ਅੱਗ ਲੱਗਣ ਦੀਆਂ ਘਟਨਾਵਾਂ ਮਗਰੋਂ ਔਲਾ ਇਲੈਕਟ੍ਰਿਕ ਕੰਪਨੀ ਨੇ ਵੀ ਵਾਪਸ ਮੰਗਾਏ  ਈ-ਸਕੂਟਰ

ਨਵੀਂ ਦਿੱਲੀ : ਓਲਾ ਇਲੈਕਟ੍ਰਿਕ ਵਾਹਨਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਆਪਣੇ ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀਆਂ 1,441 ਯੂਨਿਟਾਂ ਵਾਪਸ ਮੰਗਵਾਉਣ ਜਾ ਰਹੀ ਹੈ।

ਕੰਪਨੀ ਨੇ ਹਾਲਾਂਕਿ ਕਿਹਾ ਕਿ ਪੁਣੇ ‘ਚ 26 ਮਾਰਚ ਨੂੰ ਹੋਈ ਅੱਗ ਦੀ ਘਟਨਾ ਦੀ ਜਾਂਚ ਚੱਲ ਰਹੀ ਹੈ ਅਤੇ ਸ਼ੁਰੂਆਤੀ ਮੁਲਾਂਕਣ ‘ਚ ਪਾਇਆ ਗਿਆ ਕਿ ਇਹ ਇਕ ਵੱਖਰੀ ਘਟਨਾ ਸੀ। ਅਧਿਕਾਰੀ ਨੇ ਕਿਹਾ ਕਿ ਅਸੀਂ ਅੱਗ ਲੱਗਣ ਦੇ ਸਹੀ ਕਾਰਨਾਂ ਬਾਰੇ ਜਾਂਚ ਕਰ ਰਹੇ ਹਾਂ ਅਤੇ ਇਸ ਵਿੱਚ ਕੀ ਬਿਹਤਰ ਕੀਤਾ ਜਾ ਸਕਦਾ ਹੈ। ਕੰਪਨੀ ਦੀ ਤਰਫੋਂ ਕਿਹਾ ਗਿਆ ਹੈ ਕਿ ਅਸੀਂ ਜਾਂਚ ਲਈ ਏਜੰਸੀਆਂ ਨਿਯੁਕਤ ਕਰ ਦਿੱਤੀਆਂ ਹਨ।

ਓਲਾ ਇਲੈਕਟ੍ਰਿਕ ਵੱਲੋਂ ਇਹ ਕਿਹਾ ਗਿਆ ਹੈ ਕਿ ਇਨ੍ਹਾਂ ਸਕੂਟਰਾਂ ਦੀ ਸਾਡੇ ਸਰਵਿਸ ਇੰਜੀਨੀਅਰਾਂ ਦੁਆਰਾ ਜਾਂਚ ਕੀਤੀ ਜਾਵੇਗੀ ਅਤੇ ਸਾਰੇ ਬੈਟਰੀ ਸਿਸਟਮ, ਥਰਮਲ ਸਿਸਟਮ ਦੇ ਨਾਲ-ਨਾਲ ਸੁਰੱਖਿਆ ਪ੍ਰਣਾਲੀ ਦੀ ਜਾਂਚ ਕੀਤੀ ਜਾਵੇਗੀ।ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਾਅਦ 3215 ਵਾਹਨਾਂ ਨੂੰ ਵਾਪਸ ਲੈ ਲਿਆ ਗਿਆ ਸੀ। ਹਾਲ ਹੀ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਇਲੈਕਟ੍ਰਿਕ ਦੋਪਹੀਆ ਵਾਹਨਾਂ ਨੂੰ ਅੱਗ ਲੱਗਣ ਦੀਆਂ ਵੱਡੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ਕਾਰਨ ਨਿਰਮਾਤਾਵਾਂ ਨੂੰ ਆਪਣੇ ਵਾਹਨ ਵਾਪਸ ਮੰਗਵਾਉਣੇ ਪਏ ਹਨ।

Leave a Reply

Your email address will not be published. Required fields are marked *