ਆਸਾਮ ਸਮੇਤ ਉੱਤਰ-ਪੂਰਬੀ ਸੂਬਿਆਂ ‘ਚ ਭੁਚਾਲ ਦੇ ਝਟਕੇ-3 ਜ਼ਖ਼ਮੀ

Home » Blog » ਆਸਾਮ ਸਮੇਤ ਉੱਤਰ-ਪੂਰਬੀ ਸੂਬਿਆਂ ‘ਚ ਭੁਚਾਲ ਦੇ ਝਟਕੇ-3 ਜ਼ਖ਼ਮੀ
ਆਸਾਮ ਸਮੇਤ ਉੱਤਰ-ਪੂਰਬੀ ਸੂਬਿਆਂ ‘ਚ ਭੁਚਾਲ ਦੇ ਝਟਕੇ-3 ਜ਼ਖ਼ਮੀ

ਗੁਹਾਟੀ/ ਨਵੀਂ ਦਿੱਲੀ / ਜ਼ੋਰਦਾਰ ਭੁਚਾਲ ਦੇ ਝਟਕਿਆਂ ਨੇ ਅਸਾਮ ਤੇ ਉੱਤਰ ਪੂਰਬੀ ਭਾਗਾਂ ਨੂੰ ਹਿਲਾ ਕੇ ਰੱਖ ਦਿੱਤਾ, ਜਿਸ ਕਾਰਨ ਇਮਾਰਤਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਅਤੇ ਲੋਕ ਘਰਾਂ ‘ਚੋਂ ਬਾਹਰ ਆਉਣ ਲਈ ਮਜਬੂਰ ਹੋ ਗਏ।

ਸੂਤਰਾਂ ਨੇ ਦੱਸਿਆ ਕਿ ਫਿਲਹਾਲ ਮੌਤ ਦੀ ਕੋਈ ਖ਼ਬਰ ਨਹੀਂ ਆਈ ਹੈ, ਪਰ 3 ਲੋਕ ਜ਼ਖਮੀ ਹੋਏ ਹਨ। ਅਸਾਮ ‘ਚ ਸੋਨਿਤਪੁਰ ਜ਼ਿਲ੍ਹਾ ਸਥਿਤ ਹੈੱਡਕੁਆਰਟਰ ‘ਚ 6.4 ਤੀਬਰਤਾ ਦੇ ਭੁਚਾਲ ਦਾ ਪਹਿਲਾ ਝਟਕਾ ਸਵੇਰੇ 7.51 ਵਜੇ ਮਹਿਸੂਸ ਕੀਤਾ ਗਿਆ। ਭੁਚਾਲ ਦਾ ਅਸਰ ਲਗਪਗ ਸਾਰੇ ਉਤਰ ਪੂਰਬੀ ਖੇਤਰ, ਪੱਛਮੀ ਬੰਗਾਲ ਦੇ ਕੁਝ ‘ਚ ਭਾਗਾਂ, ਭੂਟਾਨ ਅਤੇ ਬੰਗਲਾਦੇਸ਼ ‘ਚ ਵੀ ਦੇਖਣ ਨੂੰ ਮਿਲਿਆ। ਖੇਤਰੀ ਮੌਸਮ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਸੰਜੇ ਸ਼ਾਹ ਨੇ ਕਿਹਾ ਕਿ ਭੁਚਾਲ ਦੇ ਪਹਿਲੇ ਝਟਕੇ ਦੇ ਬਾਅਦ ਦੂਸਰਾ ਝਟਕਾ 4.7 ਤੀਬਰਤਾ, 4 ਤੀਬਰਤਾ ਅਤੇ ਦੋ ਝਟਕੇ 3.6 ਤੀਬਰਤਾ ਦੇ ਕ੍ਰਮਵਾਰ ਸਵੇਰੇ 8.03 ਵਜੇ, 8.13 ਵਜੇ, 8.25 ਅਤੇ 8.44 ਵਜੇ ਮਹਿਸੂਸ ਕੀਤੇ ਗਏ। ਇਸ ਤੋਂ ਇਲਾਵਾ ਅਸਾਮ ਦੇ ਨਗਾਓ ਜ਼ਿਲ੍ਹੇ ‘ਚ ਸਵੇਰੇ 10.05 ਵਜੇ ਇਕ ਹੋਰ ਭੂਚਾਲ 3.2 ਤੀਬਰਤਾ ਦਾ ਆਇਆ।

