ਇਕ ਵਾਰ ਫਿਰ ਹੋਇਆ ਕਪਿਲ ਸ਼ਰਮਾ ਸ਼ੋਅ ਦਾ ਵਿਰੋਧ

ਇਕ ਵਾਰ ਫਿਰ ਹੋਇਆ ਕਪਿਲ ਸ਼ਰਮਾ ਸ਼ੋਅ ਦਾ ਵਿਰੋਧ

ਮੁੰਬਈ : ਬਾਲੀਵੁੱਡ ਦੇ ਨਿਰਮਾਤਾ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਦੀ ਫਿਲਮ ‘ਦ ਕਸ਼ਮੀਰ ਫਾਈਲਜ਼’ ਲਗਾਤਾਰ ਸੁਰਖੀਆਂ ‘ਚ ਬਣੀ ਹੋਈ ਹੈ।

ਉਨ੍ਹਾਂ ਦੀ ਇਹ ਫਿਲਮ 90 ਦੇ ਦਹਾਕੇ ‘ਚ ਕਸ਼ਮੀਰੀ ਪੰਡਿਤਾਂ ‘ਤੇ ਅਧਾਰਿਤ ਹੈ। ਇਸ ਫਿਲਮ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ। ਉਥੇ ਹੀ ਇਕ ਵਾਰ ਫਿਰ ਤੋਂ ਲੋਕਾਂ ਵਲੋਂ ਇਸ ਫਿਲਮ ਨੂੰ ਲੈਕੇ ਕਪਿਲ ਸ਼ਰਮਾ ਦਾ ਸ਼ੋਅ ਦਾ ਬਾਈਕਾਟ ਕੀਤਾ ਗਿਆ ਹੈ। ਟਵਿੱਟਰ ‘ਤੇ #ਬਾਈਕਾਟ ਕਪਿਲ ਸ਼ਰਮਾ ਸ਼ੋਟ੍ਰੇਡ ਕਰ ਰਿਹਾ ਹੈ। ਇਹ ਟ੍ਰੇਡ ਇਸ ਵਜ੍ਹਾਂ ਕਰਕੇ ਹੋ ਰਿਹਾ ਹੈ ਕਿ ਪਿਛਲੇ ਬੀਤੇ ਦਿਨੀਂ ਕਪਿਲ ਸ਼ਰਮਾ ਨੇ ਵਿਵੇਕ ਅਗਨੀਹੋਤਰੀ ਨੂੰ ਫਿਲਮ ‘ਦ ਕਸ਼ਮੀਰ ਫਾਈਲਜ਼’ ਦਾ ਆਪਣੇ ਸ਼ੋਅ ‘ਚ ਪ੍ਰਮੋਸ਼ਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਹੀ ਟਵਿੱਟਰ ‘ਤੇ ਉਨ੍ਹਾਂ ਦੇ ਸ਼ੋਅ ਦਾ ਬਾਈਕਾਟ ਕੀਤਾ ਜਾ ਰਿਹਾ ਹੈ।

ਸ਼ਾਂਤ ਨਾਮ ਦੇ ਟਵਿੱਟਰ ਹੈਂਡਲ ਨੇ ਲਿਖਿਆ, ਦ ਕਸ਼ਮੀਰ ਫਾਈਲਜ਼ ਭਾਰਤੀ ਦਰਸ਼ਕਾਂ ਦੀ ਇਕ ਭਾਵਨਾ ਹੈ। ਬਜ਼ਟ ਤੇ ਹੋਰ ਕਈ ਕਾਰਨਾਂ ਕਰਕੇ ਇਸ ਦਾ ਕਪਿਲ ਸ਼ਰਮਾ ਸ਼ੋਅ ‘ਚ ਪ੍ਰਮੋਸ਼ਨ ਨਹੀਂ ਕੀਤਾ ਗਿਆ।ਅਨਿਲ ਕਪੂਰ  ਨਾਮ ਦੇ ਟਵਿੱਟਰ ਹੈਂਡਲ ਨੇ ਕਪਿਲ ਸ਼ਰਮਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਟਵੀਟ ‘ਚ ਲਿਖਿਆ, ਹਰ ਭਾਰਤੀ ਨੂੰ ਇਸ ਨੂੰ ਦੇਖਣਾ ਬੰਦ ਕਰ ਦੇਣਾ ਚਾਹੀਦਾ ਹੈ। ਪ੍ਰਿਯਾਨਸ਼ੂ ਪਾਂਡੇ ਨੇ ਆਪਣੇ ਟਵੀਟ ‘ਚ ਕਪਿਲ ਸ਼ਰਮਾ ਲਈ ਲਿਖਿਆ, ਮੈਂ ਕਪਿਲ ਸ਼ਰਮਾ ਤੋਂ ਹੈਰਾਨ ਤੇ ਪਰੇਸ਼ਾਨ ਹਾਂ। ਉਹ ਇਸ ਫਿਲਮ ਨੂੰ ਪ੍ਰਮੋਟ ਕੀਤੇ ਬਿਨਾਂ ਕਿਵੇਂ ਆਪਣੇ ਆਪ ‘ਤੇ ਗਰਵ ਮਹਿਸੂਸ ਕਰ ਸਕਦੇ ਹਨ।

Leave a Reply

Your email address will not be published.