ਆਨੰਦ ਮਹਿੰਦਰਾ ਨੇ ਬੈਲਗੱਡੀਆ ਨਾਲ ਕੀਤੀ ਟੇਸਲਾ ਦੀ ਤੁਲਨਾ

ਨਵੀਂ ਦਿੱਲੀ: ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਟੇਸਲਾ ਦੇ ਸੀਈਓ ਐਲਨ ਮਸਕ ਨੂੰ ਟੈਗ ਕਰਦੇ ਹੋਏ ਇੱਕ ਫੋਟੋ ਟਵੀਟ ਕੀਤੀ ਹੈ।

ਜਿਸ ਤੋਂ ਬਾਅਦ ਹੁਣ ਤਕ ਇਸ ਪੋਸਟ ਨੂੰ 15,000 ਤੋਂ ਵੱਧ ਲੋਕ ਰੀਟਵੀਟ ਕਰ ਚੁੱਕੇ ਹਨ। ਇਹ ਫੋਟੋ ਦੇਖ ਕੇ ਪੁਰਾਣੇ ਜ਼ਮਾਨੇ ਦੀ ਯਾਦ ਆ ਜਾਂਦੀ ਹੈ, ਜਦੋਂ ਲੋਕ ਬੈਲ ਗੱਡੀਆਂ ‘ਤੇ ਮੀਲਾਂ ਦਾ ਸਫ਼ਰ ਕਰਦੇ ਸਨ। ਉਨ੍ਹੀਂ ਦਿਨੀਂ ਨਾ ਤਾਂ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੀ ਚਿੰਤਾ ਸੀ ਤੇ ਨਾ ਹੀ ਪ੍ਰਦੂਸ਼ਣ ਦਾ ਡਰ। ਆਨੰਦ ਮਹਿੰਦਰਾ ਨੇ ਟਵੀਟ ਕਰਕੇ ਅਤੀਤ ਨੂੰ ਮੌਜੂਦਾ ਹਾਲਾਤ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਜੋ ਫੋਟੋ ਪੋਸਟ ਕੀਤੀ ਹੈ, ਉਸ ਦੇ ਹੇਠਾਂ ਲਿਖਿਆ ਹੈ ਕਿ ਇਸ ਬੈਲਗੱਡੀ ਵਰਗੀਆਂ ਟੇਸਲਾ ਕਾਰਾਂ ਹਨ? ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਕਿਸ ਤਰ੍ਹਾਂ ਦੀ ਤੁਲਨਾ ਹੈ? ਪਰ, ਤੁਹਾਨੂੰ ਦੱਸ ਦੇਈਏ ਕਿ ਇਹ ਫੋਟੋ ਬਹੁਤ ਮਾਇਨੇ ਰੱਖਦੀ ਹੈ।ਅਸਲ ‘ਚ ਆਨੰਦ ਮਹਿੰਦਰਾ ਨੇ ਜੋ ਪੋਸਟ ਕੀਤਾ ਹੈ, ਉਸ ‘ਚ ਬੈਲਗੱਡੀ ਦਿਖਾਈ ਦੇ ਰਹੀ ਹੈ। ਇਸ ‘ਚ ਇੱਕ ਗੱਡੀ ਉੱਤੇ ਦੋ ਆਦਮੀ ਲੇਟੇ ਹੋਏ ਹਨ, ਜਦੋਂ ਕਿ ਦੋ ਬਲਦ ਗੱਡੀ ਨੂੰ ਖਿੱਚਦੇ ਹੋਏ ਨਜ਼ਰ ਆ ਰਹੇ ਹਨ। ਟਵੀਟ ‘ਚ ਚਿੱਤਰ ਦਾ ਟੈਕਸਟ ਹੋਰ ਵੀ ਦਿਲਚਸਪ ਹੈ। ਪੋਸਟ ‘ਚ ਤਸਵੀਰ ਦੇ ਹੇਠਾਂ ਅਸਲੀ ਟੇਸਲਾ ਵਾਹਨ ਲਿਖਿਆ ਗਿਆ ਹੈ। ਪੋਸਟ ‘ਚ ਲਿਖਿਆ ਗਿਆ ਹੈ ਕਿ ਇਹ ਅਸਲੀ ਟੇਸਲਾ ਵਾਹਨ ਹੈ, ਜਿਸ ‘ਚ ਨਾ ਤਾਂ ਗੂਗਲ ਮੈਪ ਦੀ ਲੋੜ ਹੈ, ਨਾ ਹੀ ਕੋਈ ਈਂਧਨ ਖਰੀਦਣਾ ਪੈਂਦਾ ਹੈ ਤੇ ਨਾ ਹੀ ਕੋਈ ਪ੍ਰਦੂਸ਼ਣ ਹੁੰਦਾ ਹੈ। ਟੇਸਲਾ ਕਾਰਾਂ ਫੁੱਲ ਸੈਲਫ-ਡ੍ਰਾਈਵਿੰਗ ਮੋਡ (ਐੱਫ ਐੱਸ ਡੀ)ਨਾਲ ਲੈਸ ਹਨ।

ਟੇਸਲਾ ਦੀਆਂ ਇਲੈਕਟ੍ਰਿਕ ਕਾਰਾਂ ਐੱਫ ਐੱਸ ਡੀ ਮੋਡ ਨਾਲ ਲੈਸ ਹਨ

ਟੇਸਲਾ ਦੀ ਆਟੋਮੈਟਿਕ ਕਾਰ ਦੇ ਨਾਲ, ਤੁਸੀਂ ਘਰ ਤੋਂ ਦਫਤਰ ਜਾਂ ਯਾਤਰਾ ਦੌਰਾਨ ਰਸਤੇ ‘ਤੇ ਝਪਕੀ ਵੀ ਲੈ ਸਕਦੇ ਹੋ। ਟੇਸਲਾ ਕਾਰਾਂ ਆਟੋਪਾਇਲਟ ਡਰਾਈਵਿੰਗ ਤਕਨੀਕ ਨਾਲ ਲੈਸ ਹਨ। ਇਲੈਕਟ੍ਰਿਕ ਕਾਰ ਦਾ ਬ੍ਰਾਂਡ ਐੱਫ ਐੱਸ ਡੀ ਨਾਮਕ ਪੂਰੀ ਤਰ੍ਹਾਂ ਸਵੈ-ਡਰਾਈਵਿੰਗ ਤਕਨਾਲੋਜੀ ‘ਤੇ ਵੀ ਕੰਮ ਕਰ ਰਿਹਾ ਹੈ।

Leave a Reply

Your email address will not be published. Required fields are marked *