ਇਮਾਨਦਾਰੀ ਦੀ ਸਭ ਤੋਂ ਵੱਡੀ ਮਿਸਾਲ

ਇਮਾਨਦਾਰੀ ਦੀ ਸਭ ਤੋਂ ਵੱਡੀ ਮਿਸਾਲ

ਇਹ ਤਸਵੀਰ ਇੰਗਲੈਂਡ ਦੀ ਮਹਾਰਾਣੀ ਦੀ ਹੈ, ਇਹ ਉਨ੍ਹਾਂ ਅੱਠ ਤਹਿਖ਼ਾਨਿਆਂ ਵਿੱਚੋਂ ਇਕ ਹੈ ਜੋ ਬੈਂਕ ਆਫ ਇੰਗਲੈਂਡ ਦੇ ਥੱਲੇ ਬਣੇ ਹਨ, ਇਨ੍ਹਾਂ ਤਹਿਖ਼ਾਨਿਆਂ ਵਿਚ ਪਿਆ ਹੈ 5 ਹਜ਼ਾਰ 134 ਟਨ ਸੋਨਾਂ ਇੱਟਾਂ ਦੀ ਸ਼ਕਲ ਵਿਚ।

ਹਰ ਇੱਟ ਦਾ ਵਜ਼ਨ ਹੈ 12 ਕਿੱਲੋ। ਇਸ ਬੈਂਕ ਦੀਆਂ ਕੰਧਾਂ 8-8 ਫੁੱਟ ਚੌੜੀਆਂ ਹਨ। ਤਹਿਖ਼ਾਨਿਆਂ ਦੇ ਦਰਵਾਜ਼ਿਆਂ ਦੇ ਤਾਲੇ ਤੁਸੀਂ ਆਪ ਹੀ ਸੋਚ ਲਵੋ ਕਿੱਡੇ-ਕਿੱਡੇ ਹੋਣਗੇ ਕਿਉਂਕਿ ਹਰ ਇਕ ਤਾਲੇ ਦੀ ਚਾਬੀ 1-1 ਫੁੱਟ ਦੀ ਹੈ। 300 ਸਾਲਾਂ ਦੇ ਇਤਿਹਾਸ ਵਿਚ ਕਦੇ ਵੀ ਇਸ ਬੈਂਕ ਵਿਚ ਡਕੈਤੀ ਨਹੀਂ ਹੋਈ। ਥ੍ਰੈਡ ਨੀਡਲ ਸਟ੍ਰੀਟ ਤੇ ਹੈ ਇਹ ਬੈਂਕ ਪਰ 1836 ਨੂੰ ਇਕ ਦਿਨ ਬੈਂਕ ਦੇ ਡਾਇਰੈਕਟਰ ਕੋਲ ਇਕ ਗੁਮਨਾਮ ਚਿੱਠੀ ਆਉਂਦੀ ਹੈ ਜਿਸ ’ਚ ਲਿਖਿਆ ਹੋਇਆ ਸੀ ਕਿ ਮੈਂ ਤੁਹਾਡੇ ਬੈਂਕ ਦੇ ਤਹਿਖ਼ਾਨਿਆਂ ਤਕ ਪਹੁੰਚ ਗਿਆ ਹਾਂ।ਡਾਇਰੈਕਟਰ ਉਸ ਚਿੱਠੀ ਨੂੰ ਸੀਰੀਅਸ ਨਹੀਂ ਲੈਂਦਾ, ਕਿਉਂਕਿ ਉੱਥੋਂ ਤਕ ਤਾਂ ਬੈਂਕ ਦਾ ਸਟਾਫ ਵੀ ਨਹੀਂ ਜਾ ਸਕਦਾ ਸੀ। ਕੁਝ ਹਫ਼ਤੇ ਬਾਅਦ ਫੇਰ ਇਕ ਗੁਮਨਾਮ ਚਿੱਠੀ ਆਉਂਦੀ ਹੈ, ਉਸ ਵਿਚ ਲਿਖਿਆ ਸੀ ਕਿ ਤੁਸੀਂ ਮੈਨੂੰ ਸੀਰੀਅਸ ਲਵੋ ਇਹ ਕੋਈ ਮਜ਼ਾਕ ਨਹੀਂ ਹੈ। ਇਸ ਵਾਰ ਡਾਇਰੈਕਟਰ ਥੋੜ੍ਹਾ ਘਬਰਾਇਆ। ਉਸ ਨੇ ਬਾਰੀਕੀ ਨਾਲ 8 ਦੇ 8 ਤਹਿਖ਼ਾਨਿਆਂ ਦੀ ਜਾਂਚ ਪੜਤਾਲ ਕੀਤੀ ਪਰ ਉਸ ਨੂੰ ਕੋਈ ਵੀ ਗੱਲ ਅਜੀਬ ਨਾ ਲੱਗੀ।ਫੇਰ ਉਸ ਨੂੰ ਇਕ ਹੋਰ ਚਿੱਠੀ ਮਿਲੀ ਜਿਸ ਵਿਚ ਇਕ ਟਾਇਮ ਲਿਖਿਆ ਗਿਆ ਸੀ। ਚਿੱਠੀ ਲਿਖਣ ਵਾਲੇ ਨੇ ਲਿਖਿਆ ਕਿ ਮੈਂ ਤੁਹਾਨੂੰ ਇਸ ਸਮੇਂ ’ਤੇ ਉਸ ਤਹਿਖ਼ਾਨੇ ਦੇ ਅੰਦਰ ਹੀ ਮਿਲੂੰਗਾ। ਦੂਜੇ ਦਿਨ ਡਾਇਰੈਕਟਰ ਤੇ ਬੈਂਕ ਦੇ ਕੁਝ ਸੀਨੀਅਰ ਅਧਿਕਾਰੀ ਤਹਿਖ਼ਾਨੇ ’ਚ ਪਹੁੰਚੇ। ਸਮਾਂ ਬੀਤਿਆ, ਉਹ ਸੋਚ ਹੀ ਰਹੇ ਸਨ ਕਿ ਅਸੀਂ ਮੂਰਖ ਬਣ ਚੁੱਕੇ ਹਾਂ, ਕਿਸੇ ਨੇ ਭੱਦਾ ਮਜ਼ਾਕ ਕੀਤਾ ਹੈ। ਉਸੇ ਸਮੇਂ ਇਕ ਆਵਾਜ਼ ਆਉਂਦੀ ਹੈ।

