ਇਕ ਦਿਨ ‘ਚ ਰਿਕਾਰਡ 4529 ਮੌਤਾਂ

Home » Blog » ਇਕ ਦਿਨ ‘ਚ ਰਿਕਾਰਡ 4529 ਮੌਤਾਂ
ਇਕ ਦਿਨ ‘ਚ ਰਿਕਾਰਡ 4529 ਮੌਤਾਂ

ਨਵੀਂ ਦਿੱਲੀ / ਭਾਰਤ ‘ਚ ਕੋਰੋਨਾ ਦੇ ਕਹਿਰ ਦੌਰਾਨ ਜਿੱਥੇ ਨਵੇਂ ਮਾਮਲਿਆਂ ‘ਚ ਥੋੜ੍ਹੀ ਗਿਰਾਵਟ ਨਜ਼ਰ ਆ ਰਹੀ ਹੈ, ਉੱਥੇ ਮੌਤਾਂ ਦੇ ਲਗਾਤਾਰ ਵਧਦੇ ਅੰਕੜੇ ਅਜੇ ਵੀ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ |

ਪਿਛਲੇ 24 ਘੰਟਿਆਂ ‘ਚ ਪੂਰੇ ਦੇਸ਼ ‘ਚ ਰਿਕਾਰਡ 4529 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ, ਜੋ ਕਿ ਹੁਣ ਤੱਕ ਪੂਰੇ ਵਿਸ਼ਵ ‘ਚ ਇਕ ਦਿਨ ‘ਚ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦਾ ਸਭ ਤੋਂ ਵੱਧ ਅੰਕੜਾ ਹੈ | ਅੰਕੜਿਆਂ ਮੁਤਾਬਿਕ ਪਿਛਲੇ 24 ਘੰਟਿਆਂ ‘ਚ ਕੋਰੋਨਾ ਕਾਰਨ ਜਾਨ ਗੁਆਉਣ ਵਾਲਾ ਹਰ ਤੀਜਾ ਵਿਅਕਤੀ ਭਾਰਤੀ ਹੈ | ਹਾਲਾਂਕਿ ਦੇਸ਼ ‘ਚ ਨਵੇਂ ਮਾਮਲਿਆਂ ਦੇ ਅੰਕੜੇ ਕੁਝ ਰਾਹਤ ਦੇਣ ਵਾਲੇ ਹਨ | ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 2,67,334 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਦਕਿ ਇਸੇ ਸਮੇਂ ਦੌਰਾਨ 3,89,851 ਲੋਕ ਠੀਕ ਹੋਏ ਹਨ | ਦੇਸ਼ ‘ਚ ਜ਼ੇਰੇ ਇਲਾਜ ਮਾਮਲਿਆਂ ਦੀ ਗਿਣਤੀ 32 ਲੱਖ, 26 ਹਜ਼ਾਰ ਤੋਂ ਵੱਧ ਹੋ ਗਈ ਹੈ | ਸਿਹਤ ਮੰਤਰਾਲੇ ਅਨੁਸਾਰ ਦੇਸ਼ ‘ਚ ਪਾਜ਼ੀਟੀਵਿਟੀ ਦਰ ਘਟ ਕੇ 13.31 ਫ਼ੀਸਦੀ ਹੋ ਗਈ ਹੈ |

ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ਭਰ ‘ਚ ਬੀਤੇ 24 ਘੰਟਿਆਂ ਦੌਰਾਨ 20 ਲੱਖ ਤੋਂ ਵੱਧ ਕੋਰੋਨਾ ਟੈਸਟ ਕੀਤੇ ਗਏ, ਜੋ ਇਕ ਵਿਸ਼ਵ ਰਿਕਾਰਡ ਹੈ ਅਤੇ ਭਾਰਤ ਵਿਚ ਇਕ ਦਿਨ ‘ਚ ਕੀਤੀ ਜਾਂਚ ਦੀ ਸਭ ਤੋਂ ਵੱਡੀ ਗਿਣਤੀ ਹੈ | ਮੰਤਰਾਲੇ ਅਨੁਸਾਰ ਦੇਸ਼ ‘ਚ ਪਾਜ਼ੀਟੀਵਿਟੀ ਦਰ ਘਟ ਕੇ 13.31 ਫ਼ੀਸਦੀ ਹੋ ਗਈ ਹੈ | ਦੇਸ਼ ‘ਚ ਲਗਾਤਾਰ ਛੇਵੇਂ ਦਿਨ ਕੋਰੋਨਾ ਤੋਂ ਇਕ ਦਿਨ ਵਿਚ ਠੀਕ ਹੋਣ ਵਾਲਿਆਂ ਦੀ ਗਿਣਤੀ ਨਵੇਂ ਮਾਮਲਿਆਂ ਤੋਂ ਜ਼ਿਆਦਾ ਰਹੀ ਹੈ | ਮੰਤਰਾਲੇ ਅਨੁਸਾਰ ਪੂਰੇ ਦੇਸ਼ ਵਿਚ ਇਕ ਦਿਨ ‘ਚ ਕੁੱਲ 20.08 ਲੱਖ ਲੋਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ, ਜੋ ਇਕ ਵਿਸ਼ਵ ਰਿਕਾਰਡ ਵੀ ਹੈ | ਹੁਣ ਤੱਕ ਦੇਸ਼ ‘ਚ 32 ਕਰੋੜ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ ਅਤੇ ਕੁੱਲ ਪਾਜ਼ੀਟੀਵਿਟੀ ਦਰ ਫ਼ਿਲਹਾਲ 7.96 ਫ਼ੀਸਦੀ ਹੈ | ਮੰਤਰਾਲੇ ਨੇ ਕਿਹਾ ਕਿ ਅੰਕੜਿਆਂ ਦਾ ਸਥਿਰ ਹੋਣਾ ਜਾਰੀ ਹੈ ਅਤੇ ਭਾਰਤ ਲਗਾਤਾਰ ਤੀਸਰੇ ਦਿਨ 3 ਲੱਖ ਤੋਂ ਘੱਟ ਨਵੇਂ ਮਾਮਲੇ ਸਾਹਮਣੇ ਆਏ ਹਨ |

Leave a Reply

Your email address will not be published.