ਇਤਿਹਾਸ ਦੇ ਸਭ ਤੋਂ ਬੁਰੇ ਦੌਰ ’ਚ ਹਨ ਅਫ਼ਗਾਨੀ

ਅਫ਼ਗਾਨਿਸਤਾਨ ਦੀ ਹਰ ਸਮੱਸਿਆ ਦੀ ਜੜ੍ਹ ’ਚ ਤਾਲਿਬਾਨ ਹੈ। ਉਨ੍ਹਾਂ ਦੇ ਸ਼ਾਸਨ ’ਚ ਅਫ਼ਗਾਨੀ ਲੋਕ ਇਤਿਹਾਸ ਦੇ ਹੁਣ ਤੱਕ ਦੇ ਸਭ ਤੋਂ ਬੁਰੇ ਦੌਰ ’ਚੋਂ ਲੰਘ ਰਹੇ ਹਨ।

ਮਾਹਰਾਂ ਦਾ ਮੰਨਣਾ ਹੈ ਕਿ ਕਾਬੁਲ ਦੇ ਪਤਨ ਵੇਲੇ ਅਫ਼ਗਾਨੀ ਨਾਗਰਿਕਾਂ ’ਤੇ ਤਾਲਿਬਾਨ ਦਾ ਜ਼ੁਲਮ ਡਰਾਉਣਾ ਰੂਪ ਲੈ ਚੁੱਕਿਆ ਹੈ। ਰੈੱਡ ਲਾਲਟ੍ਰੇਨ ਐਨਾਲਿਟਿਕਾ ਦੇ ਵੈਬਿਨਾਰ ’ਚ ਨੈਸ਼ਨਲ ਸਕਿਓਰਿਟੀ ਕੌਂਸਲ ਦੇ ਸਾਬਕਾ ਬੁਲਾਰੇ ਕਬੀਰ ਹਕਮਲ ਨੇ ਕਿਹਾ ਕਿ ਤਾਲਿਬਾਨ ਦੇ ਸ਼ਾਸਨ ’ਚ ਦੇਸ਼ ’ਚ ਮਨੁੱਖੀ ਸੰਕਟ ਦੇ ਨਾਲ-ਨਾਲ ਰਾਸ਼ਟਰੀ, ਆਰਥਿਕ ਤੇ ਸਿਆਸੀ ਸੰਕਟ ਵੀ ਖੜ੍ਹਾ ਹੋ ਗਿਆ ਹੈ। ਇਹ ਸਾਰੀਆਂ ਮੁਸੀਬਤਾਂ ਤਾਲਿਬਾਨ ਨੇ ਹੀ ਖੜ੍ਹੀਆਂ ਕੀਤੀਆਂ ਹਨ ਜਿਸ ਨੂੰ ਕੁਝ ਖੇਤਰੀ ਤੇ ਕੌਮਾਂਤਰੀ ਸ਼ਕਤੀਆਂ ਦਾ ਸਮਰਥਨ ਹਾਸਲ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ’ਚ ਕੋਈ ਸ਼ੱਕ ਨਹੀਂ ਕਿ ਉਹ ਲੱਖਾਂ ਲੋਕਾਂ ਦੀ ਜਾਨ ਲੈ ਸਕਦੇ ਹਨ। ਪਰ ਸਧਾਰਨ ਅਫ਼ਗਾਨੀਆਂ ਨੂੰ ਦੇਸ਼ ਛੱਡਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ ਤੇ ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਅਫ਼ਗਾਨਿਸਤਾਨ ’ਤੇ ਬਾਰਤੀ ਪੱਖ ਰੱਖਣ ਵਾਲੇ ਮੇਜਰ ਅਮਿਤ ਬੰਸਲ ਨੇ ਕਿਹਾ ਕਿ ਦੋਹਾ ਸਮਝੌਤਾ ਹਿੰਸਾ ਤੇ ਅਰਾਜਕਤਾ ਦਾ ਕਾਰਨ ਬਣਿਆ ਹੈ। ਇਹ ਬਹਤੁ ਵੱਡੀ ਭੁੱਲ ਸੀ। ਅਮਰੀਕਾ ਤੇ ਅਫ਼ਗਾਨਿਸਤਾਨ ਵਿਚਕਾਰ ਸਮਝੌਤੇ ’ਚ ਅਫ਼ਗਾਨੀ ਲੋਕਾਂ ਦੀ ਹੀ ਰਾਇ ਨਹੀਂ ਲਈ ਗਈ ਸੀ। ਅਫ਼ਗਾਨਿਸਤਾਨ ਦੇ ਖ਼ੁਰਾਕ ਸੰਕਟ ਨੇ ਹਾਲਾਤ ਨੂੰ ਹੋਰ ਵੀ ਖ਼ਰਾਬ ਬਣਾ ਦਿੱਤਾ ਹੈ।

