ਅਸਮਾਨ ‘ਚ ਪਾਇਲਟ ਬੇਹੋਸ਼! ਨੌਸਿੱਖੀਏ ਯਾਤਰੀ ਨੇ ਕਰਾਈ ਸੁਰੱਖਿਅਤ ਲੈਂਡਿੰਗ

ਫਲੋਰੀਡਾ : ਉਡਾਨ ਦੌਰਾਨ ਜੇਕਰ ਪਲੇਨ ਦਾ ਪਾਇਲਟ ਬੇਹੋਸ਼ ਹੋ ਜਾਏ ਜਾਂ ਉਸ ਨੂੰ ਕੁਝ ਹੋ ਜਾਏ, ਇਸ ਤੋਂ ਬਾਅਦ ਯਾਤਰੀਆਂ ਵਿੱਚੋੰ ਕੋਈ ਇੱਕ ਪਲੇਨ ਦੀ ਸੁਰੱਖਿਅਤ ਲੈਂਡਿੰਗ ਕਰਾ ਦੇਵੇ, ਇਹ ਸੀਨ ਤੁਸੀਂ ਹਾਲੀਵੁੱਡ ਤੋਂ ਬਾਲੀਵੁੱਡ ਤੱਕ ਦੀਆਂ ਫਿਲਮਾਂ ਵਿੱਚ ਕਈ ਵਾਰ ਵੇਖਿਆ ਹੋਵੇਗਾ, ਪਰ ਅਮਰੀਕਾ ਵਿੱਚ ਇਹ ਘਟਨਾਕ੍ਰਮ ਸੱਚ ਹੋ ਗਿਆ ਹੈ।

 ਫਲੋਰਿਡਾ ਵਿੱਚ ਵਿਚ ਅਸਮਾਨ ਵਿੱਚ ਉੱਡ ਰਹੇ ਪਲੇਨ ਦੇ ਪਾਇਲਟ ਦੀ ਤਬੀਅਤ ਅਚਾਨਕ ਖਰਾਬ ਹੋ ਜਾਣ ‘ਤੇ ਇੱਕ ਅਜਹਿੇ ਯਾਤਰੀ ਨੇ ਉਸ ਨੂੰ 70 ਮੀਲ ਤੱਕ ਉਡਾਇਆ, ਜਿਸ ਨੂੰ ਪਲੇਨ ਉਡਾਉਣ ਦੀ ਏਬੀਸੀ ਵੀ ਨਹੀਂ ਪਤਾ ਸੀ। ਇੰਨਾ ਹੀ ਨਹੀਂ ਇਸ ਯਾਤਰੀ ਨੇ ਏਅਰ ਟ੍ਰੈਫਿਕ ਕੰਟਰੋਲਰ (ਏਟੀਸੀ) ਦੇ ਇੰਸਟਰੱਕਸ਼ਨ ਫਾਲੋ ਕਰਦੇ ਹੋਏ ਪਲੇਨ ਨੂੰ ਸੁਰੱਖਿਅਤ ਲੈਂਡ ਵੀ ਕਰਵਾ ਦਿੱਤਾ। ਇਸ ਯਾਤਰੀ ਦੀ ਪਛਾਣ ਗੁਪਤ ਰਖੀ ਗਈ ਹੈ।

ਘਟਨਾ ਬੀਤੇ ਦਿਨੀਂ ਦੀ ਹੈ। ਇੱਕ 14 ਸੀਟਰ ਸੇਸਨਾ ਕਾਰਾਵੈਨ ਪਲੇਨ ਫਲੋਰਿਡਾ ਦੇ ਪਾਮ ਵਿਚਾਲੇ ਇੰਟਰਨੈਸ਼ਨਲ ਏਅਰਪੋਰਟ ਤੋਂ ਜਦੋਂ ਲਗਭਗ 70 ਮੀਲ ਉੱਤਰ ਦਿਸ਼ਾ ਵਿੱਚ ਸੀ ਤਾਂ ਅਚਾਨਕ ਪਾਇਲਟ ਦੀ ਤਬੀਅਤ ਖਰਾਬ ਹੋ ਗਿਆ ਤੇ ਉਹ ਬੇਹੋਸ਼ ਹੋ ਗਿਆ। ਪਲੇਨ ਦੇ ਇੱਕ ਯਾਤਰੀ ਨੇ ਇਸ ਦੀ ਜਾਣਕਾਰੀ ਏਅਰ ਟ੍ਰੈਫਿਕ ਕੰਟਰੋਲਰ ਨੂੰ ਦਿੱਤੀ।

