ਅੰਤਰਰਾਸ਼ਟਰੀ ਕੀਰਤਨ ਦਰਬਾਰ ਕਰਵਾਉਣ ਬਾਰੇ ਵਿਚਾਰ-ਚਰਚਾ

Home » Blog » ਅੰਤਰਰਾਸ਼ਟਰੀ ਕੀਰਤਨ ਦਰਬਾਰ ਕਰਵਾਉਣ ਬਾਰੇ ਵਿਚਾਰ-ਚਰਚਾ
ਅੰਤਰਰਾਸ਼ਟਰੀ ਕੀਰਤਨ ਦਰਬਾਰ ਕਰਵਾਉਣ ਬਾਰੇ ਵਿਚਾਰ-ਚਰਚਾ

ਟੋਰਾਂਟੋ / ਗੁਰੂ ਨਾਨਕ ਕਮਿਉਨਿਟੀ ਸਰਵਿਸਜ ਫਾਂਉਂਡੇਸ਼ਨ (ਜੀ. ਐਨ. ਸੀ. ਐਸ. ਐੱਫ.) ਦੀ ਇਕ ਜ਼ਰੂਰੀ ਇਕੱਤਰਤਾ ਬਰੈਂਪਟਨ ਵਿਖੇ ਹੋਈ |

ਜਿਸ ‘ਚ ਸੰਸਥਾ ਵਲੋਂ 18 ਅਪ੍ਰੈਲ ਨੂੰ ਜ਼ੂਮ ਐਪ ਰਾਹੀਂ ਕਰਵਾਏ ਜਾ ਰਹੇ 15ਵੇਂ ਸਾਲਾਨਾ ਅੰਤਰਰਾਸ਼ਟਰੀ ਕੀਰਤਨ ਸਮਾਗਮ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਸੰਸਥਾ ਦੇ ਮੈਂਬਰਾਂ ਨੂੰ ਆਪੋ-ਆਪਣੀਆਂ ਜ਼ਿੰਮੇਵਾਰੀਆਂ ਸੰਭਾਲਣ ਦੀ ਵੀ ਬੇਨਤੀ ਕੀਤੀ ਗਈ | ਇਸ ਕੀਰਤਨ ਸਮਾਗਮ ਦੌਰਾਨ ਦੇਸ਼ ਵਿਦੇਸ਼ ਤੋਂ ਹਿੱਸਾ ਲੈ ਰਹੇ ਕੀਰਤਨੀ ਜਥਿਆਂ ਦੀਆਂ ਸੂਚੀਆਂ ਤਿਆਰ ਕਰਕੇ ਅੰਤਿਮ ਛੋਹਾਂ ਦੇਣ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਸਲਾਹਕਾਰ ਦਰਸ਼ਨ ਸਿੰਘ ਬਿਲਖੂ, ਚੇਅਰਮੈਨਮੇਜਰ ਸਿੰਘ ਨਾਗਰਾ, ਪ੍ਰਧਾਨ ਬਲਬੀਰ ਸਿੰਘ ਸੰਧੂ, ਅਜਾਇਬ ਸਿੰਘ ਸੰਘਾ, ਨਵਿੰਦਰ ਕੌਰ ਭੱਟੀ, ਹਰਪ੍ਰੀਤ ਕੌਰ, ਪ੍ਤਿਪਾਲ ਸਿੰਘ ਸੰਧੂ (ਸਾਰੇ ਡਾਇਰੈਕਟਰ) ਸੈਕਟਰੀ ਈਸ਼ਾ ਜਨਾਗਲ ਵੀ ਹਾਜ਼ਰ ਸਨ |

Leave a Reply

Your email address will not be published.