ਇਸ ਤੋਂ ਬਾਅਦ ਇਕ ਹੋਰ ਝਟਕਾ ਤੇਜ਼ਪੁਰ ‘ਚ ਸਵੇਰੇ 10.39 ਵਜੇ 3.4 ਤੀਬਰਤਾ ਦਾ ਮਹਿਸੂਸ ਕੀਤਾ ਗਿਆ। ਬਾਅਦ ਦੁਪਹਿਰ 12.32 ਵਜੇ ਵੀ ਮਾਰੀਗਾਓ ‘ਚ 2.9 ਤੀਬਰਤਾ ਦਾ ਭੁਚਾਲ ਆਇਆ। ਭੁਚਾਲ ਨਾਲ ਅਸਾਮ ਦੇ ਕੇਂਦਰੀ, ਤੇਜ਼ਪੁਰ ਦੇ ਪੱਛਮੀ ਕਸਬਿਆਂ, ਨਗਾEਂ, ਗੁਹਾਟੀ, ਮੰਗਲਦੋਈ ਦੇਕੀਆਜੁਲੀ ਅਤੇ ਮਾਰੀਗਾਓ ਆਦਿ ‘ਚ ਇਮਾਰਤਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਬਹੁਤ ਸਾਰੀਆਂ ਸੜਕਾਂ ‘ਚ ਦਰਾੜਾਂ ਪੈ ਗਈਆਂ, ਆਵਾਜਾਈ ਪ੍ਰਭਾਵਿਤ ਹੋਈ। ਕਈ ਇਲਾਕਿਆਂ ‘ਚ ਪਾਣੀ ਦੀ ਨਿਕਾਸੀ ਦੇ ਨਾਲ ਖੇਤਾਂ ‘ਚ ਦਰਾੜਾਂ ਦੇਖੀਆਂ ਗਈਆਂ। ਦੁਕਾਨਾਂ ਦੇ ਸ਼ੀਸ਼ੇ ਟੁੱਟ ਗਏ। ਕੰਕਰੀਟ ਦੇ ਬਲਾਕ ਡਿਗਣ ਕਾਰਨ ਕਈ ਵਾਹਨ ਨੁਕਸਾਨੇ ਗਏ। ਗੁਹਾਟੀ ‘ਚ ਮੁੱਖ ਮੁੰਤਰੀ ਦਾ ਬਲਾਕ ‘ਜਨਤਾ ਭਵਨ’ ਕੰਪਲੈਕਸ, ਸੂਬਾ ਸਕੱਤਰੇਤ ਨੂੰ ਕੁਝ ਨੁਕਸਾਨ ਪੁੱਜਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨਾਲ ਗੱਲ ਕਰਕੇ ਭੂਚਾਲ ਨਾਲ ਹੋਏ ਨੁਕਸਾਨ ਬਾਰੇ ਜਾਣਕਾਰੀ ਲਈ ਹੈ। ਇਸ ਤੋਂ ਬਿਨਾਂ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਆਸਾਮ ਦੇ ਲੋਕਾਂ ਦੇ ਨਾਲ ਖੜੇ ਹਨ ਅਤੇ ਉਨ੍ਹਾਂ ਪਾਰਟੀ ਵਰਕਰਾਂ ਨੂੰ ਮੂਹਰੇ ਹੋ ਕੇ ਲੋਕਾਂ ਦੀ ਮਦਦ ਕਰਨ ਲਈ ਕਿਹਾ

Leave a Reply

Your email address will not be published.