ਯਾਤਰੀ ਤੇ ਏਟੀਸੀ ਵਿਚਾਲੇ ਵਾਇਰਲੇਸ ਆਡੀਓ ਸਾਹਮਣੇ ਆਇਆ ਹੈ। ਇਸ ਵਿੱਚ ਯਾਤਰੀ ਰੇਡੀਓ ‘ਤੇ ਕਹਿ ਰਿਹਾ ਹੈ, ‘ਮੈਂ ਇਥੇ ਇੱਕ ਗੰਭੀਰ ਸਥਿਤੀ ਵਿੱਚ ਹਾਂ। ਮੇਰਾ ਪਾਇਲਟ ਬਦਹਵਾਸ ਹੋ ਗਿਆ ਹੈ।’ ਇਸ ਤੋਂ ਬਾਅਦ ਏਟੀਸੀ ਨੇ ਜਦੋਂ ਉਸ ਨੂੰ ਪਲੇਨ ਉਡਾਉਣ ਬਾਰੇ ਪੁੱਛਿਆ ਤਾਂ ਉਸ ਨੇ ਕਦੇ ਪਲੇਨ ਉਡਾਉਣਾ ਤਾਂ ਦੂਰ ਕਾਕਪਿਟ ਵਿੱਚ ਵੀ ਐਂਟਰੀ ਨਾ ਕਰਨ ਦੀ ਜਾਣਕਾਰੀ ਦਿੱਤੀ, ਪਰ ਉਸ ਨੇ ਕਿਹਾ ਕਿ ਫਲੋਰਿਡਾ ਦਾ ਸਮੁੰਦਰੀ ਤੱਟ ਮੈਨੂੰ ਸਾਹਮਣੇ ਦਿਸ ਰਿਹਾ ਹੈ।

ਇਸ ਦੇ ਬਾਵਜੂਦ ਏਟੀਸੀ ਨੇ ਉਸ ਨੂੰ ਪਲੇਨ ਦਾ ਸਟੀਅਰਿੰਗ ਸੰਭਾਲਣ ਲਈ ਕਿਹਾ ਤੇ ਇੱਕ ਐਕਸਪਰਟ ਨੂੰ ਉਸ ਦਾ ਫਲਾਈਟ ਇੰਸਟਰੱਕਟਰ ਬਣਾ ਦਿੱਤਾ। ਫਲਾਇਟ ਇੰਸਟਰੱਕਟਰ ਨੇ ਯਾਤਰੀ ਨੂੰ ਵਿੰਗਸ ਲੇਵਲ ਨੂੰ ਬੈਲੇਂਸ ਰਖਣ ਦੀ ਜਾਣਕਾਰੀ ਦਿੱਤੀ ਤੇ ਉਸ ਨੂੰ ਸਮੁੰਦਰ ਦੇ ਕੰਢੇ ਨੂੰ ਫਾਲੋ ਕਰਦੇ ਹੋਏ ਉਦੋਂ ਤੱਕ ਉਡਾਨ ਭਰਦੇ ਰਹਿਣ ਲਈ ਕਿਹਾ, ਜਦੋਂ ਤੱਕ ਏਟੀਸੀ ਉਸ ਨੂੰ ਲੱਭ ਨਹੀਂ ਲੈਂਦਾ। ਉਸਨੰ ਪਾਮ ਬੀਚ ਏਅਰਪੋਰਟ ਤੋਂ ਲਗਭਗ 25 ਮੀਲ ਪਹਿਲਾਂ ਸਪਾਟ ਕੀਤਾ ਗਿਆ। ਇਸ ਤੋਂ ਬਾਅਦ ਉਸ ਨੂੰ ਲੈਂਡਿੰਗ ਦੇ ਤਰੀਕੇ ਦੀ ਜਾਣਕਾਰੀ ਦਿੱਤੀ ਗਈ।

ਪਾਮ ਬੀਚ ਏਅਰਪੋਰਟ ‘ਤੇ ਪਲੇਨ ਦੀ ਲੈਂਡਿੰਗ ਲਈ ਏਟੀਸੀ ਨੇ ਬਾਕੀ ਪਲੇਨਸ ਨੂੰ ਅਸਮਾਨ ਵਿੱਚ ਉਚਾਈ ‘ਤੇ ਹੀ ਰੋਕ ਦਿੱਤਾ। ਬਾਅਦ ਵਿੱਚ ਜਦੋਂ ਇੱਕ ਪਲੇਨ ਦੇ ਪਾਇਲਟ ਨੇ ਇਸ ਦਾ ਕਾਰਨ ਪੁੱਛਿਆ ਤਾਂ ਕੰਟਰੋਲਰ ਨੇ ਉਸ ਨੂੰ ਕਿਹਾ ਕਿ ਤੁਸੀਂ ਅਜੇ ਕੁਝ ਯਾਤਰੀਆਂ ਨੂੰ ਇਕ ਪਲੇਨ ਲੈਂਡ ਕਰਾਉਂਦੇ ਹੋਏ ਵੇਖਿਆ ਹੈ। ਇਹ ਸੁਣ ਕੇ ਪਾਇਲਟ ਦੇ ਮੂੰਹੋਂ ਨਿਕਲਿਆ, ਓਹ ਮਾਏ ਗੌਡ, ਗ੍ਰੇਟ ਜੌਬ… ਇਹ ਆਡੀਓ ਵੀ ਵਾਇਰਲ ਹੋ ਗਿਆ ਹੈ।

Leave a Reply

Your email address will not be published.