲਣਗੇ। ਪੈਰਿਸ, ਸੈਨ ਡਿਏਗੋ, ਨਿਊਯਾਰਕ, ਟੋਕੀਓ ਜਾਂ ਦਿੱਲੀ ਦੇ ਪ੍ਰਿਥਵੀਰਾਜ ਰੋਡ ਅਤੇ ਜੋਰ ਬਾਗ ਖੇਤਰਾਂ ਨਾਲ ਮੁਕਾਬਲਾ ਕਰਨ ਲਈ, ਨਾਈਜੀਰੀਆ ਦੇ ਅਰਬਪਤੀਆਂ ਨੇ ਇੱਕ ਨਕਲੀ ਟਾਪੂ ਬਣਾਇਆ ਹੈ ਜਿੱਥੇ ਚਾਰੇ ਪਾਸੇ ਚਮਕ ਦਿਖਾਈ ਦਿੰਦੀ ਹੈ। ਅਜਿਹਾ ਇਸ ਲਈ ਕਿਉਂਕਿ ਇਸ ਟਾਪੂ ‘ਤੇ ਸਿਰਫ਼ ਅਰਬਪਤੀ ਹੀ ਰਹਿੰਦੇ ਹਨ। 

ਬਣਾਨਾ ਆਈਸਲੈਂਡ ਦੇ ਨਾਂ ਨਾਲ ਮਸ਼ਹੂਰ ਇਸ ਟਾਪੂ ‘ਤੇ ਜ਼ਮੀਨ ਅਤੇ ਮਕਾਨਾਂ ਦੀ ਕੀਮਤ ਬਹੁਤ ਮਹਿੰਗੀ ਹੈ। ਮੈਨਸ਼ਨ ਗਲੋਬਲ ਵੈਬਸਾਈਟ ਦੀ ਸਾਲ 2019 ਦੀ ਇੱਕ ਰਿਪੋਰਟ ਦੇ ਅਨੁਸਾਰ, ਇਹ ਟਾਪੂ ਸਾਲ 2000 ਵਿੱਚ ਪੂਰਾ ਹੋਇਆ ਸੀ। 402 ਏਕੜ ‘ਚ ਫੈਲਿਆ ਇਹ ਟਾਪੂ ਰੇਤ ਦੇ ਆਧਾਰ ‘ਤੇ ਬਣਾਇਆ ਗਿਆ ਹੈ। ਰਿਪੋਰਟ ਮੁਤਾਬਕ ਇੱਥੇ 1 ਵਰਗ ਮੀਟਰ ਦੀ ਕੀਮਤ 84 ਹਜ਼ਾਰ ਰੁਪਏ ਹੈ। ਮੰਡਿੰਗਵਾ ਰੀਅਲ ਅਸਟੇਟ ਦੀ ਮੈਨੇਜਿੰਗ ਡਾਇਰੈਕਟਰ ਰੋਬਰਟਾ ਨੋਬੂ ਮੁਤਾਬਕ ਇੱਥੇ ਡਿਟੈਚਡ ਘਰਾਂ ਦੀ ਕੀਮਤ 21 ਕਰੋੜ ਰੁਪਏ ਤੱਕ ਹੈ। ਉਸ ਸਮੇਂ ਦੌਰਾਨ ਉਸਨੇ ਦੱਸਿਆ ਸੀ ਕਿ ਜਿਸ ਘਰ ਸਭ ਤੋਂ ਮਹਿੰਗੀ ਲਿਸਟਿੰਗ ਪ੍ਰਾਪਤ ਕੀਤੀ ਗਈ ਹੈ, ਉਹ 6 ਬੈੱਡਰੂਮ ਦਾ ਘਰ ਸੀ ਜੋ ਕਿ 2600 ਵਰਗ ਮੀਟਰ ਵਿੱਚ ਫੈਲਿਆ ਹੋਇਆ ਸੀ ਅਤੇ ਇਸ ਦੀ ਕੀਮਤ 100 ਕਰੋੜ ਰੁਪਏ ਤੱਕ ਸੀ।

ਕਿਹੜੀ ਚੀਜ਼ ਟਾਪੂ ਨੂੰ ਵਿਸ਼ੇਸ਼ ਬਣਾਉਂਦੀ ਹੈ?

ਰੌਬਰਟਾ ਨੇ ਦੱਸਿਆ ਕਿ ਬਣਾਨਾ ਆਈਸਲੈਂਡ ਨੂੰ ਸਭ ਤੋਂ ਖਾਸ ਬਣਾਉਣ ਵਾਲੀ ਚੀਜ਼ ਹੈ ਇਸ ਦਾ ਇਕਾਂਤ। ਅਮੀਰ ਲੋਕ ਇੱਥੇ ਘਰ ਲੈਂਦੇ ਹਨ ਤਾਂ ਜੋ ਉਹ ਨਾਈਜੀਰੀਆ ਦੇ ਸਭ ਤੋਂ ਭੀੜ ਵਾਲੇ ਸ਼ਹਿਰ ਲਾਗੋਸ ਤੋਂ ਕੱਟੇ ਹੋਏ ਮਹਿਸੂਸ ਕਰ ਸਕਣ। ਟਾਪੂ ‘ਤੇ ਸੁਰੱਖਿਆ ਅਤੇ ਗੋਪਨੀਯਤਾ ਹੈ। ਇਨਵਾਈਟ ਦੇ ਆਧਾਰ ‘ਤੇ ਹੀ ਇਸ ਟਾਪੂ ‘ਤੇ ਦਾਖਲ ਹੋਇਆ ਜਾ ਸਕਦਾ ਹੈ, ਇਸ ਕਾਰਨ ਇੱਥੇ ਆਵਾਜਾਈ ਬਹੁਤ ਘੱਟ ਹੈ। ਟਾਪੂ ‘ਤੇ ਦੁਕਾਨਾਂ ਅਤੇ ਸ਼ੋਅਰੂਮ ਵੀ ਬਹੁਤ ਮਹਿੰਗੇ ਹਨ ਜੋ ਸਿਰਫ ਅਰਬਪਤੀ ਹੀ ਅਫੋਰਡ ਕਰ ਸਕਦੇ ਹਨ।

Leave a Reply

Your email address will not be published. Required fields are marked *