ਅਸੀਂ ਜੰਗ ਜ਼ਰੂਰ ਜਿੱਤਾਂਗੇ ਤੇ ਹਿਟਲਰ ਵਾਂਗ ਯੂਕਰੇਨ ਨੂੰ ਹਰਾਵਾਂਗੇ : ਪੁਤਿਨ

ਮਾਸਕੋ- ਰੂਸ ਅਤੇ ਯੂਕਰੇਨ ਵਿਚਾਲੇ 75 ਦਿਨਾਂ ਤੋਂ ਯੁੱਧ ਚੱਲ ਰਿਹਾ ਹੈ।

ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੇਸ਼ ਦੇ ਵਿਕਟਰੀ ਦਿਵਸ ‘ਤੇ ਯੂਕਰੇਨ ਨੂੰ ਜਿੱਤਣ ਦਾ ਵਾਅਦਾ ਕੀਤਾ ਹੈ। ਪੁਤਿਨ ਨੇ ਕਿਹਾ, ‘ਅਸੀਂ ਯੂਕਰੇਨ ਦੀ ਜੰਗ ਉਸੇ ਤਰ੍ਹਾਂ ਜਿੱਤਾਂਗੇ ਜਿਸ ਤਰ੍ਹਾਂ ਦੂਜੇ ਵਿਸ਼ਵ ਯੁੱਧ ਵਿਚ ਹਿਟਲਰ ਦੀ ਨਾਜ਼ੀ ਫੌਜ ਨੇ ਜਿੱਤੀ ਸੀ। ਇਸ ਤੋਂ ਇਲਾਵਾ ਪੁਤਿਨ ਵਿਨਾਸ਼ਕਾਰੀ ਹਥਿਆਰਾਂ ਦਾ ਪ੍ਰਦਰਸ਼ਨ ਕਰਕੇ ਦੁਨੀਆ ਨੂੰ ਆਪਣੀ ਤਾਕਤ ਦਿਖਾਉਣਗੇ।

 ਪੁਤਿਨ ਨੇ ਕਿਹਾ, “ਅੱਜ ਸਾਡੇ ਸੈਨਿਕ, ਉਨ੍ਹਾਂ ਦੇ ਪੂਰਵਜ ਦੇਸ਼ ਦੀ ਧਰਤੀ ਨੂੰ ਨਾਜ਼ੀ ਗੰਦਗੀ ਤੋਂ ਮੁਕਤ ਕਰਨ ਲਈ ਉਸੇ ਆਤਮ ਵਿਸ਼ਵਾਸ ਨਾਲ ਲੜ ਰਹੇ ਹਨ, ਜਿਸ ਤਰ੍ਹਾਂ ਉਹ 1945 ਵਿੱਚ ਲੜੇ ਸਨ। ਜਿੱਤ ਸਾਡੀ ਹੋਵੇਗੀ।” ਰੂਸ ਨੇ ਦਾਅਵਾ ਕੀਤਾ ਹੈ ਕਿ ਉਹ ਯੂਕਰੇਨ ‘ਚ ਨਾਜ਼ੀ ਤੱਤਾਂ ਨੂੰ ਮੁਕਤ ਕਰਨ ਲਈ ਵਿਸ਼ੇਸ਼ ਫੌਜੀ ਮੁਹਿੰਮ ਚਲਾ ਰਿਹਾ ਹੈ। ਦੂਜੇ ਵਿਸ਼ਵ ਯੁੱਧ ਦੌਰਾਨ ਸੋਵੀਅਤ ਸੰਘ ਦੇ 27 ਮਿਲੀਅਨ ਲੋਕ ਮਾਰੇ ਗਏ ਸਨ, ਜੋ ਕਿ ਕਿਸੇ ਵੀ ਹੋਰ ਦੇਸ਼ ਨਾਲੋਂ ਵੱਧ ਹਨ।ਇਸ ਖਾਸ ਮੌਕੇ ‘ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 15 ਦੇਸ਼ਾਂ ਨੂੰ ਵਧਾਈ ਸੰਦੇਸ਼ ਭੇਜੇ ਹਨ। ਇਸ ਵਿੱਚ ਯੂਕਰੇਨ, ਅਜ਼ਰਬਾਈਜਾਨ, ਅਰਮੇਨੀਆ, ਬੇਲਾਰੂਸ, ਕਜ਼ਾਕਿਸਤਾਨ, ਕਿਰਗਿਸਤਾਨ, ਮੋਲਡੋਵਾ, ਤਜ਼ਾਕਿਸਤਾਨ, ਤੁਰਕਮੇਨਿਸਤਾਨ, ਉਜ਼ਬੇਕਿਸਤਾਨ, ਅਬਖਾਜ਼ੀਆ, ਦੱਖਣੀ ਓਸੇਟੀਆ, ਡੀਪੀਆਰ, ਐਲਪੀਆਰ ਅਤੇ ਜਾਰਜੀਆ ਸ਼ਾਮਲ ਹਨ। ਪੁਤਿਨ ਦੇ ਸੰਦੇਸ਼ ਵਿੱਚ ਲਿਖਿਆ ਹੈ – ‘1945 ਦੀ ਤਰ੍ਹਾਂ ਹੀ ਸਾਡੀ ਜਿੱਤ ਹੋਵੇਗੀ। ਸਾਡੇ ਪੂਰਵਜਾਂ ਵਾਂਗ, ਸਾਡੇ ਸਿਪਾਹੀ ਮਾਤ ਭੂਮੀ ਨੂੰ ਨਾਜ਼ੀਆਂ ਤੋਂ ਆਜ਼ਾਦ ਕਰਵਾਉਣ ਲਈ ਲੜ ਰਹੇ ਹਨ। ਅੱਜ ਸਾਡਾ ਫਰਜ਼ ਨਾਜ਼ੀਵਾਦ ਨੂੰ ਰੋਕਣਾ ਹੈ, ਜਿਸ ਕਾਰਨ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਬਹੁਤ ਦੁੱਖ ਹੋਇਆ। ਮੈਨੂੰ ਉਮੀਦ ਹੈ ਕਿ ਨਵੀਂ ਪੀੜ੍ਹੀ ਆਪਣੇ ਪਿਤਾ ਅਤੇ ਦਾਦੇ ਦੀ ਯਾਦ ਦੇ ਯੋਗ ਹੋ ਸਕਦੀ ਹੈ।

