ਇੰਡੀਆ ਬੁੱਕ ਆਫ ਰਿਕਾਰਡਜ਼ ‘ਚ ਦਰਜ ਹੈ 1 ਸਾਲ 2 ਮਹੀਨੇ ਦੀ ਬੱਚੀ ਦਾ ਨਾਂ

Home » Blog » ਇੰਡੀਆ ਬੁੱਕ ਆਫ ਰਿਕਾਰਡਜ਼ ‘ਚ ਦਰਜ ਹੈ 1 ਸਾਲ 2 ਮਹੀਨੇ ਦੀ ਬੱਚੀ ਦਾ ਨਾਂ
ਇੰਡੀਆ ਬੁੱਕ ਆਫ ਰਿਕਾਰਡਜ਼ ‘ਚ ਦਰਜ ਹੈ 1 ਸਾਲ 2 ਮਹੀਨੇ ਦੀ ਬੱਚੀ ਦਾ ਨਾਂ

ਕਹਿੰਦੇ ਹਨ ਕਿ ਹਰੇਕ ਇਨਸਾਨ ਵਿਚ ਕੋਈ ਨਾ ਕੋਈ ਹੁਨਰ ਹੁੰਦਾ ਹੈ।

ਛੋਟੀ ਉਮਰ ਦੇ ਬੱਚੇ ਜਦੋਂ ਆਪਣਾ ਨਾਂ ਵੀ ਨਹੀਂ ਬੋਲ ਸਕਦੇ, ਉਸ ਉਮਰੇ ਗੁਰਸਾਂਝ ਇਕ ਚੀਜ਼ ਨੂੰ ਦੇਖ ਲਵੇ ਤਾਂ ਉਸ ਨੂੰ ਝੱਟ ਪਛਾਣ ਲੈਂਦੀ ਹੈ, ਚਾਹੇ ਫਿਰ ਉਹ ਕੁਝ ਸਮੇਂ ਲਈ ਹੀ ਕਿਉਂ ਨਾ ਦੇਖੀ ਹੋਵੇ। ਉਹ ਇਕ ਵਾਰੀ ਦੇਖੀ ਚੀਜ਼ ਨੂੰ ਕਦੀ ਭੁੱਲਦੀ ਨਹੀਂ। ਲੁਧਿਆਣਾ ਦੇ ਸਿਵਲ ਲਾਈਨ ਦੇ ਕ੍ਰਿਸ਼ਨਾ ਨਗਰ ਦਾ ਰਹਿਣ ਵਾਲੀ ਇਕ ਸਾਲ, ਦਸ ਮਹੀਨਿਆਂ ਦੀ ਗੁਰਸਾਂਝ ਨੂੰ ਏਨੀ ਛੋਟੀ ਉਮਰ ‘ਚ 311 ਚੀਜ਼ਾਂ ਦੀ ਪਛਾਣ ਹੈ। ਇਨ੍ਹਾਂ ਵਸਤਾਂ ‘ਚ ਕਾਰਟੂਨ, ਜਾਨਵਰ, ਸਬਜ਼ੀਆਂ, ਘਰੇਲੂ ਵਸਤਾਂ, ਫਲ, ਵਾਹਨ ਆਦਿ ਸ਼ਾਮਲ ਹਨ।

