ਆਟੋ-ਪਾਇਲਟ ਮੋਡ ‘ਤੇ ਲੱਗੀ ਟੈੱਸਲਾ ਦੀ ਕਾਰ ‘ਚ ਲੱਗੀ ਅੱਗ, 2 ਦੀ ਮੌਤ

Home » Blog » ਆਟੋ-ਪਾਇਲਟ ਮੋਡ ‘ਤੇ ਲੱਗੀ ਟੈੱਸਲਾ ਦੀ ਕਾਰ ‘ਚ ਲੱਗੀ ਅੱਗ, 2 ਦੀ ਮੌਤ
ਆਟੋ-ਪਾਇਲਟ ਮੋਡ ‘ਤੇ ਲੱਗੀ ਟੈੱਸਲਾ ਦੀ ਕਾਰ ‘ਚ ਲੱਗੀ ਅੱਗ, 2 ਦੀ ਮੌਤ

ਵਾਸ਼ਿੰਗਟਨ – ਆਟੋ-ਪਾਇਲਟ ਡਰਾਈਵਰ ਮੋਡ ‘ਤੇ ਲੱਗੀ ਟੈੱਸਲਾ ਦੀ ਇਕ ਇਲੈਕਟ੍ਰਿਕ ਕਾਰ ਟੈੱਕਸਾਸ ਦੇ ਸ਼ਹਿਰ ਹਿਊਸਟਨ ਵਿਚ ਦਰੱਖਤ ਨਾਲ ਟੱਕਰਾ ਗਈ।

ਇਸ ਵਿਚ 2 ਲੋਕਾਂ ਦੀ ਮੌਤ ਹੋ ਦੀ ਵੀ ਜਾਣਕਾਰੀ ਹੈ। ਜਿਸ ਵੇਲੇ ਇਹ ਘਟਨਾ ਵਾਪਰੀ ਉਸ ਵੇਲੇ ਡਰਾਈਵਰ ਸੀਟ ‘ਤੇ ਬਿਨਾਂ ਕਿਸੇ ਡਰਾਈਵਰ ਦੇ ਇਹ 2019 ਮਾਡਲ ਟੈੱਸਲਾ ਮਾਡਲ ਐੱਸ. ਕਾਰ ਕਾਫੀ ਤੇਜ਼ ਰਫਤਾਰ ਨਾਲ ਜਾ ਰਹੀ ਸੀ। ਮੀਡੀਆ ਰਿਪੋਰਟ ਮੁਤਾਬਕ ਇਹ ਕਾਰ ਵੁਡਲੈਂਡਸ ਨੇੜੇ ਕਾਰਲਟਨ ਵੁਡਸ ਸਬ-ਡਿਵੀਜਨ ਵਿਚ ਇਕ ਦਰੱਖਤ ਨਾਲ ਜਾ ਟਕਰਾਈ। ਟਕਰਾਉਣ ਤੋਂ ਤੁਰੰਤ ਬਾਅਦ ਕਾਰ ਵਿਚ ਅੱਗ ਲੱਗ ਗਈ। ਇਸ ‘ਤੇ ਕਾਬੂ ਪਾਉਣ ਲਈ ਸਥਾਨਕ ਫਾਇਰ ਬ੍ਰਿਗੇਡ ਵਿਭਾਗ ਵੱਲੋਂ ਮੌਕੇ ‘ਤੇ ਪਹੁੰਚ ਕੇ 32000 ਗੈਲਨ (ਕਰੀਬ 1,21,133 ਲੀਟਰ) ਪਾਣੀ ਦੀ ਵਰਤੋਂ ਕਰ ਅੱਗ ‘ਤੇ ਕਾਬੂ ਪਾਇਆ ਗਿਆ। ਮੰਨਿਆ ਜਾ ਰਿਹਾ ਹੈ ਕਿ ਟੈੱਸਲਾ ਦੀ ਇਹ ਕਾਰ ਇਕ ਪੁਲ ਤੋਂ ਮੁੜਣ ਵਿਚ ਅਸਫਲ ਰਹੀ ਜਿਸ ਤੋਂ ਬਾਅਦ ਇਕ ਦਰੱਖਤ ਨਾਲ ਜਾ ਟਕਰਾਈ। ਪੁਲਸ ਜਾਂਚ ਵਿਚ ਸੀਟਾ ਕੱਢਿਆ ਗਿਆ ਕਿ ਇਸ ਕਾਰ ਵਿਚ ਇਕ ਸ਼ਖਸ ਪਿੱਛੇ ਦੀ ਸੀਟ ‘ਤੇ ਬੈਠਾ ਹੋਇਆ ਸੀ ਜਦਕਿ ਦੂਜਾ ਅੱਗੇ ਦੀ ਪੈਸੇਂਜਰ ਸੀਟਰ ‘ਤੇ। ਸਥਾਨਕ ਪੁਲਸ ਦੇ ਕਾਂਸਟੇਬਲ ਮਾਰਕ ਹਰਮਨ ਦਾ ਆਖਣਾ ਹੈ ਕਿ ਜਾਂਚ ਵਿਚ ਇਹ ਵੀ ਸਾਫ ਹੋ ਗਿਆ ਹੈ ਕਿ ਕੋਈ ਵੀ ਕਾਰ ਨਹੀਂ ਚਲਾ ਰਿਹਾ ਸੀ। ਇਸ ਘਟਨਾ ਤੋਂ ਬਾਅਦ ਫੈਡਰਲ ਅਧਿਕਾਰੀਆਂ ਨੇ ਟੈੱਸਲਾ ਵਾਹਨਾਂ ਨਾਲ ਸਬੰਧਿਤ ਆਟੋ-ਪਾਇਲਟ ਡਰਾਈਵਰ ਮੋਡ ਅਤੇ ਇਸ ਨਾਲ ਜੁੜੇ ਜ਼ੋਖਮਾਂ ਲਈ ਟੈੱਸਲਾ ਕੰਪਨੀ ਦੀ ਆਲੋਚਨਾ ਕੀਤੀ ਹੈ।

Leave a Reply

Your email address will not be published.