ਚੰਡੀਗੜ੍ਹ : ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਨੇ ਪੰਜਾਬ ਦੇ ਸੀਐਮ ਭਗਵੰਤ ਮਾਨ ‘ਤੇ ਵੱਡਾ ਤੰਜ ਕੱਸਿਆ ਹੈ।
ਉਨ੍ਹਾਂ ਨੇ ਚੋਣਾਂ ਵੇਲੇ ਕੀਤੇ ਵਾਅਦੇ ਪੂਰਾ ਕਰਨ ਦਾ ਦਾ ਵਕਤ ਆਇਆ ਤਾਂ ਕਟੋਰਾ ਚੁੱਕ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਪਹੁੰਚ ਗਏ। ਇਹ ਬਹੁਤ ਹੀ ਸ਼ਰਮਨਾਕ ਹੈ। ਜਿਹੜ ਮੁੱਖ ਮੰਤਰੀ ਫਰੀ ਵਿੱਚ ਦੇਣ ਦੀ ਗੱਲ ਕਰਦਾ ਸੀ ਤੇ ਹੁਣ ਕਟੋਰਾ ਚੁੱਕੇ ਕੇ 50 ਹਜ਼ਾਰ ਕਰੋੜ ਰੁਪਏ ਦੀ ਮੰਗ ਕਰਦਾ ਹੈ। ਸੀਐੱਮ ਮਨੋਹਰ ਲਾਲ ਨੇ ਕਿਹਾ ਕਿ ਕੇਂਦਰ ਤੋਂ ਪੈਸੇ ਲੈ ਕੇ ਰਾਜਨੀਤੀ ਕਰਨਾ ਬੇਹੱਦ ਹੀ ਸ਼ਰਮਨਾਕ ਹੈ। ਇਹ ਚੰਗੀ ਗੱਲ ਨਹੀਂ ਹੈ। ਜੇਕਰ ਰਾਜਨੀਤੀ ਕਰਨੀ ਹੈ ਤਾਂ ਆਪਣੇ ਦਮ ਉੱਤੇ ਕਰੋ।
ਦੱਸ ਦੇਈਏ ਕਿ ਪਿਛਲੇ ਹਫਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਆਰਥਿਕ ਸੰਕਟ ਤੋਂ ਰਾਹਤ ਲਈ ਕੇਂਦਰ ਸਰਕਾਰ ਤੋਂ ਇੱਕ ਲੱਖ ਦੇ ਪੈਕਜ ਦੀ ਮੰਗ ਕੀਤੀ ਸੀ।ਚੰਡੀਗੜ੍ਹ ‘ਚ ਕੇਂਦਰ ਦਾ ਸਰਵਿਸ ਰੂਲ ਲਾਗੂ ਹੋਣ ‘ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਮੈਂ ਲਗਾਤਾਰ ਬਾਹਰ ਸੀ, ਪਤਾ ਨਹੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੇਂਦਰ ਦੇ ਸਰਵਿਸ ਰੂਲ ਬਾਰੇ ਕੀ ਕਿਹਾ ਹੈ। ਚੰਡੀਗੜ੍ਹ ਨੂੰ ਹਰਿਆਣਾ ਤੋਂ ਕੋਈ ਨਹੀਂ ਖੋਹ ਸਕਦਾ ਪਰ ਚੰਡੀਗੜ੍ਹ ਆਪਣੇ ਆਪ ਵਿੱਚ ਯੂ.ਟੀ ਹੈ।ਚੰਡੀਗੜ੍ਹ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਹੈ। ਇਸ ਵਿੱਚ ਪੰਜਾਬ ਤੇ ਹਰਿਆਣਆ ਦੇ ਅਫਸਰਾਂ ਦੀ ਗਿਣਤੀ 60 ਅਤੇ 40 ਦੇ ਅਨੁਪਾਤ ਵਿਚ ਹਹੇਗੀ।
ਮਨੋਹਰ ਲਾਲ ਨੇ ਕਿਹਾ ਕਿ ਮੈਨੂੰ ਅਸ਼ੋਕ ਖੇਮਕਾ ਦਾ ਕੋਈ ਪੱਤਰ ਨਹੀਂ ਮਿਲਿਆ ਹੈ ਪਰ ਅਸੀਂ ਪਹਿਲਾਂ ਹੀ ਰਜਿਸਟਰੀਆਂ ‘ਚ ਧਾਰਾ 7ਏ ਦਾ ਮਾਮਲਾ ਦਰਜ ਕਰ ਲਿਆ ਹੈ। ਸਾਢੇ ਤਿੰਨ ਸੌ ਲੋਕਾਂ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ, ਅਸੀਂ 2010 ਤੋਂ 2016 ਤੱਕ ਦੀਆਂ ਰਜਿਸਟਰੀਆਂ ਦੀ ਜਾਂਚ ਕਰਵਾ ਰਹੇ ਹਾਂ।