ਆਲੀਆ ਭੱਟ ਅਤੇ ਰਣਬੀਰ ਕਪੂਰ ਇਸੇ ਸਾਲ ਵਿਆਹ ਦੇ ਬੰਧਨ ਵਿੱਚ ਬੱਝ ਜਾਉਣਗੇ!

ਆਲੀਆ ਭੱਟ ਅਤੇ ਰਣਬੀਰ ਕਪੂਰ ਬਾਲੀਵੁੱਡ ਦੀਆਂ ਪਸੰਦੀਦਾ ਜੋੜੀਆਂ ਵਿੱਚੋਂ ਇੱਕ ਹਨ।

ਫੈਨਜ਼ ਹੁਣ ਦੋਵਾਂ ਦੇ ਵਿਆਹ ਦਾ ਇੰਤਜ਼ਾਰ ਕਰ ਰਹੇ ਹਨ। ‘ਬ੍ਰਹਮਾਸਤਰ’ ਦੇ ਮੋਸ਼ਨ ਪੋਸਟਰ ਲਾਂਚ ‘ਚ ਪ੍ਰਸ਼ੰਸਕਾਂ ਨੇ ਮੀਡੀਆ ਦੇ ਸਾਹਮਣੇ ਰਣਬੀਰ ਤੋਂ ਪੁੱਛਿਆ ਕਿ ਉਹ ਕਦੋਂ ਵਿਆਹ ਕਰਨਗੇ। ਕਿਸੇ ਨਾ ਕਿਸੇ ਕਾਰਨ ਦੋਵਾਂ ਦਾ ਵਿਆਹ ਟਾਲਦਾ ਜਾ ਰਿਹਾ ਹੈ। ਪਰ ਹੁਣ ਲੱਗ ਰਿਹਾ ਹੈ ਕਿ ਇਹ ਜੋੜਾ ਸਾਲ 2022 ਵਿੱਚ ਵਿਆਹ ਕਰ ਲਵੇਗਾ। ਰਿਪੋਰਟ ਮੁਤਾਬਿਕ ਆਲੀਆ ਭੱਟ ਅਤੇ ਰਣਬੀਰ ਕਪੂਰ ਅਪ੍ਰੈਲ 2022 ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਆਲੀਆ ਅਤੇ ਰਣਬੀਰ ਦੇ ਵਿਆਹ ਦੀਆਂ ਖਬਰਾਂ ਕਾਫੀ ਸਮੇਂ ਤੋਂ ਆ ਰਹੀਆਂ ਹਨ। ਇਸ ਤੋਂ ਪਹਿਲਾਂ ਖਬਰਾਂ ਸਨ ਕਿ ਦੋਵੇਂ ਦਸੰਬਰ 2021 ‘ਚ ਵਿਆਹ ਕਰ ਲੈਣਗੇ। ਇਸ ਦੇ ਨਾਲ ਹੀ ਦੋਵਾਂ ਪਰਿਵਾਰਾਂ ‘ਚ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ।

ਕਰੀਬੀ ਲੋਕਾਂ ਦਾ ਕਹਿਣਾ ਹੈ ਕਿ ਰਣਬੀਰ-ਆਲੀਆ ਦਾ ਵਿਆਹ ਰਾਜਸਥਾਨ ਦੇ ਰਣਥੰਬੌਰ ‘ਚ ਹੋ ਸਕਦਾ ਹੈ ਕਿਉਂਕਿ ਦੋਵਾਂ ਨੇ ਸਭ ਤੋਂ ਜ਼ਿਆਦਾ ਛੁੱਟੀਆਂ ਇੱਥੇ ਹੀ ਬਿਤਾਈਆਂ ਹਨ ਅਤੇ ਇਹ ਦੋਵਾਂ ਦੇ ਪਸੰਦੀਦਾ ਸਥਾਨਾਂ ਵਿੱਚੋਂ ਇੱਕ ਹੈ। ਕੈਟਰੀਨਾ ਕੈਫ ਨੇ ਵੀ ਵਿਆਹ ਲਈ ਰਣਥੰਬੋਰ ਨੂੰ ਚੁਣਿਆ ਸੀ। ਇਸ ਤੋਂ ਪਹਿਲਾਂ ਇਕ ਰਿਪੋਰਟ ‘ਚ ਦੱਸਿਆ ਗਿਆ ਸੀ ਕਿ ਆਲੀਆ ਰਣਬੀਰ ਨੇ ਡੈਸਟੀਨੇਸ਼ਨ ਵੈਡਿੰਗ ਦਾ ਪਲਾਨ ਰੱਦ ਕਰ ਦਿੱਤਾ ਹੈ ਅਤੇ ਮੁੰਬਈ ‘ਚ ਹੀ ਵਿਆਹ ਕਰਨ ਜਾ ਰਹੇ ਹਨ। ਪਰ ਆਉਣ ਵਾਲੀ ਫਿਲਮ ‘ਬ੍ਰਹਮਾਸਤਰ’ ਕਾਰਨ ਵਿਆਹ ‘ਚ ਦੇਰੀ ਹੋ ਗਈ। ਆਲੀਆ ਰਣਬੀਰ ਦੇ ਨਾਲ-ਨਾਲ ਮੇਕਰਸ ਵੀ ਚਾਹੁੰਦੇ ਸਨ ਕਿ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਵਿਆਹ ਨਾ ਹੋਵੇ। ਪਰ ਹੁਣ ਤਾਜ਼ਾ ਖਬਰਾਂ ਮੁਤਾਬਿਕ ਦੋਵੇਂ ਲਵ ਬਰਡ ਅਪ੍ਰੈਲ ‘ਚ ਵਿਆਹ ਕਰ ਸਕਦੇ ਹਨ।

Leave a Reply

Your email address will not be published. Required fields are marked *