ਉਹ ਉਸ ਪਾਸੇ ਦੇਖਦੇ ਹਨ ਤਾਂ ਇਕ ਸ਼ਖ਼ਸ ਉਨ੍ਹਾਂ ਦੇ ਸਾਹਮਣੇ ਤਹਿਖ਼ਾਨੇ ਅੰਦਰ ਖੜ੍ਹਾ ਸੀ। ਉਸ ਨੂੰ ਦੇਖ ਕੇ ਸਾਰਿਆਂ ਦੇ ਹੋਸ਼ ਉੱਡ ਜਾਂਦੇ ਹਨ। ਕੁੱਝ ਸਕਿੰਟਾਂ ਲਈ ਉਹ ਬੁੱਤਾਂ ਵਾਂਗ ਖੜ੍ਹੇ ਵੇਖਦੇ ਰਹਿੰਦੇ ਹਨ। ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀਤਾ ਕੀ ਜਾਵੇ, ਬੋਲਿਆ ਕੀ ਜਾਵੇ।ਕੁਝ ਮਿੰਟ ਬਾਅਦ ਉਹ ਉਸ ਸ਼ਖ਼ਸ ਨੂੰ ਪੁੱਛਦੇ ਹਨ, “ਤੁਸੀਂ ਕੌਣ ਹੋ? ਏਥੋਂ ਤਕ ਕਿਵੇਂ ਪਹੁੰਚ ਗਏ?’’ ਉਹ ਸ਼ਖ਼ਸ ਦੱਸਦਾ ਹੈ ਕਿ ਮੈਂ ਸੀਵਰਮੈਨ ਹਾਂ ਸੀਵਰ ਸਾਫ਼ ਕਰਦਾ ਹਾਂ। ਏਥੇ ਅੱਜ ਮੈਂ ਤੀਜੀ ਵਾਰ ਆਇਆ ਹਾਂ। ਉਸ ਨੇ ਉਨ੍ਹਾਂ ਨੂੰ ਇਕ ਸੁਰੰਗ ਦਿਖਾਈ। ਉਸ ਨੇ ਦੱਸਿਆ ਕਿ ਮੈਂ ਇਕ ਦਿਨ ਸੀਵਰ ਸਾਫ਼ ਕਰਨ ਲਈ ਸੀਵਰ ਵਿਚ ਉੱਤਰਿਆ। ਸਫ਼ਾਈ ਕਰਦਾ ਕਰਦਾ ਕਾਫ਼ੀ ਦੂਰ ਨਿੱਕਲ ਗਿਆ। ਅੱਗੇ ਮੈਨੂੰ ਇਕ ਸੁਰੰਗ ਦਿਖਾਈ ਦਿੱਤੀ। ਮੈਂ ਉਸ ਸੁਰੰਗ ਵਿਚ ਗਿਆ। ਥੋੜ੍ਹੀ ਦੂਰ ਚੱਲਣ ਬਾਅਦ ਮੈਨੂੰ ਜ਼ਮੀਨ ਅੰਦਰ ਬਣੇ ਤਹਿਖ਼ਾਨੇ ਨਜ਼ਰ ਆਏ। ਮੈਂ ਉਸ ਸੁਰੰਗ ਦੇ ਉੱਪਰ ਚੜ੍ਹਿਆ ਤਾਂ ਮੈਂ ਸਮਝ ਗਿਆ ਕਿ ਇਹ ਬੈਂਕ ਆਫ ਇੰਗਲੈਂਡ ਹੈ। ਮੈਂ ਜਦੋਂ ਸੁਰੰਗ ਦੀ ਦੀਵਾਰ ਵਿਚ ਸੁਰਾਖ ਕਰ ਕੇ ਅੰਦਰ ਆਇਆ ਤਾਂ ਮੇਰੇ ਚਾਰੇ ਪਾਸੇ ਸੋਨਾ ਹੀ ਸੋਨਾ ਸੀ, ਫੇਰ ਮੈਂ ਵਾਪਸ ਗਿਆ, ਦੂਬਾਰਾ ਆਇਆ ਕਨਫਰਮ ਕਰਨ ਲਈ। ਫੇਰ ਮੈਂ ਤੁਹਾਨੂੰ ਚਿੱਠੀ ਲਿਖੀ ਮੇਰਾ ਇਸ ਤਹਿਖਾਨੇ ਵਿਚ ਤੀਜਾ ਗੇੜਾ ਹੈ।ਉਸ ਦੀਆਂ ਗੱਲਾਂ ਸੁਣ-ਸੁਣ ਕੇ ਸਭ ਹੈਰਾਨ ਹੋ ਰਹੇ ਸਨ ਕਿਉਂਕਿ ਇਸ ਦੌਰਾਨ ਉਸ ਨੇ ਸੋਨੇ ਦੀ ਇਕ ਵੀ ਇੱਟ ਨੂੰ ਹੱਥ ਨਹੀਂ ਲਗਾਇਆ ਸੀ, ਜਦੋਂ ਕਿ ਉਹ ਜਿੰਨਾ ਮਰਜ਼ੀ ਸੋਨਾ ਚੋਰੀ ਕਰ ਕੇ ਲਿਜਾ ਸਕਦਾ ਸੀ ਕਿਉਂਕਿ ਉਹ ਬਹੁਤ ਗ਼ਰੀਬ ਸੀ। ਸੀਵਰੇਜ਼ਾਂ ਸਾਫ਼ ਕਰ ਕੇ ਜ਼ਿੰਦਗੀ ਗੁਜ਼ਾਰ ਰਿਹਾ ਸੀ ਪਰ ਉਸ ਨੇ ਚੋਰੀ ਨਹੀਂ ਕੀਤੀ।ਉਸ ਨੇ ਕਿਹਾ ਵੀ ਕਿ “ਸਰ ਜੇ ਮੈਂ ਏਥੋਂ ਤਕ ਆ ਸਕਦਾ ਹਾਂ ਤਾਂ ਕੋਈ ਵੀ ਚੋਰ-ਡਾਕੂ ਏਥੋਂ ਤਕ ਆ ਸਕਦਾ ਹੈ।’’ ਉਸ ਸੁਰੰਗ ਨੂੰ ਬੰਦ ਕਰਵਾਇਆ ਗਿਆ। ਉਸ ਸ਼ਖ਼ਸ ਦਾ ਨਾਂ ਗੁਮਨਾਮ ਰੱਖਿਆ ਗਿਆ ਤੇ ਉਸ ਨੂੰ ਉਸ ਦੀ ਇਮਾਨਦਾਰੀ ਲਈ 18 ਹਜ਼ਾਰ ਪੌਂਡ ਇਨਾਮ ਵੱਜੋਂ ਦਿੱਤੇ ਗਏ ਜਿਸ ਦੀ ਭਾਰਤ ਦੀ ਕਰੰਸੀ ਦੇ ਹਿਸਾਬ ਨਾਲ ਲੱਖਾਂ ਵਿਚ ਕੀਮਤ ਬਣਦੀ ਹੈ।ਦੁਨੀਆ ਵਿਚ ਇਮਾਨਦਾਰੀ ਦੀ ਸ਼ਾਇਦ ਇਸ ਤੋਂ ਵੱਡੀ ਮਿਸਾਲ ਕੋਈ ਨਹੀਂ ਹੋਵੇਗੀ।

Leave a Reply

Your email address will not be published.