ਆਈਏਐੱਸ ਅਧਿਕਾਰੀ ਦੀ ਸਰਕਾਰੀ ਰਿਹਾਇਸ਼ ‘ਚੋਂ ਸੋਨਾ, ਹੀਰੇ ਅਤੇ ਪੁਖਰਾਜ ਚੋਰੀ

ਆਈਏਐੱਸ ਅਧਿਕਾਰੀ ਦੀ ਸਰਕਾਰੀ ਰਿਹਾਇਸ਼ ‘ਚੋਂ ਸੋਨਾ, ਹੀਰੇ ਅਤੇ ਪੁਖਰਾਜ ਚੋਰੀ

ਚੰਡੀਗੜ੍ਹ : ਸੈਕਟਰ-7 ਬੀ ਸਥਿਤ ਪੰਜਾਬ ਕੇਡਰ ਦੇ ਆਈਏਐੱਸ ਮੋਹਨੀਸ਼ ਕੁਮਾਰ ਦੀ ਸਰਕਾਰੀ ਰਿਹਾਇਸ਼ ਵਿੱਚੋਂ ਹੀਰੇ, ਸੋਨੇ-ਚਾਂਦੀ ਦੇ ਗਹਿਣੇ, ਪੁਖਰਾਜ ਅਤੇ ਕੀਮਤੀ ਸਿੱਕੇ ਚੋਰੀ ਹੋ ਗਏ।

