ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਚ ਲੱਗੀ ਅੱਗ

ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਚ ਲੱਗੀ ਅੱਗ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਮੈਡੀਕਲ ਕਾਲਜ ਕੈਂਪਸ ਵਿੱਚ ਸਥਿਤ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਅਚਾਨਕ ਅੱਗ ਲੱਗ ਗਈ।

ਐਕਸ-ਰੇ ਯੂਨਿਟ ਦੇ ਪਿੱਛੇ ਵੱਲ ਰੱਖੇ ਦੋ ਟਰਾਂਸਫਾਰਮਰਾਂ ਵਿੱਚ ਲਾਸਟ ਮਗਰੋਂ ਅੱਗ ਦੀਆਂ ਉੱਚੀਆਂ ਲਪਟਾਂ ਉਠਣ ਲੱਗੀਆਂ ਤੇ ਚਾਰੇ ਪਾਸੇ ਧੂੰਆਂ ਹੀ ਧੂੰਆਂ ਫੈਲ ਗਿਆ। ਹਸਪਤਾਲ ਦੇ ਵਾਰਡਾਂ ਵਿੱਚ ਭਰਤੀ 650 ਮਰੀਜ਼ਾਂ ਨੂੰ ਬਾਹਰ ਕੱਢ ਕੇ ਸੜਕਾਂ ‘ਤੇ ਲਿਆਇਆ ਗਿਆ।

ਮੁੱਖ ਮੰਤਰੀ ਭਗਵੰਤ ਮਾਨ ਘਟਨਾ ਨੂੰ ਮੰਦਭਾਗੀ ਦੱਸਦਿਆਂ ਕਿਹਾ ਕਿ ਫਾਇਰ ਫਾਈਟਰਸ ਮੁਸਤੈਦੀ ਨਾਲ ਹਾਲਾਤਾਂ ‘ਤੇ ਕਾਬੂ ਪਾ ਰਹੇ ਹਨ। ਪਰਮਾਤਮਾ ਦੀ ਮਿਹਰ ਸਦਕਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੰਤਰੀ ਹਰਭਜਨ ਸਿੰਘ ਘਟਨਾ ਵਾਲੀ ਥਾਂ ‘ਤੇ ਪਹੁੰਚੇ।ਸੀ.ਐੱਮ. ਮਾਨ ਨੇ ਕਿਹਾ ਕਿ ਮੈਂ ਲਗਾਤਾਰ ਰਾਹਤ ਕੰਮਾਂ ‘ਤੇ ਨਜ਼ਰ ਰੱਖ ਰਿਹਾ ਹਾਂ। ਵੀਕਐਂਡ ਹੋਣ ਕਰਕੇ ਓਪੀਡੀ ਵਿੱਚ ਮਰੀਜ਼ ਨਹੀਂ ਸਨ ਪਰ ਹਸਪਤਾਲ ਦੇ ਵਾਰਡਾਂ ਵਿੱਚ ਲਗਭਗ 650 ਮਰੀਜ਼ ਰਤੀ ਹਨ। ਓਪੀਡੀ ਦੇ ਪਿਛਲੇ ਪਾਸੇ ਤੇ ਐਕਸ-ਰੇ ਦੇ ਕੋਲ ਦੋ ਟਰਾਂਸਫਾਰਮਰ ਲੱਗੇ ਹਨ। ਇਨ੍ਹਾਂ ਤੋਂ ਪੂਰੇ ਹਸਪਤਾਲ ਨੂੰ ਬਿਜਲੀ ਸਪਲਾਈ ਹੋ ਰਹੀ ਹੈ। ਦੁਪਿਹਰ ਵੇਲੇ ਇਨ੍ਹਾਂ ਟਰਾਂਸਫਾਰਮਰਾਂ ਨੂੰ ਅਚਾਨਕ ਬਲਾਸਟ ਹੋਇਆ ਤੇ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਕਾਫੀ ਉਪਰ ਤੱਕ ਗਈਆਂ। ਟਰਾਂਸਫਾਰਮਰਾਂ ਦੇ ਠੀਕ ਉਪਰ ਸਕਿੱਨ ਵਾਰਡ ਹੈ। ਧੂੰਆਂ ਇੰਨਾ ਜ਼ਿਆਦਾ ਸੀ ਕਿ ਵਾਰਡ ਦੇ ਮਰੀਜ਼ਾਂ ਨੂੰ ਤੁਰੰਤ ਬਾਹਰ ਕੱਢਣਾ ਪਿਆ।

ਇਕਦਮ ਪਈ ਭਾਜੜ ਕਰਕੇ ਕਈ ਮਰੀਜ਼ਾਂ ਨੂੰ ਖਿੜਕੀਆਂ ਤੋੜ ਬਾਹਰ ਕੱਢਿਆ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ‘ਤੇ ਪਹੁੰਚ ਗਈਆਂ। ਅੱਗ ‘ਤੇ ਲਾਗੂ ਪਾਉਣ ਦੀ ਕੋਸ਼ਿਸ਼ ਚੱਲ ਰਹੀ ਹੈ। ਟਰਾਂਸਫਾਰਮਾਂ ਵਿੱਚ ਆਇਲ ਹੋਣ ਕਰਕੇ ਅੱਗ ‘ਤੇ ਕਾਬੂ ਪਾਉਣਾ ਮੁਸ਼ਕਲ ਹੋ ਰਿਹਾ ਹੈ।

Leave a Reply

Your email address will not be published.