ਗੁਰਸਾਂਝ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ 1 ਸਾਲ 2 ਮਹੀਨੇ ਦੀ ਉਮਰ ‘ਚ ਆਪਣਾ ਨਾਂ ਇੰਡੀਆ ਬੁੱਕ ਆਫ ਰਿਕਾਰਡਜ਼ ‘ਚ ਦਰਜ ਕਰਵਾ ਲਿਆ ਹੈ। ਇੰਨਾ ਹੀ ਨਹੀਂ ਗੁਰਸਾਂਝ ਇੰਨੀ ਛੋਟੀ ਉਮਰ ‘ਚ 8 ਤੋਂ 9 ਤਰ੍ਹਾਂ ਦੇ ਜਾਨਵਰਾਂ ਦੀਆਂ ਆਵਾਜ਼ਾਂ ਕੱਢ ਲੈਂਦੀ ਹੈ। ਇਸ ਤੋਂ ਪਹਿਲਾਂ ਜਦੋਂ ਉਸ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡਜ਼ ‘ਚ ਦਰਜ ਹੋਇਆ ਸੀ, ਉਸ ਸਮੇਂ ਉਹ 14 ਮਹੀਨਿਆਂ ਦਾ ਸੀ, ਉਸ ਸਮੇਂ ਉਹ ਲਗਪਗ 75 ਚੀਜ਼ਾਂ ਹੀ ਪਛਾਣ ਸਕਦੀ ਸੀ। ਹੁਣ ਉਮਰ 1 ਸਾਲ 9 ਮਹੀਨੇ ਹੈ, ਇਸ ਲਈ ਇਹ 311 ਚੀਜ਼ਾਂ ਦੀ ਪਛਾਣ ਚੁਟਕੀ ‘ਚ ਦੱਸਦੀ ਹੈ। ਇਸ ਦੇ ਲਈ ਗੁਰਸਾਂਝ ਦਾ ਨਾਂ ਕਲਾਮਜ਼ ਵਲਡ ਰਿਕਾਰਡ ‘ਚ ਦਰਜ ਹੋ ਗਿਆ ਹੈ।

ਛੇ ਮਹੀਨਿਆਂ ‘ਚ ਆਪਣਾ ਹੁਨਰ ਦਿਖਾਇਆ

ਗੁਰਸਾਂਝ ਦੇ ਪਿਤਾ ਦੀਪਇੰਦਰ ਜੋ ਕਿ ਚਿਤਕਾਰਾ ਯੂਨੀਵਰਸਿਟੀ ‘ਚ ਫਾਰਮੇਸੀ ਟੀਚਰ ਹਨ। ਉਨ੍ਹਾਂ ਦੱਸਿਆ ਕਿ ਗੁਰਸਾਂਝ ਨੇ ਛੇ ਮਹੀਨੇ ਦੀ ਉਮਰ ‘ਚ ਹੀ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ, ਜਦੋਂਕਿ ਅਜਿਹਾ ਹੁਨਰ ਹਰ ਬੱਚੇ ‘ਚ ਮੌਜੂਦ ਨਹੀਂ ਹੁੰਦੀ। ਹੌਲੀ-ਹੌਲੀ ਜਦੋਂ ਗੁਰਸਾਂਝ ਦੀ ਉਮਰ ਵਧਣ ਲੱਗੀ ਤਾਂ ਉਸ ਨੇ ਦੇਖਿਆ ਕਿ ਇਕ ਵਾਰ ਉਸ ਨੂੰ ਦਿਖਾ ਦਿੱਤਾ ਤਾਂ ਉਹ ਭੁੱਲਦਾ ਨਹੀਂ। ਉਸ ਦੀ ਯਾਦਸ਼ਕਤੀ ਆਮ ਬੱਚਿਆਂ ਨਾਲੋਂ ਵੱਖਰੀ ਹੈ, ਜਿਸ ਕਾਰਨ ਉਨ੍ਹਾਂ ਨੇ ਵੱਖ-ਵੱਖ ਰਿਕਾਰਡਾਂ ਵਿਚ ਉਸਦਾ ਨਾਂ ਦਰਜ ਕਰਵਾਉਣ ਬਾਰੇ ਸੋਚਿਆ। ਮਾਤਾ ਨਵਦੀਪ ਕੌਰ ਪਹਿਲਾਂ ਮਾਡਲ ਟਾਊਨ ਸਥਿਤ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ‘ਚ ਅਧਿਆਪਕਾ ਸੀ ਤੇ ਹੁਣ ਇਕ ਘਰੇਲੂ ਔਰਤ ਹੈ।

Leave a Reply

Your email address will not be published.