ਅੱਤਵਾਦੀਆਂ ਨੇ ਤਹਿਸੀਲ ਦਫ਼ਤਰ ‘ਚ ਵੜ ਕੀਤਾ ਕਸ਼ਮੀਰੀ ਪੰਡਤ ਦਾ ਕਤਲ

ਅੱਤਵਾਦੀਆਂ ਨੇ ਤਹਿਸੀਲ ਦਫ਼ਤਰ ‘ਚ ਵੜ ਕੀਤਾ ਕਸ਼ਮੀਰੀ ਪੰਡਤ ਦਾ ਕਤਲ

ਬਡਗਾਮ : ਜੰਮੂ-ਕਸ਼ਮੀਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਬਡਗਾਮ ਜ਼ਿਲ੍ਹੇ ਵਿੱਚ ਅੱਤਵਾਦੀਆਂ ਨੇ ਇੱਕ ਕਸ਼ਮੀਰੀ ਪੰਡਤ ‘ਤੇ ਹਮਲਾ ਕੀਤਾ ਹੈ।

ਬਡਗਾਮ ਦੇ ਮਾਲੀਆ ਵਿਭਾਗ ਦੇ ਆਫਿਸ ਵਿੱਚ ਦਾਖਲ ਹੋ ਕੇ ਅੱਤਵਾਦੀਆਂ ਨੇ ਰਾਹੁਲ ਭੱਟ ਨਾਂ ਦੇ ਅਧਿਕਾਰੀ ਨੂੰ ਗੋਲੀ ਮਾਰ ਦਿੱਤੀ। ਉਸ ਨੂੰ ਤੁਰੰਤ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿਥੇ ਉਸ ਨੇ ਦਮ ਤੋੜ ਦਿੱਤਾ। ਜੰਮੂ-ਕਸ਼ਮੀਰ ਦੀ ਪੁਲਿਸ ਨੇ ਇਹ ਜਾਣਕਾਰੀ ਦਿੱਤਾ।

ਰਾਹੁਲ ਕਸ਼ਮੀਰੀ ਪੰਡਤ ਹੈ ਤੇ ਲੰਮੇ ਸਮੇਂ ਤੋਂ ਮਾਲੀਆ ਵਿਭਾਗ ਵਿੱਚ ਕੰਮ ਕਰ ਰਿਹਾ ਸੀ। ਤਹਿਸੀਲ ਦਫਤਰ ਵਿੱਚ ਕੁਝ ਅੱਤਵਾਦੀ ਦਾਖਲ ਹੋਏ ਅਤੇ ਉਨ੍ਹਾਂ ਨੇ ਰਾਹੁਲ ਭੱਟ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀ ਮਾਰ ਦਿੱਤੀ। ਘਟਨਾ ਨੂੰ ਅੰਜਾਮ ਦੇਣ ਮਗਰੋਂ ਅੱਤਵਾਦੀ ਫਰਾਰ ਹੋ ਗਏ। ਫੌਜ ਦੇ ਪੁਲਿਸ ਅੱਤਵਾਦੀਆਂ ਦੀ ਭਾਲ ਵਿੱਚ ਲੱਗ ਗਈ ਹੈ।

ਅੱਤਵਾਦੀਆਂ ਨੂੰ ਫੜਨ ਲਈ ਫੌਜ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਤੇ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ। ਪਿਛਲੇ ਕੁਝ ਸਮੇਂ ਤੋਂ ਘਾਟੀ ਵਿੱਚ ਅੱਤਵਾਦੀ ਆਮ ਲੋਕਾਂ ਦੇ ਨਾਲ-ਨਾਲ ਅਧਿਕਾਰੀਆਂ ਦੇ ਸਰਪੰਚ ਵਰਗੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਘਟਨਾ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਹਿੰਦੂਆਂ ਨੂੰ ਡਰਾਉਣ ਦੇ ਉਦੇਸ਼ ਨਾਲ ਘਟਨਾ ਨੂੰ ਅੰਜਾਮ ਦਿੱਤਾ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਅੱਤਵਾਦੀਆਂ ਦੇ ਖਿਲਾਫ ਸੁਰੱਖਿਆ ਬਲਾਂ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਵੱਖ-ਵੱਖ ਥਾਵਾਂ ‘ਤੇ ਲਗਾਤਾਰ ਸਰਚ ਆਪ੍ਰੇਸ਼ਨ ਚਲਾਏ ਜਾ ਰਹੇ ਹਨ ਤੇ ਅੱਤਵਾਦੀਆਂ ਨੂੰ ਢੇਰ ਕੀਤਾ ਜਾ ਰਿਹਾ ਹੈ। ਇਸੇ ਕਰਕੇ ਅੱਤਵਾਦੀ ਬੌਖਲਾਏ ਹੋਏ ਹਨ ਤੇ ਇਸ ਤਰ੍ਹਾਂ ਦੀਆਂ ਨਾਪਾਕ ਸਾਜ਼ਿਸ਼ਾਂ ਨੂੰ ਅੰਜਾਮ ਦੇ ਰਹੇ ਹਨ।

Leave a Reply

Your email address will not be published.