ਇਸ ਵਾਰ ਪੰਜਾਬ ਵਿਧਾਨ ਸਭਾ ‘ਚ ਸਭ ਤੋਂ ਵੱਧ ਨੌਜਵਾਨ ਤੇ ਪੜ੍ਹੇ-ਲਿਖੇ, ‘ਆਪ’ ਦੇ 63 ਵਿਧਾਇਕ ਕਰੋੜਪਤੀ, 52 ‘ਤੇ ਐਫ.ਆਈ.ਆਰ

ਜਲੰਧਰ : ਇਸ ਵਾਰ ਪੰਜਾਬ ਵਿਧਾਨ ਸਭਾ ਵਿੱਚ ਸਭ ਤੋਂ ਵੱਧ ਨੌਜਵਾਨ ਅਤੇ ਪੜ੍ਹੇ ਲਿਖੇ ਹਨ।

ਹਾਲਾਂਕਿ ਦਾਗੀ ਵਿਧਾਇਕਾਂ ਦੀ ਗਿਣਤੀ ਵੀ ਸਭ ਤੋਂ ਵੱਧ ਹੈ। ਕੁੱਲ 117 ਵਿਧਾਇਕਾਂ ‘ਚੋਂ 58 ‘ਤੇ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਵਿੱਚੋਂ 52 ਆਮ ਆਦਮੀ ਪਾਰਟੀ ਨਾਲ ਸਬੰਧਤ ਹਨ। ਕੁੱਲ 58 ‘ਚੋਂ 27 ਅਜਿਹੇ ਹਨ, ਜਿਨ੍ਹਾਂ ‘ਤੇ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਵਿੱਚ ‘ਆਪ’ ਦੇ 23, ਕਾਂਗਰਸ-ਅਕਾਲੀ ਦਲ ਦੇ ਦੋ-ਦੋ ਵਿਧਾਇਕ ਹਨ। 2017 ‘ਚ ਸਿਰਫ 27 ਵਿਧਾਇਕਾਂ ‘ਤੇ ਹੀ ਅਪਰਾਧਿਕ ਮਾਮਲੇ ਦਰਜ ਸਨ। ਇਨ੍ਹਾਂ ਵਿੱਚੋਂ ਸਿਰਫ਼ 11 ’ਤੇ ਹੀ ਗੰਭੀਰ ਮਾਮਲੇ ਦਰਜ ਸਨ ਪਰ ਇਸ ਵਾਰ ਵਿਧਾਨ ਸਭਾ ਵਿੱਚ ਪੁੱਜੇ ਅੱਧੇ ਮੈਂਬਰਾਂ ’ਤੇ ਕੇਸ ਦਰਜ ਹਨ।

ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ ਅਤੇ ਪੰਜਾਬ ਇਲੈਕਸ਼ਨ ਵਾਚ ਨੇ ਇਹ ਰਿਪੋਰਟ ਨਾਮਜ਼ਦਗੀ ਪੱਤਰਾਂ ਦੇ ਨਾਲ ਦਿੱਤੇ ਹਲਫਨਾਮੇ ਦੇ ਆਧਾਰ ‘ਤੇ ਤਿਆਰ ਕੀਤੀ ਹੈ। ਜਲੰਧਰ ‘ਚ ਪ੍ਰੈੱਸ ਕਾਨਫਰੰਸ ਕਰਨ ਤੋਂ ਬਾਅਦ ਏ.ਡੀ.ਆਰ ਅਧਿਕਾਰੀਆਂ ਜਸਕੀਰਤ ਸਿੰਘ, ਹਰਵਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਕ ਵਿਧਾਇਕ ‘ਤੇ ਕਤਲ, 2 ‘ਤੇ ਹੱਤਿਆ ਦੀ ਕੋਸ਼ਿਸ਼ ਅਤੇ 3 ‘ਤੇ ਔਰਤਾਂ ਖਿਲਾਫ ਅਪਰਾਧ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਇਨ੍ਹਾਂ ਵਿਧਾਇਕਾਂ ਖਿਲਾਫ ਹਨ ਗੰਭੀਰ ਮਾਮਲੇ ਦਰਜ

