ਇੰਤਜ਼ਾਰ ਖ਼ਤਮ! ਐਮੀ ਵਿਰਕ ਵੱਲੋਂ ਅਗਲੀ ਫ਼ਿਲਮ “ਆਜਾ ਮੈਕਸਿਕੋ ਚੱਲੀਏ” ਦਾ ਐਲਾਨ

ਗਾਇਕ ਅਤੇ ਅਭਿਨੇਤਾ ਐਮੀ ਵਿਰਕ ਪੰਜਾਬੀ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ਵਿੱਚ ਵੀ ਆਪਣਾ ਨਾਮ ਚਮਕਾ ਚੁੱਕੇ ਹਨ।

ਉਹ ਆਪਣੇ ਸੰਗੀਤ ਅਤੇ ਅਦਾਕਾਰੀ ਦੇ ਬਲ ਤੇ ਦਰਸ਼ਕਾ ਨੂੰ ਬੇਹੱਦ ਪ੍ਭਾਵਿਤ ਕਰਦੇ ਹਨ। ਇੱਕ ਵਾਰ ਫਿਰ ਤੋ ਐਮੀ ਵਿਰਕ ਆਪਣੀ ਅਦਾਕਾਰੀ ਨਾਲ ਪ੍ਰਸ਼ੰਸ਼ਕਾ ਨੂੰ ਖੁਸ਼ ਕਰਨ ਲਈ ਤਿਆਰ ਹਨ। ਦੱਸ ਦਈਏ ਕਿ ਐਮੀ ਵਿਰਕ ਨੇ ਆਪਣੀ ਆਉਣ ਵਾਲੀ ਨਵੀਂ ਫ਼ਿਲਮ ‘ਆਜਾ ਮੈਕਸੀਕੋ ਚੱਲੀਏ’ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ।

ਐਮੀ ਵਿਰਕ ਦੀ ਆਗਾਮੀ ਰਿਲੀਜ਼ ‘ਆਜਾ ਮੈਕਸੀਕੋ ਚੱਲੀਏ’ 25 ਫਰਵਰੀ, 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਅਦਾਕਾਰ ਨੇ ਫ਼ਿਲਮ ਦਾ ਪੋਸਟਰ ਆਪਣੇ ਸ਼ੋਸ਼ਲ ਮੀਡਿਆ ਅਕਾਉਂਟ ਇੰਸਟਾਗ੍ਰਾਮ ਤੇ ਸਾਂਝਾ ਕਰਦਿਆ ਲਿਖਿਆ, ਆਖਿਰਕਾਰ. ਆਜਾ ਮੈਕਸੀਕੋ ਚੱਲੀਏ 25 ਫਰਵਰੀ. ਵਾਹਿਗੁਰੂ ਮੇਹਰ ਕਰਨ. ਇਸ ਫ਼ਿਲਮ ਦੇ ਪੋਸਟਰ ਨੂੰ ਦੇਖ ਕੇ ਲੱਗਦਾ ਹੈ ਕਿ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਦੀ ਕਹਾਣੀ ’ਤੇ ਆਧਾਰਿਤ ਹੈ।

ਪੋਸਟਰ ’ਚ ਐਮੀ ਵਿਰਕ ਦੇ ਚੇਹਰੇ ਤੇ ਨਿਰਾਸ਼ਾ ਨਜ਼ਰ ਆ ਰਹੀ ਹੈ। ਇਸ ਫ਼ਿਲਮ ਵਿੱਚ ਐਮੀ ਵਿਰਕ ਨਾਲ ਜ਼ਫਰੀ ਖ਼ਾਨ ਤੇ ਨਾਸਿਰ ਚਿਨੌਟੀ ਮੁੱਖ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਸਟਾਰ ਕਾਸਟ ’ਚ ਹੋਰ ਵੀ ਬਹੁਤ ਸਾਰੇ ਪੰਜਾਬੀ ਕਲਾਕਾਰ ਦੇਖਣ ਨੂੰ ਮਿਲਣਗੇ।

ਦੱਸ ਦਈਏ ਕਿ ਫ਼ਿਲਮ ਐਮੀ ਵਿਰਕ ਪ੍ਰੋਡਕਸ਼ਨ ਤੇ ਥਿੰਦ ਮੋਸ਼ਨ ਫ਼ਿਲਮਜ਼ ਦੀ ਪੇਸ਼ਕਸ਼ ਹੈ। ਫ਼ਿਲਮ ਦੀ ਕਹਾਣੀ ਲਿਖਣ ਦੇ ਨਾਲ-ਨਾਲ ਇਸ ਨੂੰ ਡਾਇਰੈਕਟ ਵੀ ਰਾਕੇਸ਼ ਧਵਨ ਨੇ ਕੀਤਾ ਹੈ। ਇਸ ਫ਼ਿਲਮ ਤੋ ਪਹਿਲਾ ਹਾਲ ਹੀ ‘ਚ ਐਮੀ ਵਿਰਕ ਦਾ ਗੀਤ  ਤੇਰੀ ਜੱਟੀ ਰਿਲੀਜ਼ ਹੋਇਆ। ਇਸ ਗਾਣੇ ਵਿੱਚ ਗਾਇਕ ਨਾਲ ਪੰਜਾਬੀ ਅਦਾਕਾਰਾ ਤਾਨਿਆ ਨਜ਼ਰ ਆਈ। ਇਸ ਗੀਤ ਨੂੰ ਪ੍ਰਸ਼ੰਸ਼ਕਾ ਦਾ ਖੂਬ ਪਿਆਰ ਮਿਲ ਰਿਹਾ ਹੈ।

ਫਿਲਹਾਲ ਆਪਣੀ ਨਵੀਂ ਫ਼ਿਲਮ ਵਿੱਚ ਐਮੀ ਵਿਰਕ ਕੀ ਕਮਾਲ ਦਿਖਾਉਦੇ ਹਨ ਦੇਖਣਾ ਬੇਹੱਦ ਮਜ਼ੇਦਾਰ ਰਹਿਗਾ। ਇਸ ਤੋ ਪਹਿਲਾ ਕਈ ਪੰਜਾਬੀ ਸਿਤਾਰੇ ਆਪਣੀਆਂ ਆਗਾਮੀ ਫ਼ਿਲਮਾਂ ਦੇ ਪੋਸਟਰ ਤੇ ਰਿਲੀਜ਼ ਡੇਟ ਦਾ ਐਲਾਨ ਕਰ ਚੁੱਕੇ ਹਨ। ਜਿਸ ਵਿੱਚ ‘ਲੌਂਗ ਲਾਚੀ 2’ ਤੇ ‘ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ’ ਸ਼ਾਮਿਲ ਹੈ।

Leave a Reply

Your email address will not be published. Required fields are marked *