ਅੰਬਾਨੀ ਨੇ NY ’ਚ ਖਰੀਦਿਆ 5 ਸਟਾਰ ਹੋਟਲ, ਕੀਮਤ ₹ 728 ਕਰੋੜ

Home » Blog » ਅੰਬਾਨੀ ਨੇ NY ’ਚ ਖਰੀਦਿਆ 5 ਸਟਾਰ ਹੋਟਲ, ਕੀਮਤ ₹ 728 ਕਰੋੜ
ਅੰਬਾਨੀ ਨੇ NY ’ਚ ਖਰੀਦਿਆ  5 ਸਟਾਰ ਹੋਟਲ, ਕੀਮਤ ₹ 728 ਕਰੋੜ

ਅਰਬਪਤੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ NY ਦੇ ਪ੍ਰੀਮਿਅਮ ਲਗਜ਼ਰੀ ਹੋਟਲ ਮੈਂਡਰਿਨ ਓਰੀਐਂਟਲ ਨੂੰ 98.15 ਮਿਲੀਅਨ ਅਮਰੀਕੀ ਡਾਲਰ (ਕਰੀਬ 728 ਕਰੋੜ ਰੁਪਏ) ’ਚ ਖਰੀਦ ਲਿਆ ਹੈ।

ਰਿਲਾਇੰਸ ਇੰਡਸਟਰੀਜ਼ ਲਿਮਟਿਡ ਵੱਲੋਂ ਇਹ ਐਲਾਨ ਕੀਤਾ ਗਿਆ ਸੀ। ਇਹ ਹੋਟਲ ਪ੍ਰਾਚੀਨ ਸੈਂਟਰਲ ਪਾਰਕ ਤੇ ਕੋਲੰਬਸ ਸਰਕਲ ਦੇ ਕੋਲ ਹੈ। ਕੰਪਨੀ ਨੇ ਸਟਾਕ ਐਕਸਚੇਂਜ ਫਾਈਲਿੰਗ ’ਚ ਕਿਹਾ ਹੈ ਕਿ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਸਹਾਇਕ ਕੰੰਪਨੀ ਰਿਲਾਇੰਸ ਇੰਡਸਟਰੀਅਲ ਇੰਵੈਸਟਮੈਂਟਸ ਐਂਡ ਹੋਲਡਿੰਗਸ ਲਿਮਟਿਡ ਨੇ ਲਗਭਗ 98.15 ਮਿਲੀਅਨ ਅਮਰੀਕੀ ਡਾਲਰ ’ਚ ਕੋਲੰਬਸ ਸੈਂਟਰ ਕਾਰਪੋਰੇਸ਼ਨ ਨੇ ਸ਼ੇਅਰ ਪੂੰਜੀ ਕਰਨ ਦਾ ਸਮਝੌਤਾ ਕੀਤਾ। ਰਿਲਾਇੰਸ ਨੇ ਕਿਹਾ ਕਿ ਇਹ ਟਰਾਂਜੈਕਸ਼ਨ ਮਾਰਚ 2022 ਦੇ ਅੰਤ ਤਕ ਹੋਣ ਦਾ ਅਨੁਮਾਨ ਹੈ। ਪਿਛਲੇ ਸਾਲ ਅਪ੍ਰੈਲ ’ਚ ਬਰਤਾਨੀਆਂ ਦੇ ਆਈਕਾਨਿਕ ਕਨਟਰੀ ਕਲੱਬ ਤੇ ਗੋਵਿਫ ਰਿਜ਼ੋਰਟ ਸਟਾਕ ਪਾਰਕ ਨੂੰ 57 ਮਿਲਿਅਨ ਪਾਊਂਡ ਯਾਨੀ ਕਿ 592 ਕਰੋੜ ’ਚ ਖਰੀਦਿਆ ਸੀ।

Leave a Reply

Your email address will not be published.