ਇਕ ਲੱਖ ਤੋਂ ਜ਼ਿਆਦਾ ਲੋਕਾਂ ਦੀ ਨਹੀਂ ਮਿਲ ਰਹੀ ਕੋਈ ਖ਼ਬਰ

ਪ੍ਰਸ਼ਾਂਤ ਟਾਪੂ ‘ਤੇ ਸੁਨਾਮੀ ਤੋਂ ਬਾਅਦ ਨਿਊਜ਼ੀਲੈਂਡ ਦੇ ਲੋਕ ਆਪਣੇ ਅਜ਼ੀਜ਼ਾਂ ਦੀ ਤੰਦਰੁਸਤੀ ਲਈ ਪ੍ਰਾਰਥਨਾ ਕਰ ਰਹੇ ਹਨ।

ਟੋਂਗਾ ਦੇ ਪ੍ਰਸ਼ਾਂਤ ਟਾਪੂ ਵਿਚ ਭੂਮੀਗਤ ਜਵਾਲਾਮੁਖੀ ਦੇ ਫਟਣ ਤੋਂ ਬਾਅਦ ਸੁਨਾਮੀ ਆਈ। ਦੋ ਮੀਟਰ ਤਕ ਉੱਠੀਆਂ ਸੁਨਾਮੀ ਦੀਆਂ ਲਹਿਰਾਂ ਕਾਰਨ ਸਮੁੰਦਰ ਕੰਢੇ ਬਣੇ ਮਕਾਨ ਤਬਾਹ ਹੋ ਗਏ ਹਨ। ਇਸ ਕਾਰਨ ਇਕ ਲੱਖ ਤੋਂ ਵੱਧ ਘਰਾਂ ਦੀ ਟੈਲੀਫੋਨ ਤੇ ਇੰਟਰਨੈੱਟ ਸੇਵਾ ਵੀ ਪੂਰੀ ਤਰ੍ਹਾਂ ਬੰਦ ਹੋ ਗਈ ਹੈ। ਇਹੀ ਕਾਰਨ ਹੈ ਕਿ ਫਿਲਹਾਲ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ ਹੈ। ਇੱਥੇ ਜਵਾਲਾਮੁਖੀ ‘ਚ ਜ਼ਬਰਦਸਤ ਧਮਾਕਾ ਹੋਇਆ, ਜਿਸ ਤੋਂ ਬਾਅਦ ਸਥਿਤੀ ਕਾਫੀ ਤੇਜ਼ੀ ਨਾਲ ਬਦਲ ਗਈ।

ਸੁਨਾਮੀ ਦੀਆਂ ਲਹਿਰਾਂ ਅਤੇ ਤਬਾਹ ਹੋਏ ਘਰਾਂ ਦੀਆਂ ਫੁਟੇਜ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਪ੍ਰਸ਼ਾਸਨ ਨੂੰ ਇੱਥੇ ਮੌਜੂਦ ਲੋਕਾਂ ਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਵਾਇਰਲ ਹੋ ਰਹੀ ਜ਼ਿਆਦਾਤਰ ਫੁਟੇਜ ਦੱਖਣੀ ਪ੍ਰਸ਼ਾਂਤ ਟਾਪੂ ਨੂੰ ਦਿਖਾ ਰਹੀ ਹੈ ਜਿੱਥੇ ਸਮੁੰਦਰੀ ਕੰਢੇ ‘ਤੇ ਸੈਂਕੜੇ ਘਰਾਂ ਨੂੰ ਢਾਹਿਆ ਹੋਇਆ ਦਿਖਾਇਆ ਗਿਆ ਹੈ। ਇੱਥੇ ਫੋਨ ਅਤੇ ਇੰਟਰਨੈੱਟ ਸੇਵਾ ਠੱਪ ਹੈ। ਫਿਲਹਾਲ ਸੁਨਾਮੀ ਤੋਂ ਬਾਅਦ ਇੱਥੇ ਜਾਨ-ਮਾਲ ਦੇ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰੇਨ ਦਾ ਕਹਿਣਾ ਹੈ ਕਿ ਟੋਂਗਾ ਵਿਚ ਸੰਚਾਰ ਪ੍ਰਣਾਲੀ ਨੂੰ ਸੁਧਾਰਨ ਲਈ ਵੀ ਕੰਮ ਸ਼ੁਰੂ ਹੋ ਗਿਆ ਹੈ ਪਰ ਹੁਣ ਤਕ ਇਹ ਬਹੁਤ ਸੀਮਤ ਦਾਇਰੇ ਵਿਚ ਹੀ ਹੋਇਆ ਹੈ। ਰਾਜਧਾਨੀ ਨੁਕੂ ਅਲੋਫਾ ਵਿਚ ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਸੰਪਰਕ ਨਹੀਂ ਹੈ।ਤੁਹਾਨੂੰ ਦੱਸ ਦੇਈਏ ਕਿ ਟੋਂਗਾ ਟਾਪੂ 2383 ਕਿਲੋਮੀਟਰ ਵਿਚ ਫੈਲਿਆ ਹੋਇਆ ਹੈ।