ਉਨ੍ਹਾਂ ਕਿਹਾ, ‘ਦੁੱਖ ਦੀ ਗੱਲ ਇਹ ਹੈ ਕਿ ਨਾਜ਼ੀਵਾਦ ਇੱਕ ਵਾਰ ਫਿਰ ਸਿਰ ਚੁੱਕ ਰਿਹਾ ਹੈ। ਇਸ ਤੋਂ ਪਹਿਲਾਂ ਪੁਤਿਨ ਨੇ ਦੋਸ਼ ਲਾਇਆ ਸੀ ਕਿ ਯੂਕਰੇਨ ਫਾਸ਼ੀਵਾਦ ਦੀ ਲਪੇਟ ਵਿੱਚ ਹੈ। ਉਹ ਰੂਸ ਅਤੇ ਰੂਸੀ ਬੋਲਣ ਵਾਲੇ ਯੂਕਰੇਨ ਦੇ ਲੋਕਾਂ ਲਈ ਖ਼ਤਰਾ ਹੈ। ਰੂਸ ਦਾ ਦਾਅਵਾ ਹੈ ਕਿ ਉਹ ਯੂਕਰੇਨ ਦੇ ਪੂਰਬੀ ਇਲਾਕਿਆਂ ਨੂੰ ਆਜ਼ਾਦ ਕਰਵਾ ਰਿਹਾ ਹੈ।

ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਜਿਨ੍ਹਾਂ ਨੂੰ ਅਸੀਂ ਹਰਾਇਆ ਸੀ, ਉਨ੍ਹਾਂ ਦੇ ਵਾਰਿਸਾਂ ਨੂੰ ਹਰਾਉਣਾ ਸਾਡੀ ਪਵਿੱਤਰ ਜ਼ਿੰਮੇਵਾਰੀ ਹੈ। ਪੁਤਿਨ ਨੇ ਦੂਜੇ ਵਿਸ਼ਵ ਯੁੱਧ ਨੂੰ ਮਹਾਨ ਦੇਸ਼ਭਗਤ ਯੁੱਧ ਕਿਹਾ ਅਤੇ ਰੂਸੀ ਲੋਕਾਂ ਨੂੰ “ਬਦਲਾ” ਲੈਣ ਦੀ ਅਪੀਲ ਕੀਤੀ।

Leave a Reply

Your email address will not be published. Required fields are marked *