ਤਾਲਿਬਾਨ ਦਾ ਦਾਅਵਾ, ਯੂਰਪੀ ਸੰਘ ਦਾ ਕੂਟਨੀਤਕ ਮਿਸ਼ਨ ਬਹਾਲ

ਤਾਲਿਬਾਨ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਬਦੁਲ ਕਹਿਰ ਬਾਖੀ ਮੁਤਾਬਕ ਅਫ਼ਗਾਨਿਸਤਾਨ ’ਚ ਯੂਰਪੀ ਸੰਘ ਦੇ ਕੂਟਨੀਤਕ ਮਿਸ਼ਨ ਨੇ ਆਪਣਾ ਕੰਮਕਾਜ ਫਿਰ ਸ਼ੁਰੂ ਕਰ ਦਿੱਤਾ ਹੈ। ਦੋਵਾਂ ਧਿਰਾਂ ਵਿਚਕਾਰ ਕਈ ਬੈਠਕਾਂ ਹੋਈਆਂ ਹਨ। ਯੂਰਪੀ ਸੰਘ ਨੇ ਗ਼ੈਰ ਰਸਮੀ ਤੌਰ ’ਤੇ ਅੰਬੈਸੀ ਖੋਲ੍ਹ ਕੇ ਆਪਣੀ ਸਥਾਨਕ ਮੌਜੂਦਗੀ ਦਰਜ ਕੀਤੀ ਹੈ।

ਤਾਲਿਬਾਨ ਦਾ ਵਫ਼ਦ ਨਾਰਵੇ ਜਾਵੇਗਾ

ਕੋਪੇਨਹੇਗਨ : ਤਾਲਿਬਾਨ ਦਾ ਇਕ ਵਫ਼ਦ ਅਗਲੇ ਹਫ਼ਤੇ ਨਾਰਵੇ ਜਾਵੇਗਾ। ਨਾਰਵੇ ਦੀ ਸਰਕਾਰ ਨਾਲ ਗੱਲ ਕਰਨ ਦੇ ਨਾਲ ਹੀ ਮਨੁੱਖੀ ਅਧਿਕਾਰ ਸੰਗਠਨਾਂ ਨਾਲ ਬੈਠਕਾਂ ਹੋਣਗੀਆਂ। ਨਾਰਵੇ ਦੇ ਵਿਦੇਸ਼ ਮੰਤਰਾਲੇ ਨੇ ਤਾਲਿਬਾਨ ਨੂੰ ਗੱਲਬਾਤ ਲਈ 23 ਤੋਂ 25 ਜਨਵਰੀ ਵਿਚਕਾਰ ਓਸਲੋ ਸੱਦਿਆ ਹੈ।

ਕੁੜੀਆਂ ਦੇ ਸਕੂਲ ਫਿਰ ਖੋਲ੍ਹਣਾ ਸਾਡੀ ਜ਼ਿੰਮੇਵਾਰੀ : ਤਾਲਿਬਾਨ

ਕਾਬੁਲ : ਤਾਲਿਬਾਨ ਦਾ ਕਹਿਣਾ ਹੈ ਕਿ ਕੁੜੀਆਂ ਦੇ ਸਕੂਲਾਂ ਨੂੰ ਫਿਰ ਤੋਂ ਖੋਲ੍ਹਣ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੈ। ਇਸ ਲਈ ਪੂਰੀ ਦੁਨੀਆ ਨੂੰ ਅਫ਼ਗਾਨਿਸਤਾਨ ’ਤੇ ਦਬਾਅ ਪਾਉਣ ਦੀ ਜ਼ਰੂਰਤ ਨਹੀਂ। ਤਾਲਿਬਾਨ ਸਰਕਾਰ ’ਚ ਕਾਰਜਕਾਰੀ ਮੰਤਰੀ ਮੁੱਲਾ ਨੂਰਅੱਲ੍ਹਾ ਮੁਨੀਰ ਨੇ ਅਫ਼ਗਾਨਿਸਤਾਨ ’ਚ ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਪ੍ਰਤੀਨਿਧੀ ਡੇਬਰਾਹਲਿਓਨ ਨਾਲ ਗੱਲਬਾਤ ’ਚ ਕਿਹਾ ਕਿ ਸਿੱਖਿਆ ਕੁੜੀਆਂ ਦਾ ਹੱਕ ਹੈ। ਉਨ੍ਹਾਂ ਨੂੰ ਇਹ ਮੁਹਈਆ ਕਰਵਾਉਣ ਦੀ ਜ਼ਿੰਮੇਵਾਰੀ ਤਾਲਿਬਾਨ ਸਰਕਾਰ ’ਤੇ ਹੈ।

Leave a Reply

Your email address will not be published. Required fields are marked *