ਇੱਥੇ 1 ਲੱਖ 5 ਹਜ਼ਾਰ ਲੋਕ ਰਹਿੰਦੇ ਹਨ। ਇਹ ਨਿਊਜ਼ੀਲੈਂਡ ਦੇ ਉੱਤਰ-ਪੂਰਬ ਵਿਚ ਸਥਿਤ ਹੈ। ਆਰਡਰੇਨ ਦਾ ਕਹਿਣਾ ਹੈ ਕਿ ਜਵਾਲਾਮੁਖੀ ਦੇ ਫਟਣ ਕਾਰਨ ਸੁਆਹ ਦੀ ਮੋਟੀ ਪਰਤ ਵੀ ਇਕੱਠੀ ਹੋ ਗਈ ਹੈ। ਫਿਲਹਾਲ ਇੱਥੋਂ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਰਹੀ ਹੈ। ਸ਼ਨਿਚਰਵਰਾ ਨੂੰ ਜਵਾਲਾਮੁਖੀ ਦੇ ਫਟਣ ਨੂੰ ਸੈਟੇਲਾਈਟ ਤਸਵੀਰਾਂ ਤੋਂ ਦੇਖਿਆ ਜਾ ਸਕਦਾ ਹੈ। ਇਨ੍ਹਾਂ ਤਸਵੀਰਾਂ ‘ਚ ਜਵਾਲਾਮੁਖੀ ‘ਚੋਂ ਧੂੰਆਂ ਨਿਕਲਦਾ ਸਾਫ ਦੇਖਿਆ ਜਾ ਸਕਦਾ ਹੈ। ਇਹ ਧੂੰਆਂ ਕਰੀਬ 12 ਮੀਲ ਦੀ ਉਚਾਈ ਤਕ ਦੇਖਿਆ ਜਾ ਰਿਹਾ ਹੈ। ਟੋਂਗਾ ਟਾਪੂ ਉੱਤੇ ਜਵਾਲਾਮੁਖੀ ਸੁਆਹ ਦੀ ਇਕ ਪਰਤ ਵੀ ਦਿਖਾਈ ਦਿੰਦੀ ਹੈ। ਇਸ ਸਮੇਂ ਹਰ ਕੋਈ ਉਥੇ ਰਹਿਣ ਵਾਲੇ ਲੋਕਾਂ ਲਈ ਚਿੰਤਾ ਕਰ ਰਿਹਾ ਹੈ। ਸੂਚਨਾ ਨਾ ਮਿਲਣ ਅਤੇ ਸੰਚਾਰ ਸੇਵਾ ਵਿੱਚ ਵਿਘਨ ਪੈਣ ਕਾਰਨ ਲੋਕਾਂ ਦੀ ਚਿੰਤਾ ਹੋਰ ਵਧ ਗਈ ਹੈ।

ਆਕਲੈਂਡ ਸਮੇਤ ਹੋਰ ਸ਼ਹਿਰਾਂ ਵਿੱਚ ਵੀ ਟਾਂਗਾ ਵਿੱਚ ਵਸਦੇ ਲੋਕਾਂ ਦੀ ਤੰਦਰੁਸਤੀ ਲਈ ਵਿਸ਼ੇਸ਼ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ।ਰੇਡੀਓ ਨਿਊਜ਼ੀਲੈਂਡ ਦੇ ਮੁਤਾਬਕ, ਆਕਲੈਂਡ ਦੇ ਵੈਸਟਲੇਨ ਚਰਚ ਦੇ ਸੈਕਟਰੀ ਮੈਕੇਲੀ ਐਟਿਓਲਾ ਦਾ ਕਹਿਣਾ ਹੈ ਕਿ ਅਸੀਂ ਸਾਰੇ ਉੱਥੇ ਦੇ ਲੋਕਾਂ ਦੀ ਤੰਦਰੁਸਤੀ ਲਈ ਪ੍ਰਾਰਥਨਾ ਕਰ ਰਹੇ ਹਾਂ। ਵਾਹਿਗੁਰੂ ਮੇਹਰ ਕਰੇ ਸਭ ਨੂੰ ਸੁਰੱਖਿਅਤ ਰੱਖੇ। ਨਿਊਜ਼ੀਲੈਂਡ ਦੇ ਪੀਐਮ ਦਾ ਕਹਿਣਾ ਹੈ ਕਿ ਸੰਚਾਰ ਪ੍ਰਣਾਲੀ ਨੂੰ ਦਰੁਸਤ ਕਰਨ ਲਈ ਜੰਗੀ ਪੱਧਰ ‘ਤੇ ਕੰਮ ਕੀਤਾ ਜਾ ਰਿਹਾ ਹੈ। ਟੋਂਗਾ ਵਿਚ ਨਿਊਜ਼ੀਲੈਂਡ ਦਾ ਹਵਾਲਾ ਦਿੰਦੇ ਹੋਏ ਪੀਐਮ ਨੇ ਕਿਹਾ ਹੈ ਕਿ ਬਹੁਤ ਸਾਰੇ ਘਰ, ਦੁਕਾਨਾਂ ਅਤੇ ਹੋਰ ਚੀਜ਼ਾਂ ਤਬਾਹ ਹੋ ਗਈਆਂ ਹਨ।

Leave a Reply

Your email address will not be published. Required fields are marked *