ਅਜਨਾਲਾ ਤੋਂ ਵਿਧਾਇਕ ਕੁਲਦੀਪ ਧਾਲੀਵਾਲ ਕਤਲ ਕੇਸ ਦਾ ਸਾਹਮਣਾ ਕਰ ਰਹੇ ਹਨ।

ਜਲੰਧਰ ਪੱਛਮੀ ਤੋਂ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ‘ਤੇ ਸਭ ਤੋਂ ਵੱਧ ਨੌਂ ਅਤੇ ਖਡੂਰ ਸਾਹਿਬ ਤੋਂ ਮਨਜਿੰਦਰ ਸਿੰਘ ਖਿਲਾਫ ਪੰਜ ਕੇਸ ਦਰਜ ਹਨ। ਇਨ੍ਹਾਂ ਪੰਜਾਂ ਵਿੱਚੋਂ ਦੋ ਔਰਤਾਂ ਵਿਰੁੱਧ ਅੱਤਿਆਚਾਰ ਨਾਲ ਸਬੰਧਤ ਹਨ।

ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਖੁੱਡੀਆਂ ‘ਤੇ ਅਸਲਾ ਐਕਟ ਅਤੇ ਕਾਂਗਰਸ ਦੇ ਸੁਖਪਾਲ ਖਹਿਰਾ ‘ਤੇ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਹੈ।

ਲੁਧਿਆਣਾ ਪੂਰਵੀ ਤੋਂ ਜਿੱਤੇ ਦਲਜੀਤ ਗਰੇਵਾਲ ਖਿਲਾਫ ਅਲਗ-ਅਲਗ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਪਾਰਟੀ ਦੇ ਵਿਧਾਇਕਾਂ ਦੀ ਇੰਨੀ ਪ੍ਰਤੀਸ਼ਤ ‘ਤੇ ਕੇਸ

ਪਾਰਟੀ: 2022 2017

ਆਪ: 57 25

ਸ਼੍ਰੋਮਣੀ ਅਕਾਲੀ ਦਲ: 67 67

ਭਾਜਪਾ : 50 00

ਕਾਂਗਰਸ: 17 11

ਆਮਦਨ: ‘ਆਪ’ ਦੇ 63 ਵਿਧਾਇਕ ਕਰੋੜਪਤੀ, ਮੋਹਾਲੀ ਦੇ ਕੁਲਵੰਤ ਸਿੰਘ ਸਭ ਤੋਂ ਅਮੀਰ

39 ਵਿਧਾਇਕ ਜਿਨ੍ਹਾਂ ਦੀ ਜਾਇਦਾਦ ਪੰਜ ਕਰੋੜ ਤੋਂ ਵੱਧ ਹੈ

05 ਅਜਿਹੇ ਜਿਨ੍ਹਾਂ ਕੋਲ ਦਸ ਲੱਖ ਰੁਪਏ ਵੀ ਨਹੀਂ ਹਨ

ਮੌਜੂਦਾ ਵਿਧਾਨ ਸਭਾ ‘ਚ 87 ਵਿਧਾਇਕ (74 ਫੀਸਦੀ) ਕਰੋੜਪਤੀ ਹਨ, ਜਦਕਿ ਪਿਛਲੀ ਵਿਧਾਨ ਸਭਾ ‘ਚ ਇਹ ਗਿਣਤੀ 95 (81 ਫੀਸਦੀ) ਸੀ। ਇੱਥੇ ਵੀ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਹੈ। ਉਨ੍ਹਾਂ ਦੇ 63 ਵਿਧਾਇਕ ਕਰੋੜਪਤੀ ਹਨ। ਕਾਂਗਰਸ ਦੇ 17, ਸ਼੍ਰੋਮਣੀ ਅਕਾਲੀ ਦਲ ਦੇ ਤਿੰਨ, ਭਾਜਪਾ ਦੇ ਦੋ ਅਤੇ ਬਸਪਾ ਦੇ ਇਕੱਲੇ ਵਿਧਾਇਕ ਦੀ ਵੀ ਇੱਕ ਕਰੋੜ ਤੋਂ ਵੱਧ ਜਾਇਦਾਦ ਹੈ। ਆਮ ਆਦਮੀ ਪਾਰਟੀ ਦੇ 92 ਵਿਧਾਇਕਾਂ ਦੀ ਔਸਤ ਜਾਇਦਾਦ 7.52 ਕਰੋੜ ਹੈ।

