ਅਫ਼ਗਾਨ ਨਾਗਰਿਕਾਂ ਨੂੰ ਐਮਰਜੈਂਸੀ ਈ-ਵੀਜ਼ੇ ਦੇਵੇਗਾ ਭਾਰਤ

Home » Blog » ਅਫ਼ਗਾਨ ਨਾਗਰਿਕਾਂ ਨੂੰ ਐਮਰਜੈਂਸੀ ਈ-ਵੀਜ਼ੇ ਦੇਵੇਗਾ ਭਾਰਤ
ਅਫ਼ਗਾਨ ਨਾਗਰਿਕਾਂ ਨੂੰ ਐਮਰਜੈਂਸੀ ਈ-ਵੀਜ਼ੇ ਦੇਵੇਗਾ ਭਾਰਤ

ਨਵੀਂ ਦਿੱਲੀ / ਭਾਰਤ ਨੇ ਅਫ਼ਗਾਨਿਸਤਾਨ ‘ਚ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਐਲਾਨ ਕੀਤਾ ਹੈ ਕਿ ਉਹ ਇਥੇ ਆਉਣ ਦੀ ਇੱਛਾ ਰੱਖਣ ਵਾਲੇ ਅਫ਼ਗਾਨ ਨਾਗਰਿਕਾਂ ਲਈ ਐਮਰਜੈਂਸੀ ਈ-ਵੀਜ਼ਾ ਜਾਰੀ ਕਰੇਗਾ |

ਕਿਸੇ ਵੀ ਧਰਮ ਦੇ ਸਾਰੇ ਅਫ਼ਗਾਨ ਨਾਗਰਿਕ ਈ-ਵੀਜ਼ੇ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ ਅਤੇ ਨਵੀਂ ਦਿੱਲੀ ‘ਚ ਉਨ੍ਹਾਂ ਦੀਆਂ ਅਰਜ਼ੀਆਂ ‘ਤੇ ਕਾਰਵਾਈ ਹੋਵੇਗੀ | ਗ੍ਰਹਿ ਮੰਤਰਾਲੇ ਦੇ ਇਕ ਬੁਲਾਰੇ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਨੇ ਅਫ਼ਗਾਨਿਸਤਾਨ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਵੀਜ਼ਾ ਵਿਵਸਥਾਵਾਂ ਦੀ ਸਮੀਖਿਆ ਕੀਤੀ ਹੈ | ਭਾਰਤ ‘ਚ ਦਾਖ਼ਲੇ ਲਈ ਵੀਜ਼ਾ ਅਰਜ਼ੀਆਂ ‘ਤੇ ਜਲਦ ਫ਼ੈਸਲਾ ਲੈਣ ਲਈ ‘ਈ-ਐਮਰਜੈਂਸੀ ਅਤੇ ਹੋਰ ਵੀਜ਼ਾ’ ਦੀ ਨਵੀਂ ਸ਼੍ਰੇਣੀ ਬਣਾਈ ਗਈ ਹੈ | ਅਧਿਕਾਰੀਆਂ ਨੇ ਦੱਸਿਆ ਕਿ ਅਫ਼ਗਾਨਿਸਤਾਨ ‘ਚ ਭਾਰਤ ਦੇ ਮਿਸ਼ਨਾਂ ਦੇ ਬੰਦ ਹੋਣ ਕਾਰਨ ਵੀਜ਼ੇ ਲਈ ਆਨ-ਲਾਈਨ ਅਪਲਾਈ ਕੀਤਾ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਸ਼ੁਰੂਆਤ ‘ਚ ਵੀਜ਼ਾ 6 ਮਹੀਨਿਆਂ ਲਈ ਦਿੱਤਾ ਜਾਵੇਗਾ |

Leave a Reply

Your email address will not be published.