ਇਕਬਾਲ ਸਿੰਘ ਲਾਲਪੁਰਾ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨਿਯੁਕਤ

Home » Blog » ਇਕਬਾਲ ਸਿੰਘ ਲਾਲਪੁਰਾ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨਿਯੁਕਤ
ਇਕਬਾਲ ਸਿੰਘ ਲਾਲਪੁਰਾ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨਿਯੁਕਤ

ਨਵੀਂ ਦਿੱਲੀ / ਸਾਬਕਾ ਆਈ.ਪੀ.ਐਸ. ਅਧਿਕਾਰੀ ਇਕਬਾਲ ਸਿੰਘ ਲਾਲਪੁਰਾ ਨੂੰ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ |

ਇਹ ਜਾਣਕਾਰੀ ਸੂਤਰਾਂ ਵਲੋਂ ਬੁੱਧਵਾਰ ਨੂੰ ਦਿੱਤੀ ਗਈ | ਭਾਜਪਾ ਦੇ ਬੁਲਾਰੇ ਸ. ਲਾਲਪੁਰਾ ਪੰਜਾਬ ਦੇ ਰਹਿਣ ਵਾਲੇ ਹਨ ਅਤੇ ਸਿੱਖ ਭਾਈਚਾਰੇ ਨਾਲ ਸਬੰਧ ਰੱਖਦੇ ਹਨ | ਲਾਲਪੁਰਾ ਨੇ ਸਿੱਖ ਫਲਾਸਫੀ ਤੇ ਇਤਿਹਾਸ ਬਾਰੇ ਕਈ ਕਿਤਾਬਾਂ ਲਿਖੀਆਂ ਹਨ | ਲਾਲਪੁਰਾ ਪ੍ਰੈਜ਼ੀਡੈਂਟਸ ਪੁਲਿਸ ਮੈਡਲ ਸਮੇਤ ਕਈ ਪੁਰਸਕਾਰ ਹਾਸਲ ਕਰ ਚੁੱਕੇ ਹਨ, ਜਿਨ੍ਹਾਂ ਨੂੰ ਪੁਲਿਸ ਮੈਡਲ ਸਲਾਹੁਣਯੋਗ ਸੇਵਾਵਾਂ ਬਦਲੇ, ਸ਼੍ਰੋਮਣੀ ਸਿੱਖ ਸਾਹਿਤਕਾਰ ਪੁਰਸਕਾਰ ਅਤੇ ਸਿੱਖ ਸਕਾਲਰ ਪੁਰਸਕਾਰ ਮਿਲ ਚੁੱਕੇ ਹਨ | ਘੱਟ ਗਿਣਤੀਆਂ ਦੀ ਕੌਮੀ ਕਮਿਸ਼ਨ (ਐਨ. ਸੀ. ਐਮ.) ਵੈੱਬਸਾਈਟ ਅਨੁਸਾਰ ਕਮਿਸ਼ਨ ਦੀ ਵਾਈਸ ਚੇਅਰਪਰਸਨ ਆਤਿਫ ਰਸ਼ੀਦ ਹੈ, ਜਦਕਿ ਪੰਜ ਮੈਂਬਰਾਂ ਦੀਆਂ ਅਸਾਮੀਆਂ ਖਾਲੀ ਹਨ | ਇਸ ਸਾਲ ਹਾਲ ਹੀ ‘ਚ ਦਿੱਲੀ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਇਹ ਪੁੱਛਿਆ ਸੀ ਕਿ ਐਨ.ਸੀ.ਐਮ. ਦੀਆਂ 7 ਅਸਾਮੀਆਂ ‘ਚੋਂ 6 ਖਾਲੀ ਕਿਉਂ ਚਲੀਆਂ ਆ ਰਹੀਆਂ ਹਨ |

ਸਿੱਖ ਇਤਿਹਾਸ ਨਾਲ ਸਬੰਧਿਤ 14 ਕਿਤਾਬਾਂ ਲਿਖ ਚੁੱਕੇ ਹਨ ਲਾਲਪੁਰਾ ਸ੍ਰੀ ਅਨੰਦਪੁਰ ਸਾਹਿਬ, (ਨਿੱਕੂਵਾਲ)-ਉੱਘੇ ਸਿੱਖ ਵਿਦਵਾਨ ਅਤੇ ਸੇਵਾ-ਮੁਕਤ ਆਈ. ਪੀ. ਐਸ. ਅਧਿਕਾਰੀ ਇਕਬਾਲ ਸਿੰਘ ਲਾਲਪੁਰਾ ਨੇ ਸਿੱਖ ਇਤਿਹਾਸ ਨਾਲ ਸਬੰਧਿਤ 14 ਕਿਤਾਬਾਂ ਲਿਖੀਆਂ ਹਨ | ਇਸ ਤੋਂ ਇਲਾਵਾ ਉਹਨਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਸਿੱਖ ਸਾਹਿਤਕਾਰ ਦਾ ਸਨਮਾਨ ਵੀ ਮਿਲਿਆ ਹੋਇਆ ਹੈ | ਉਨ੍ਹਾਂ ਦੀ ਧਰਮਪਤਨੀ ਹਰਦੀਪ ਕੌਰ ਲਾਲਪੁਰਾ ਤੇ ਬੇਟਾ ਅਜੇਵੀਰ ਸਿੰਘ ਲਾਲਪੁਰਾ ਇਲਾਕੇ ਅੰਦਰ ‘ਇਨਸਾਨੀਅਤ ਪਹਿਲਾ’ ਸੰਸਥਾ ਚਲਾ ਰਹੇ ਹਨ | ਜਿਸ ਨਾਲ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ | ਸ: ਲਾਲਪੁਰਾ ਨੇ ਇਸ ਨਿਯੁਕਤੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਦਾ ਧੰਨਵਾਦ ਕੀਤਾ ਹੈ |

Leave a Reply

Your email address will not be published.