ਪੰਜ ਸਭ ਤੋਂ ਅਮੀਰ ਵਿਧਾਇਕ

ਮੋਹਾਲੀ: ਆਪ: ਕੁਲਵੰਤ ਸਿੰਘ: 238 ਕਰੋੜ

ਕਪੂਰਥਲਾ: ਕਾਂਗਰਸ: ਰਾਣਾ ਗੁਰਜੀਤ ਸਿੰਘ: 125 ਕਰੋੜ

ਸੁਨਾਮ: ਆਪ: ਅਮਨ ਅਰੋੜਾ: 95 ਕਰੋੜ

ਸੁਲਤਾਨਪੁਰ ਲੋਧੀ: ਆਜ਼ਾਦ: ਰਾਣਾ ਇੰਦਰ ਪ੍ਰਤਾਪ: 69 ਕਰੋੜ

ਕਪੂਰਥਲਾ: ਕਾਂਗਰਸ: ਸੁਖਪਾਲ ਖਹਿਰਾ: 50 ਕਰੋੜ

‘ਆਪ’ ਦੇ ਪੰਜ ਵਿਧਾਇਕ ਜਿਨ੍ਹਾਂ ਦੀ ਜਾਇਦਾਦ ਹੈ ਸਭ ਤੋਂ ਘੱਟ

ਫਾਜ਼ਿਲਕਾ: ਨਰਿੰਦਰ ਸਿੰਘ ਸਵਨਾ: 18 ਹਜ਼ਾਰ

ਸੰਗਰੂਰ : ਨਰਿੰਦਰ ਕੌਰ ਭਾਰਜ: 24 ਹਜ਼ਾਰ

ਭਦੌੜ : ਲਾਭ ਸਿੰਘ ਉਗੋਕੇ: 3.65 ਲੱਖ

ਭੋਆ : ਲਾਲ ਚੰਦ: 6.19 ਲੱਖ

ਨਿਹਾਲ ਸਿੰਘ ਵਾਲਾ: ਮਨਜੀਤ ਬਿਲਾਸਪੁਰ: 6.57 ਲੱਖ

ਸਭ ਤੋਂ ਯੰਗ ਵਿਧਾਨ ਸਭਾ

ਇਸ ਵਾਰ ਵਿਧਾਨ ਸਭਾ ਵਿਚ ਦਾਖਲ ਹੋਏ ਅੱਧੇ ਤੋਂ ਵੱਧ ਵਿਧਾਇਕਾਂ ਦੀ ਉਮਰ 50 ਸਾਲ ਤੋਂ ਘੱਟ ਹੈ। ਸਿਰਫ਼ ਦੋ ਹੀ ਵਿਧਾਇਕ ਹਨ ਜਿਨ੍ਹਾਂ ਦੀ ਉਮਰ 70 ਸਾਲ ਤੋਂ ਉੱਪਰ ਹੈ। 24 ਵਿਧਾਇਕਾਂ ਦੀ ਉਮਰ 40 ਸਾਲ ਤੋਂ ਘੱਟ ਹੈ।

ਉਮਰ ਵਰਗ

25 ਤੋਂ 30 : 3

31 ਤੋਂ 40:21

41 ਤੋਂ 50 : 37

51 ਤੋਂ 60 : 33

61 ਤੋਂ 70 : 21

71 ਤੋਂ 80 : 2

ਇਸ ਵਾਰ ਕੋਈ ਅਨਪੜ੍ਹ ਐਮ.ਐਲ.ਏ

ਇੱਥੇ 72 ਵਿਧਾਇਕ ਹਨ ਜਿਨ੍ਹਾਂ ਨੇ ਗ੍ਰੈਜੂਏਸ਼ਨ, ਗ੍ਰੈਜੂਏਟ ਪ੍ਰੋਫੈਸ਼ਨਲ, ਪੋਸਟ ਗ੍ਰੈਜੂਏਟ ਅਤੇ ਡਾਕਟਰੇਟ ਜਾਂ ਡਿਪਲੋਮਾ ਕੀਤਾ ਹੈ। ਇਸ ਵਾਰ ਕੋਈ ਵੀ ਵਿਧਾਇਕ ਅਨਪੜ੍ਹ ਨਹੀਂ ਹੈ। ਪੰਜਵੀਂ ਪਾਸ ਵੀ ਇੱਕ ਹੀ ਹੈ।

ਪੰਜਵੀਂ ਪਾਸ : 1

8ਵੀ ਪਾਸ : 3

10ਵੀਂ ਪਾਸ : 17

12ਵੀਂ ਪਾਸ : 24

ਗ੍ਰੈਜੂਏਸ਼ਨ : 21

ਗ੍ਰੈਜੂਏਟ ਪ੍ਰੋਫੈਸ਼ਨਲ : 23

ਪੋਸਟ ਗ੍ਰੈਜੂਏਟ : 21

ਡਾਕਟਰੇਟ : 2

Leave a Reply

Your email address will not be published. Required fields are marked *