ਇਜ਼ਰਾਈਲ ਨੇ ਦੁਨੀਆ ਦੇ ਪਹਿਲੇ ਐਂਟੀ ਮਿਜ਼ਾਈਲ ਲੇਜ਼ਰ ਸਿਸਟਮ ਦਾ ਕੀਤਾ ਸਫਲ ਪ੍ਰੀਖਣ

ਇਜ਼ਰਾਈਲ ਨੇ ਦੁਨੀਆ ਦੇ ਪਹਿਲੇ ਐਂਟੀ ਮਿਜ਼ਾਈਲ ਲੇਜ਼ਰ ਸਿਸਟਮ ਦਾ ਸਫਲ ਪ੍ਰੀਖਣ ਕੀਤਾ ਹੈ।

ਇਸ ਦੀ ਜਾਣਕਾਰੀ ਖੁਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨੇ ਦਿੱਤੀ ਹੈ। ਇਸ ਮਿਜ਼ਾਈਲ ਡਿਫੈਂਸ ਸਿਸਟਮ ਨੂੰ ‘ਆਇਰਨ ਬੀਮ’ ਲੇਜ਼ਰ ਇੰਸਪੈਕਸ਼ਨ ਦਾ ਨਾਂ ਦਿੱਤਾ ਗਿਆ ਹੈ। ਇਹ ਦੁਨੀਆ ਦੀ ਪਹਿਲੀ ਊਰਜਾ ਆਧਾਰਿਤ ਹਥਿਆਰ ਪ੍ਰਣਾਲੀ ਹੈ। ਇਸ ਨਾਲ ਯੂਏਵੀ, ਰਾਕੇਟ ਤੇ ਮੋਟਰਾਰ ਨੂੰ ਹੇਠਾਂ ਡੇਗਣ ਲਈ ਇੱਕ ਲੇਜ਼ਰ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤੀਰ ਬੇਨੇਟ ਮੁਤਾਬਕ ਇਸ ਨਾਲ ਇਕ ਸ਼ਾਟ ਲਈ ਸਿਰਫ 3.5 ਡਾਲਰ ਦਾ ਖਰਚਾ ਆਉਂਦਾ ਹੈ।

ਇਜ਼ਰਾਈਲ ਦੇ ਰੱਖਿਆ ਮੰਤਰਾਲੇ ਦੇ ਰੱਖਿਆ ਖੋਜ ਤੇ ਵਿਕਾਸ ਡਾਇਰੈਕਟੋਰੇਟ ਨੇ ਉੱਚ ਤਾਕਤੀ ‘ਆਇਰਨ ਬੀਮ’ ਲੇਜ਼ਰ ਇੰਟਰਸੈਪਸ਼ਨ ਸਿਸਟਮ ਨਾਲ ਟਰਾਇਲਾਂ ਨੂੰ ਸਫਲਤਾਪੂਰਵਕ ਪੂਰਾ ਕੀਤਾ। ਪੀਐਮ ਬੇਨੇਟ ਨੇ ਇਸ ਇਤਿਹਾਸਕ ਪਲ ਦਾ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਇਹ ਸਾਇੰਸ ਫਿੰਕਸ਼ਨ ਵਰਗਾ ਲੱਗ ਸਕਦਾ ਹੈ ਪਰ ਇਹ ਸੱਚ ਹੈ। ਡਿਫੈਂਸ ਦੀ ਦੁਨੀਆ ਵਿਚ ਮਾਹਿਰ ਇਸ ਨੂੰ ਗੇਮ ਚੇਂਜਰ ਕਹਿ ਰਹੇ ਹਨ। ਇਸ ਨੂੰ ਆਪ੍ਰੇਟ ਕਰਨਾ ਬਹੁਤ ਆਸਾਨ ਹੈ। ਨਾਲ ਹੀ ਇਸ ‘ਤੇ ਖਰਚਾ ਵੀ ਬਹੁਤ ਘੱਟ ਆਉਂਦਾ ਹੈ। ਪਿਛਲੇ ਕਈ ਸਾਲਾਂ ਤੋਂ ਇਜ਼ਰਾਈਲ ਵਿਚ ਇਸ ਨੂੰ ਲੈ ਕੇ ਟੈਸਟ ਕੀਤੇ ਜਾ ਰਹੇ ਸਨ। ਇਸ ਤਕਨੀਕ ਨੂੰ ਰਾਫਲੇ ਹਥਿਆਰ ਬਣਾਉਣ ਵਾਲੀ ਕੰਪਨੀ ਨਾਲ ਮਿਲ ਕੇ ਤਿਆਰ ਕੀਤਾ ਗਿਆ ਹੈ। ਲੇਜ਼ਰ ਸਿਸਟਮ ਦਾ ਇਕ ਨਾਕਾਰਾਤਮਕ ਪੱਖ ਇਹ ਵੀ ਹੈ ਕਿ ਇਹ ਘੱਟ ਵਿਜ਼ੀਬਿਲਟੀ ਵਿਚ ਚੰਗੀ ਤਰ੍ਹਾਂ ਕੰਮ ਨਹੀਂ ਕਰਦਾ ਹੈ। ਇਸ ਲਈ ਜਦੋਂ ਬੱਦਲ ਤੇ ਖਰਾਬ ਮੌਸਮ ਹੋਵੇ ਤਾਂ ਇਸ ਨੂੰ ਆਪ੍ਰੇਟ ਨਹੀਂ ਕੀਤਾ ਜਾ ਸਕਦਾ ਹੈ। ਅਜਿਹੇ ਵਿਚ ਇਜ਼ਰਾਈਲ ਨੇ ਕਿਹਾ ਹੈ ਕਿ ਉਹ ਹਵਾਈ ਜਹਾਜ਼ ‘ਤੇ ਵੀ ਸਿਸਟਮ ਲਗਾਉਣ ਦੀ ਤਿਆਰੀ ਕਰ ਰਿਹਾ ਹੈ ਜਿਸ ਨਾਲ ਬੱਦਲਾਂ ਦੇ ਉਪਰ ਰੱਖ ਕੇ ਇਸ ਨੂੰ ਸਰਹੱਦ ‘ਤੇ ਨਿਸ਼ਾਨਾ ਬਣਾਇਆ ਜਾ ਸਕੇ। ਇਸ ‘ਤੇ ਫਿਲਹਾਲ ਕੰਮ ਚੱਲ ਰਹੀ ਹੈ।

Leave a Reply

Your email address will not be published. Required fields are marked *