ਵਾਸ਼ਿੰਗਟਨ / ਅਮਰੀਕਾ ਨੇ ਤਾਲਿਬਾਨ ਨੂੰ ਕਰਾਰਾ ਝਟਕਾ ਦਿੰਦਿਆਂ ਬੁੱਧਵਾਰ ਕਿਹਾ ਕਿ ਉਹ ਉਸ ਨੂੰ ਲੈ ਕੇ ਆਪਣੇ ਪੁਰਾਣੇ ਰੁਖ਼ ’ਤੇ ਕਾਇਮ ਹੈ ਕਿ ਉਹ ਅਮਰੀਕੀ ਬੈਂਕਾਂ ’ਚ ਜਮ੍ਹਾ ਅਫ਼ਗਾਨਿਸਤਾਨ ਦੇ ਲਗਭਗ 10 ਅਰਬ ਡਾਲਰ ਨੂੰ ਅਨਫ੍ਰੀਜ਼ ਭਾਵ ਬੰਧਨ-ਮੁਕਤ ਨਹੀਂ ਕਰੇਗਾ।
ਅਮਰੀਕਾ ਦੇ ਉਪ-ਵਿੱਤ ਮੰਤਰੀ ਵੈਲੀ ਅਡੇਮੋ ਨੇ ਕਿਹਾ ਕਿ ਅਸੀਂ ਮੌਜੂਦਾ ਸਥਿਤੀ ’ਚ ਤਾਲਿਬਾਨ ਨੂੰ ਉਕਤ ਪੈਸਿਆਂ ਦੀ ਵਰਤੋਂ ਨਹੀਂ ਕਰਨ ਦੇਵਾਂਗੇ। ਅਸੀਂ ਹੱਕਾਨੀ ਨੈੱਟਵਰਕ ਤੇ ਤਾਲਿਬਾਨ ’ਤੇ ਆਪਣੀਆਂ ਪਾਬੰਦੀਆਂ ਜਾਰੀ ਰੱਖਾਂਗੇ। ਤਾਲਿਬਾਨ ’ਤੇ ਦਬਾਅ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਦੇ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਜਾਣਾ ਚਾਹੀਦਾ। ਉੱਥੋਂ ਦੇ ਲੋਕਾਂ ਨੂੰ ਮਨੁੱਖੀ ਮਦਦ ਪ੍ਰਦਾਨ ਕਰਨ ਲਈ ਸੋਮਿਆਂ ਦੀ ਭਾਲ ਕੀਤੀ ਜਾਣੀ ਚਾਹੀਦੀ ਹੈ। ਅਮਰੀਕਾ ਅਫ਼ਗਾਨ ਲੋਕਾਂ ਨੂੰ ਇਹ ਮਦਦ ਪ੍ਰਦਾਨ ਕਰਨ ਲਈ ਵਚਨਬੱਧ ਹੈ ਪਰ ਤਾਲਿਬਾਨ ਨੂੰ ਬੰਦ ਦੀ ਪ੍ਰਕਿਿਰਆ ਸੌਖੀ ਬਣਾਉਣੀ ਚਾਹੀਦੀ ਹੈ। ਫ੍ਰੀਜ਼ ਹੋਈ ਰਕਮ ਨੂੰ ਛੁਡਵਾਉਣ ਲਈ ਤਾਲਿਬਾਨ ਨੇ ਕਈ ਡਿਪਲੋਮੈਟਿਕ ਚੈਨਲਾਂ ਦੀ ਵਰਤੋਂ ਕੀਤੀ ਹੈ ਪਰ ਅਜੇ ਤਕ ਉਸ ਨੂੰ ਸਫ਼ਲਤਾ ਨਹੀਂ ਮਿਲੀ। ਤਾਲਿਬਾਨ ਨੇ ਅਮਰੀਕਾ ਕੋਲੋਂ ਮੰਗ ਕੀਤੀ ਹੈ ਕਿ ਉਹ ਪੈਸਾ ਜਾਰੀ ਕਰੇ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਾ ਕਰੇ ਕਿਉਂਕਿ ਪੈਸਾ ਅਫ਼ਗਾਨਿਸਤਾਨ ਦੇ ਲੋਕਾਂ ਦਾ ਹੈ, ਕਿਸੇ ਸਰਕਾਰ ਦਾ ਨਹੀਂ।
Leave a Reply