ਇਸ ਦੌਰਾਨ ਆਈਏਐਸ ਮੋਹਨੀਸ਼ ਡਾਕਟਰ ਪਤਨੀ ਮ੍ਰਿਣਾਲਿਨੀ ਨਾਲ ਹੈਦਰਾਬਾਦ ਗਏ ਹੋਏ ਸਨ। ਉਥੋਂ ਵਾਪਸ ਆ ਕੇ ਚੋਰੀ ਦੀ ਸੂਚਨਾ ਮਿਲਦੇ ਹੀ ਚੰਡੀਗੜ੍ਹ ਪੁਲੀਸ ਨੂੰ ਸ਼ਿਕਾਇਤ ਦਿੱਤੀ। ਸੂਚਨਾ ਮਿਲਣ ‘ਤੇ ਐੱਸਐੱਚਓ-26 ਅਤੇ ਫੋਰੈਂਸਿਕ ਟੀਮ ਸਮੇਤ ਉੱਚ ਅਧਿਕਾਰੀ ਪਹੁੰਚ ਗਏ। ਜੀਐਮਐਸਐਚ-16 ਵਿੱਚ ਬਤੌਰ ਮੈਡੀਕਲ ਅਫਸਰ ਤਾਇਨਾਤ ਡਾਕਟਰ ਮ੍ਰਿਣਾਲਿਨੀ ਦੀ ਸ਼ਿਕਾਇਤ ’ਤੇ ਪੁਲਿਸ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਕਰ ਰਹੀ ਹੈ। ਸ਼ਿਕਾਇਤਕਰਤਾ ਮ੍ਰਿਣਾਲਿਨੀ ਨੇ ਦੱਸਿਆ ਕਿ ਉਹ ਆਈਏਐਸ ਪਤੀ ਮੋਹਨੀਸ਼ ਕੁਮਾਰ ਨਾਲ ਨਿੱਜੀ ਕੰਮ ਲਈ ਹੈਦਰਾਬਾਦ ਗਈ ਸੀ। ਇਸੇ ਦੌਰਾਨ ਸੈਕਟਰ-7 ਸਥਿਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਨੰਬਰ 902 ਵਿੱਚ ਵੀ ਚੋਰੀ ਦੀ ਘਟਨਾ ਵਾਪਰੀ ਹੈ। ਉਸ ਦੇ ਡਰਾਈਵਰ ਸੰਦੀਪ ਕੁਮਾਰ ਨੇ ਏਅਰਪੋਰਟ ਤੋਂ ਪਿਕਅੱਪ ਲੈਣ ਲਈ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ।ਉਸ ਨੇ ਦੱਸਿਆ ਕਿ ਘਰ ਦਾ ਲੱਕੜ ਦਾ ਗੇਟ ਟੁੱਟਿਆ ਹੋਇਆ ਸੀ। ਅੰਦਰ ਜਾਣ ‘ਤੇ ਪਤਾ ਲੱਗਾ ਕਿ ਗੋਦਰੇਜ ਸਟੀਲ ਅਲਮੀਰਾ ਅਤੇ ਪਹਿਲੀ ਮੰਜ਼ਿਲ ‘ਤੇ ਇਸ ਦੇ ਲਾਕਰ ਟੁੱਟੇ ਹੋਏ ਸਨ। ਇਸ ਵਿੱਚੋਂ ਤਨਿਸ਼ਕ ਦੇ ਥੈਲੇ ਵਿੱਚ ਪਏ ਸੋਨੇ ਅਤੇ ਹੀਰੇ ਦੇ ਗਹਿਣੇ, ਲੱਕੜ ਦੇ ਤਰਾਸ਼ੇ ਹੋਏ ਡੱਬੇ ਆਦਿ ਚੋਰੀ ਹੋ ਗਏ। ਇਸ ਦੇ ਨਾਲ ਹੀ ਮੁਲਜ਼ਮਾਂ ਨੇ ਇੱਕ ਹੋਰ ਥਾਂ ’ਤੇ ਰੱਖੀ ਲੱਕੜ ਦੀ ਅਲਮਾਰੀ ਨੂੰ ਤੋੜ ਕੇ ਗਹਿਣੇ ਵੀ ਚੋਰੀ ਕਰ ਲਏ ਹਨ। ਇਸ ਦੀ ਸ਼ਿਕਾਇਤ ਤੁਰੰਤ ਪੁਲਸ ਅਧਿਕਾਰੀਆਂ ਨੂੰ ਦਿੱਤੀ ਗਈ। ਚੋਰ ਸੱਤ ਡਾਇਮੰਡ-ਗੋਲਡ ਕਿਟੀ ਸੈੱਟ, 8-10 ਸੋਨੇ ਦੀ ਚੇਨ, 10-12 ਹੀਰੇ-ਸੋਨੇ ਦੀਆਂ ਮੁੰਦਰੀਆਂ, ਤਿੰਨ ਹੀਰੇ ਦੀਆਂ ਚੂੜੀਆਂ, ਇੱਕ ਸੋਨੇ ਦਾ ਕੜਾ, ਚਾਰ ਸੋਨੇ ਦੀਆਂ ਚੂੜੀਆਂ, 15-20 ਚਾਂਦੀ ਦੇ ਸਿੱਕੇ, 6 ਸੋਨੇ ਦੇ ਸਿੱਕੇ, ਚਾਰ ਘੜੀਆਂ, ਹੀਰੇ ਦਾ ਮੰਗਲਸੂਤਰ ਅਤੇ 50 ਹਾਜ਼ਰ ਰੁਪਏ ਲੈ ਗਏ ਹਨ। ਦੱਸ ਦੇਈਏ ਜੂਨ 2022 ‘ਚ ਪਟਿਆਲਾ ਦੇ ਡੀਸੀ ਆਈਏਐਸ ਸਾਕਸ਼ੀ ਸਾਹਨੀ ਦੀ ਸੈਕਟਰ-7 ਸਥਿਤ ਸਰਕਾਰੀ ਰਿਹਾਇਸ਼ ਦਾ ਤਾਲਾ ਤੋੜ ਕੇ ਦੇਰ ਰਾਤ ਚੋਰਾਂ ਨੇ ਦੋ ਲੱਖ ਰੁਪਏ ਦੀ ਨਕਦੀ ਸਮੇਤ ਹੀਰੇ ਅਤੇ ਸੋਨੇ ਦੇ ਗਹਿਣਿਆਂ ‘ਤੇ ਹੱਥ ਸਾਫ਼ ਕਰ ਲਿਆ ਸੀ। ਸਵੇਰੇ ਡਿਊਟੀ ’ਤੇ ਪੁੱਜੇ ਪੰਜਾਬ ਪੁਲੀਸ ਦੇ ਹੌਲਦਾਰ ਹਰਨੇਕ ਸਿੰਘ ਦੀ ਸ਼ਿਕਾਇਤ ’ਤੇ ਸੈਕਟਰ-26 ਥਾਣੇ ਦੀ ਪੁਲਿਸ ਨੇ ਜਾਂਚ ਕਰਨ ਮਗਰੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਹਾਲਾਂਕਿ ਪੁਲਿਸ ਅਜੇ ਤੱਕ ਚੋਰਾਂ ਦਾ ਸੁਰਾਗ ਨਹੀਂ ਲਗਾ ਸਕੀ ਹੈ।

Leave a Reply

Your email address will not be published.