ਆਟਿਜਮ ਦੇ ਖ਼ਤਰੇ ਨਾਲ ਜੁੜੇ ਸੰਕੇਤਾਂ ਦਾ ਪਤਾ ਲਗਾਇਆ ਵਿਗਿਆਨੀਆਂ ਨੇ

ਕੋਲੰਬੀਆ ਯੂਨੀਵਰਸਿਟੀ ਮੇਲਮੈਨ ਸਕੂਲ ਆਫ ਪਬਲਿਕ ਹੈਲਥ ਤੇ ਨਾਰਵੇਜੀਅਨ ਨੈਸ਼ਨਲ ਇੰਸਟੀਚਿਊਟ ਆਫ ਪਬਲਿਕ ਹੈਲਥ ਦੇ ਖੋਜਕਰਤਾਵਾਂ ਵੱਲੋਂ ਕੀਤੇ ਗਏ ਇਕ ਵਿਆਪਕ ਅਧਿਐਨ ’ਚ ਆਟਿਜਮ ਸਪੈਕਟਰ ਡਿਸਆਰਡਰ (ਏਐੱਸਡੀ) ਦੇ ਵਿਕਾਸ ਦੇ ਖ਼ਤਰੇ ਨਾਲ ਜੁੜੀ ਗਰਭਕਾਲੀਨ ਸੂਜਨ ਦੇ ਸੰਕੇਤਾਂ ਦੀ ਪਛਾਣ ਕੀਤੀ ਗਈ।

ਆਟਿਜਮ ਦਿਮਾਗ਼ ਦੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੀ ਇਕ ਸਥਿਤੀ ਹੈ। ਇਹ ਅਧਿਐਨ ਗ਼ੈਰ-ਸਾਧਾਰਨ ਦਿਮਾਗ਼ੀ ਵਿਕਾਸ ਬਾਰੇ ਅਹਿਮ ਸਮਝ ਮੁਹੱਈਆ ਕਰਦਾ ਹੈ ਤੇ ਜਨਮ ਦੇ ਸਮੇਂ ਆਟਿਜਮ ਦੇ ਪ੍ਰੀਖਣ ਲਈ ਰਸਤਾ ਤਿਆਰ ਕਰਦਾ ਹੈ। ਇਸ ਦਾ ਪ੍ਰਕਾਸ਼ਨ ਮਾਲੀਕਿਊਲਰ ਸਾਕਿਆਟ੍ਰੀ ਨਾਂ ਦੀ ਮੈਗਜ਼ੀਨ ’ਚ ਹੋਇਆ ਹੈ। ਨਵੀਂ ਖੋਜ ਦੌਰਾਨ ਪ੍ਰਾਪਤ ਸਬੂਤਾਂ ਤੋਂ ਇਹ ਪਤਾ ਲੱਗਾ ਹੈ ਕਿ ਭਰੂਣ ਜੇ ਸੋਜ ਦੇ ਸੰਪਰਕ ’ਚ ਆਉਂਦਾ ਹੈ ਤਾਂ ਆਟਿਜਮ ਦਾ ਖ਼ਤਰਾ ਵੱਧ ਜਾਂਦਾ ਹੈ।

ਪਹਿਲਾਂ ਹੋਏ ਅਧਿਐਨਾਂ ’ਚ ਖੋਜਕਰਤਾਵਾਂ ਨੇ ਆਟਿਜਮ ਦੇ ਖ਼ਤਰੇ ਨੂੰ ਗਰਭ ਅਵਸਥਾ ਦੌਰਾਨ ਮਾਂ ਨੂੰ ਹੋਏ ਬੁਖਾਰ, ਇਨਫਲੂਏਂਜਾ ਇਨਫੈਕਸ਼ਨ ਹਰਪੇਸਵਾਇਰਸ ਟਾਈਪ-2 ਇਨਫੈਕਸ਼ਨ ਨਾਲ ਜੋੜਿਆ ਸੀਨਵੇਂ ਅਧਿਐਨ ’ਚ ਖੋਜਕਰਤਾਵਾਂ ਨੇ ਪ੍ਰਤੀ-ਰੱਖਿਆ ਪ੍ਰਤੀਕਿਰਿਆ ਨਾਲ ਜੁੜੇ 60 ਸੰਕੇਤਾਂ ਦਾ ਵਿਸ਼ਲੇਸ਼ਣ ਕੀਤਾ। ਗਰਭ-ਅਵਸਥਾ ’ਚ ਮਾਵਾਂ ਦੇ ਅਤੇ ਜਣੇਪੇ ਤੋਂ ਬਾਅਦ 957 ਬੱਚਿਆਂ ਦੇ ਖ਼ੂਨ ਦੇ ਨਮੂਨੇ ਲਏ ਗਏ। ਬਾਅਦ ’ਚ ਇਨ੍ਹਾਂ ’ਚੋਂ ਅੱਧੇ ਬੱਚਿਆਂ ’ਚ ਆਟਿਜਮ ਦੇ ਖ਼ਤਰੇ ਦਾ ਪਤਾ ਲੱਗਾ। ਅਧਿਐਨ ਦੀ ਸਹਿ-ਲੇਖਿਕਾ ਤੇ ਕੋਲੰਬੀਆ ਮੇਲਮੈਨ ਸਕੂਲ ’ਚ ਮਹਾਮਾਰੀ ਵਿਗਿਆਨ ਦੀ ਐਸੋਸੀਏਟ ਪ੍ਰੋਫੈਸਰ ਮੈਡੀ ਹਰਨਿੰਗ ਨੇ ਕਿਹਾ ਕਿ ਸਾਨੂੰ ਗਰਭ-ਅਵਸਥਾ ਜ਼ਰੀਏ ਮਾਵਾਂ ਦੇ ਖ਼ੂਨ ਦੇ ਨਮੂਨਿਆਂ ਤੇ ਬੱਚਿਆਂ ਦੇ ਗਰਭਕਾਲ ਖ਼ੂਨ ’ਚ ਪ੍ਰਤੀ-ਰੱਖਿਆ ਸੰਕੇਤ ਮਿਲੇ, ਜੋ ਬਾਅਦ ’ਚ ਆਟਿਜਮ ਤੋਂ ਪੀੜਤ ਸਨ।

Leave a Reply

Your email address will not be published. Required fields are marked *